- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਟੀ ’ਚ ਗੁਰੂ ਪੂਰਨਿਮਾ ਮਹਾਂਉਤਸਵ ਅਤੇ ਸਵਾਮੀ ਗੀਤਾ ਨੰਦ ਜੀ ਮਹਾਰਾਜ ਦਾ ਸ਼ਰਧਾਂਜਲੀ ਸਮਾਗਮ ਸ਼ਰਧਾ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਸ਼੍ਰੀ ਅਖੰਡ ਵਿਸ਼ੰਭਰ ਰਾਮ ਇਕਬਾਲ ਗੀਤਾ ਮੰਦਰ, ਪੱਟੀ ਵਿਖੇ ਸ਼੍ਰੀ 1008 ਸਵਾਮੀ ਗੀਤਾ ਨੰਦ ਜੀ ਮਹਾਰਾਜ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ, ਵਿਸ਼ਾਲ ਭੰਡਾਰਾ ਅਤੇ ਗੁਰੂ ਪੂਰਨਿਮਾ ਮਹਾਂਉਤਸਵ ਮੰਦਰ ਦੇ ਪ੍ਰਬੰਧਕ ਸਵਾਮੀ ਕੌਸ਼ਲੇਂਦਰ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿਚ ਆਪਣੀ ਸ਼ਰਧਾ ਭੇਟ ਕੀਤੀ।
ਸਮਾਗਮ ਦੀ ਸ਼ੁਰੂਆਤ ਸੰਪੂਰਨ ਹਵਨ ਯੱਗ ਅਤੇ ਵਿਧੀਵਤ ਪੂਜਾ-ਅਰਚਨਾ ਨਾਲ ਹੋਈ। ਇਸ ਉਪਰੰਤ ਸੰਗਤ ਦੀ ਸੁੱਖ-ਸ਼ਾਂਤੀ ਅਤੇ ਲੋਕ ਭਲਾਈ ਲਈ ਅਰਦਾਸ ਕੀਤੀ ਗਈ। ਧਾਰਮਿਕ ਸਮਾਗਮ ਦੌਰਾਨ ਮਨਵੀਰ ਮੰਗਾ ਐਂਡ ਪਾਰਟੀ ਵੱਲੋਂ ਭਾਵਪੂਰਨ ਭਜਨਾਂ ਦਾ ਗੁਣਗਾਨ ਕੀਤਾ ਗਿਆ, ਜਿਸ ਨੇ ਹਾਜ਼ਰ ਸੰਗਤਾਂ ਨੂੰ ਭਗਤੀ ਰਸ ਵਿਚ ਲੀਨ ਕਰ ਦਿੱਤਾ।
ਇਸ ਮੌਕੇ ਸਵਾਮੀ ਕੌਸ਼ਲੇਂਦਰ ਮਹਾਰਾਜ ਨੇ ਪਹੁੰਚੇ ਸੰਤ-ਮਹਾਤਮਾਵਾਂ ਅਤੇ ਮਹਿਮਾਨਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਗੁਰੂ ਪੂਰਨਿਮਾ ਦੇ ਮਹੱਤਵ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਗੁਰੂ ਹੀ ਮਨੁੱਖ ਨੂੰ ਸੱਚ, ਸੇਵਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂਆਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦਾ ਸੱਦਾ ਵੀ ਦਿੱਤਾ।
ਸਮਾਗਮ ਦੌਰਾਨ ਮਹੰਤ ਸਵਾਮੀ ਜੋਗੇਂਦਰਨੰਦ ਮਹਾਰਾਜ, ਮਹੰਤ ਕੁਰਸ਼ੇਤਰ ਮਹਾਰਾਜ, ਬਾਬਾ ਹਰੀ ਨਰਾਇਣ ਮਹਾਰਾਜ, ਅਸ਼ਵਨੀ ਕੁਮਾਰ ਕਾਲਾ ਮਹਿਤਾ ਪ੍ਰਧਾਨ, ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ, ਜਗਮੋਹਨ ਮਨਚੰਦਾ, ਰਾਜੇਸ਼ ਸ਼ਰਮਾ, ਰਾਕੇਸ਼ ਕੁਮਾਰ ਟੋਨੀ, ਡਾ. ਗੁਰੀ, ਓਮ ਪ੍ਰਕਾਸ਼ ਮਹਿਤਾ, ਸ਼ਿਵਦੀਪ ਮਹਿਤਾ, ਦੀਪਕ ਮਹਿਤਾ, ਸਤਨਾਮ ਸਿੰਘ ਭੁੱਲਰ, ਡਾ. ਗੁਰਿੰਦਰ ਸ਼ਰਮਾ, ਡਾ. ਸੰਜੀਵ ਕੁਮਾਰ ਛਾਬੜਾ, ਬਰਕਤ ਵੋਹਰਾ, ਰਮਨ ਕੁਮਾਰ, ਕਾਲਾ ਸ਼ਾਹ, ਰਮੇਸ਼ ਕੁਮਾਰ ਖੇਮਕਰਨ, ਹਰਜਿੰਦਰ ਸਿੰਘ ਪੱਪੂ ਸਰਾਫ਼, ਡਾ. ਦਰਸ਼ਨ, ਅਸ਼ੋਕ ਮਹਿਤਾ, ਸੁਖਦੇਵ ਰਾਜ ਸ਼ਰਮਾ, ਬ੍ਰਿਜ ਭੂਸ਼ਣ ਸਾਹਨੀ, ਸੀਮਾ ਮਹਿਤਾ, ਸੁਦੇਸ਼ ਰਾਣੀ, ਰਜਿੰਦਰ ਕੁਮਾਰ, ਪ੍ਰਦੀਪ ਧਵਨ, ਮਦਨ ਮੋਹਨ, ਕ੍ਰਿਸ਼ਨ ਗੋਪਾਲ ਮਹਿਤਾ ਸਮੇਤ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜਰ ਸਨ।
ਸਮਾਗਮ ਦੇ ਅੰਤ ਵਿਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੰਗਤਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਗੁਰੂ ਪੂਰਨਿਮਾ ਮਹਾਂਉਤਸਵ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ।