ਮੰਗਾਂ ਨੂੰ ਲੈ ਕੇ ਅੱਜ ਡੀਸੀ ਦਫ਼ਤਰਾਂ ਅੱਗੇ ਧਰਨਾ ਦੇਣ ਦਾ ਫ਼ੈਸਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਹੋਈ ਮੀਟਿੰਗ
Publish Date: Tue, 04 Aug 2026 04:51 PM (IST)
Updated Date: Tue, 04 Aug 2026 04:52 PM (IST)
ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਹੋਈ ਮੀਟਿੰਗ ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ ਘਰਿਆਲਾ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਮੀਟਿੰਗ ਮੀਤ ਪ੍ਰਧਾਨ ਸੁਖਵੰਤ ਸਿੰਘ ਦੁਬਲੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ, ਬਾਬਾ ਪ੍ਰਗਟ ਸਿੰਘ ਪਰਿੰਗੜੀ ਅਤੇ ਕਾਰਜ ਸਿੰਘ ਘਰਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਭਾਰਤ ਅਮਰੀਕਾ ਸਮਝੌਤਾ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਬਿਜਲੀ ਐਕਟ ਸੋਧ ਬਿਲ 2025 ਅਤੇ ਸੀਡ ਐਕਟ 2025 ਲਾਗੂ ਕਰਨ ’ਤੇ ਤੁਲੀ ਹੈ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ 5 ਅਗਸਤ ਨੂੰ ਸਾਰੇ ਪੰਜਾਬ ਵਿਚ ਡੀਸੀ ਦਫ਼ਤਰਾਂ ਮੋਹਰੇ ਤਿੰਨ ਘੰਟੇ ਦਾ ਧਰਨਾ ਦੇ ਕੇ ਮੰਗ ਪੱਤਰ ਦਿੱਤਾ ਜਾਵੇਗਾ। ਉਸੇ ਲੜੀ ਤਹਿਤ ਤਰਨਤਾਰਨ ਡੀਸੀ ਦਫ਼ਤਰ ਅੱਗੇ ਵੀ 11 ਵਜੇ ਤੋਂ ਲੈ ਕੇ 2 ਵਜੇ ਤਕ ਤਿੰਨ ਘੰਟੇ ਲਈ ਧਰਨਾ ਅਤੇ ਮੰਗ ਪੱਤਰ ਵੀ ਦਿੱਤਾ ਜਾਵੇਗਾ। ਅੱਗੇ ਬੋਲਦਿਆਂ ਜਥੇਬੰਦੀ ਦੇ ਆਗੂ ਸਾਹਿਬ ਸਿੰਘ ਸਭਰਾ, ਪ੍ਰਗਟ ਸਿੰਘ ਚੰਬਾ, ਦੀਦਾਰ ਸਿੰਘ ਲਾਖਨਾ ਨੇ ਕਿਹਾ ਕਿ ਜੋ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਪੋਲਿਸੀ ਦੁਬਾਰਾ ਤੋਂ ਫਿਰ ਲੈ ਕੇ ਆ ਰਹੀ ਹੈ, ਉਹ ਵੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਅੱਗੇ ਉਨ੍ਹਾਂ ਨੇ ਕਿਹਾ ਕਿ 2025 ਵਿਚ ਹੜ੍ਹਾਂ ਦੌਰਾਨ ਜ਼ਮੀਨ ਵਿਚ ਰੇਤਾ ਪੈ ਗਈ ਸੀ। ਉਸ ਦਾ ਵੀ ਪਿੰਡ ਚੰਬਾ ਕਲਾਂ ਦਾ ਮੁਆਵਜ਼ਾ ਜੋ ਕਿ 27 ਲੱਖ ਰੁਪਏ ਬਣਦਾ ਹੈ, ਜਿਸ ਸਬੰਧੀ ਡੀਸੀ ਦਫਤਰ ਤਰਨਤਾਰਨ ਦੇ ਅਧਿਕਾਰੀਆਂ ਨੂੰ ਮਿਲ ਵੀ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵਾਸ ਵੀ ਦfਵਾਇਆ ਕਿ ਮੁਆਵਜ਼ਾ ਜਲਦੀ ਤੋਂ ਜਲਦੀ ਦਿੱਤਾ ਜਾਵੇਗਾ, ਪਰ ਅਜੇ ਤਕ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪਿੰਡ ਰਸੂਲਪੁਰ ਦੇ ਕੁਝ ਕਿਸਾਨਾਂ ਨੂੰ ਅਜੇ ਤਕ ਝੋਨੇ ਦਾ ਮੁਆਵਜ਼ਾ ਵੀ ਨਹੀਂ ਮਿਲਿਆ, ਉਹ ਮੁਆਵਜ਼ਾ ਵੀ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ। ਬਾਕੀ ਜੋ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਵਿਖੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਥੇਬੰਦੀ ਉਸ ਮੋਰਚੇ ਦੀ ਵੀ ਪੁਰਜ਼ੋਰ ਹਮਾਇਤ ਕਰਦੀ ਹੈ ਅਤੇ 15 ਅਗਸਤ ਨੂੰ ਉਸ ਮੋਰਚੇ ਵਿਚ ਵੱਡੀ ਗਿਣਤੀ ’ਚ ਪਹੁੰਚਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਗੰਡੀਵਿੰਡ, ਬੁੱਧ ਸਿੰਘ ਰੂੜੀਵਾਲਾ, ਸੁਖਜਿੰਦਰ ਸਿੰਘ ਰੂੜੀਵਾਲਾ, ਕਾਬਲ ਸਿੰਘ ਵਰਿਆਂ, ਸ਼ਿੰਦਰਪਾਲ ਸਿੰਘ, ਸਾਰਜ ਸਿੰਘ ਰਸੂਲਪੁਰ, ਬਲੀ ਸਿੰਘ, ਮੁਖਤਾਰ ਸਿੰਘ ਤਲਵੰਡੀ, ਸੰਤੋਖ ਸਿੰਘ ਦੁਬਲੀ, ਦਿਲਬਾਗ ਸਿੰਘ ਸਭਰਾ, ਅਮਰਜੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ ਘਰਿਆਲਾ, ਗੁਰਬੀਰ ਸਿੰਘ ਭਊਵਾਲ, ਪਲਵਿੰਦਰ ਸਿੰਘ ਨੌਸ਼ਹਿਰਾ ਪੰਨੂਆ, ਦਵਿੰਦਰ ਸਿੰਘ, ਰਾਜਵੀਰ ਸਿੰਘ ਦੁਬਲੀ, ਦਿਲਬਾਗ ਸਿੰਘ, ਹਰਦਿਆਲ ਸਿੰਘ ਸਰਾਲੀ ਮੰਡ ਆਦਿ ਆਗੂ ਵੀ ਹਾਜ਼ਰ ਸਨ।