ਪਿੰਡ ਗਗੜੇਵਾਲ ਦਾ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ ਪਿੰਡ ਗਗੜੇਵਾਲ ਦਾ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ
Publish Date: Mon, 27 Jul 2026 08:40 PM (IST)
Updated Date: Tue, 28 Jul 2026 04:10 AM (IST)
ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ, ਖਡੂਰ ਸਾਹਿਬ : ਬਿਆਸ ਦਰਿਆ ਦੇ ਬਿਲਕੁਲ ਐਨ ਕੰਢੇ ਵੱਸਦੇ ਪਿੰਡ ਗਗੜੇਵਾਲ ਵਿਖੇ ਦਰਗਾਹ ਬਾਬਾ ਗਗੜੇ ਸ਼ਹੀਦ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਦੇ ਸਰਪੰਚ ਹਰਭਜਨ ਸਿੰਘ ਸਮੇਤ ਸਮੂਹ ਗ੍ਰਾਮ ਪੰਚਾਇਤ ਅਤੇ ਪ੍ਰਬੰਧਕਾਂ ਤੇ ਮੋਹਤਬਰਾਂ ਵੱਲੋਂ ਸਮੂਹ ਨਗਰ ਨਿਵਾਸੀਆਂ-ਇਲਾਕੇ ਅਤੇ ਐੱਨਆਰਆਈਆਂ ਦੇ ਸਹਿਯੋਗ ਸਦਕਾ ਕਰਵਾਇਆ ਗਿਆ ਇਕ ਰੋਜ਼ਾ ਸਾਲਾਨਾ ਜੋੜ ਮੇਲਾ ਆਪਣੀਆਂ ਮਹਿਕਾਂ ਬਿਖੇਰਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਸਭ ਤੋਂ ਪਹਿਲਾਂ ਬਾਬਾ ਜੀ ਦੀ ਦਰਗਾਹ ’ਤੇ ਸੇਵਾਦਾਰਾਂ ਵੱਲੋਂ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਲਗਾਏ ਗਏ ਖੁੱਲ੍ਹੇ ਪੰਡਾਲ ਵਿਚ ਅੱਜ ਸਵੇਰ ਤੋਂ ਹੀ ਹੋ ਰਹੀ ਮੋਹਲੇਧਾਰ ਬਰਸਾਤ ਦੀ ਪ੍ਰਵਾਹ ਕੀਤੇ ਬਿਨ੍ਹਾਂ ਗਾਇਕਾਂ ਬੀਐੱਸ ਭੱਟੀ ਐਡ ਜਸ਼ਨਮੀਤ ਦੀ ਡਿਊਟ ਗਾਇਕ ਜੋੜੀ ਵੱਲੋਂ ਇਕ ਤੋਂ ਬਾਅਦ ਇਕ ਵਧੀਆ ਗੀਤਾਂ ਦੀ ਝੜੀ ਲਾਉਂਦਿਆਂ ਵਰ੍ਹਦੇ ਮੀਂਹ ਵਿਚ ਸੈਂਕੜਿਆਂ ਦੀ ਗਿਣਤੀ ’ਚ ਬੈਠੇ ਸਰੋਤਿਆਂ ਨੂੰ ਜਿਥੇ ਕੀਲ ਕੇ ਬਿਠਾਈ ਰੱਖਿਆ ਗਿਆ। ਉਥੇ ਹੀ ਨੌਜਵਾਨਾਂ ਦੇ ਚਹੇਤੇ ਸਿੰਗਰ ਤੇ ਪੰਜਾਬੀ ਨਾਮਵਰ ਕਲਾਕਾਰ ਬਾਗ਼ੀ ਨੇ ਮਕਬੂਲ ਤੇ ਸੁਪਰਹਿੱਟ ਗੀਤ ਗਾਉਂਦਿਆਂ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਵਰਦੇ ਮੀਂਹ ਵਿਚ ਬੈਠਣ ਲਈ ਮਜ਼ਬੂਰ ਕੀਤਾ ਤੇ ਝੂੰਮਣ ਲਾਇਆ। ਮੇਲੇ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਕਾਬਲ ਖਡੂਰ ਸਾਹਿਬ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਹਲਕੇ ਦੇ ਕਾਂਗਰਸੀ ਆਗੂਆਂ ਸਰਕਲ ਪ੍ਰਧਾਨ ਦਲੇਰ ਸਿੰਘ ਸਰਲੀ ਕਲਾਂ, ਬਲਦੇਵ ਸਿੰਘ ਏਕਲਗੱਡਾ, ਯੂਥ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ ਵੱਲੋਂ ਕਲਾਕਾਰਾਂ ਤੇ ਹੋਰ ਕਈ ਉੱਚ ਸ਼ਖ਼ਸੀਅਤਾਂ ਤੇ ਪੱਤਰਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਭਜਨ ਸਿੰਘ ਸਰਪੰਚ, ਹਰੀ ਸਿੰਘ, ਮੇਵਾ ਸਿੰਘ, ਹਰਜੀਤ ਸਿੰਘ, ਰਣਜੀਤ ਕੌਰ, ਪ੍ਰਮਜੀਤ ਕੌਰ ਲਖਵਿੰਦਰ ਕੌਰ ਸਾਰੇ ਪੰਚ, ਗੁਰਦੀਪ ਸਿੰਘ, ਹਰਜੋਤ ਸਿੰਘ ਦੁਬਈ, ਨੰਬਰਦਾਰ ਲੱਕੀ, ਬਲਰਾਜ ਸਿੰਘ, ਪ੍ਰਭਦੀਪ ਸਿੰਘ, ਨੋਬੀ ਨਰੋਤਮਪੁਰ, ਗਗਨਦੀਪ ਸਿੰਘ, ਜੋਬਨਪ੍ਰੀਤ ਸਿੰਘ, ਹੰਸਪ੍ਰੀਤ ਸਿੰਘ, ਅਮਨਦੀਪ ਸਿੰਘ ਨੰਬਰਦਾਰ, ਅਜੇਪਾਲ ਸਿੰਘ ਖੋਜਕੀਪੁਰ ਤੋਂ ਇਲਾਵਾ ਡ੍ਰਾਈਵਰ ਦਿਲਬਾਗ ਸਿੰਘ ਰਾਮਪੁਰ ਨਰੋਤਮਪੁਰ ਆਦਿ ਵੱਲੋਂ ਮੇਲੇ ਵਿਚ ਵੱਧ ਚੜ੍ਹ ਕੇ ਸੇਵਾ ਨਿਭਾਈ ਗਈ। ਕੈਪਸ਼ਨ : ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਗਾਇਕ ਬਾਗ਼ੀ। ਕੈਪਸ਼ਨ : ਮੇਲੇ ਦੌਰਾਨ ਹਾਜਰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਹਰਭਜਨ ਸਿੰਘ ਸਰਪੰਚ ਤੇ ਉਨ੍ਹਾਂ ਨਾਲ ਹੋਰ ਸ਼ਖ਼ਸੀਅਤਾਂ ਅਤੇ ਮੋਹਤਬਰ।