ਮਾਤਾ ਨਰਿੰਦਰ ਕੌਰ ਦੀ ਯਾਦ ’ਚ ਹੋਇਆ ਸ਼ਰਧਾਂਜਲੀ ਸਮਾਗਮ ਮਾਤਾ ਨਰਿੰਦਰ ਕੌਰ ਦੀ ਯਾਦ ’ਚ ਹੋਇਆ ਸ਼ਰਧਾਂਜਲੀ ਸਮਾਗਮ
Publish Date: Fri, 24 Jul 2026 05:59 PM (IST)
Updated Date: Sat, 25 Jul 2026 04:02 AM (IST)
ਵੱਖ-ਵੱਖ ਰਾਜਸੀ ਆਗੂਆਂ ਨੇ ਦਿੱਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜੈਲਦਾਰ ਹਰਵਿੰਦਰਪਾਲ ਸਿੰਘ ਦੇ ਧਰਮ ਪਤਨੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਸੰਧੂ ਰੌਕੀ ਬੁਰਜ਼ ਦੇ ਮਾਤਾ ਨਰਿੰਦਰ ਕੌਰ, ਜਿਨ੍ਹਾਂ ਦਾ 17 ਮਾਰਚ ਨੂੰ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਨਮਿੱਤ ਸ਼ਰਧਾਂਜਲੀ ਸਮਾਗਮ ਤਰਨਤਾਰਨ ਦੇ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਕਰਵਾਇਆ ਗਿਆ। ਜਿਥੇ ਕੀਰਤਨੀ ਜਥੇ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਜਿਥੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਉਥੇ ਹੀ ਇਸ ਮੌਕੇ ਵੱਖ-ਵੱਖ ਰਾਜਸੀ ਆਗੂਆਂ ਧਾਰਮਿਕ ਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਮਾਤਾ ਨਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਾਤਾ ਨਰਿੰਦਰ ਕੌਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਤ ਦਵਿੰਦਰ ਸਿੰਘ ਨਿਰਮਲ ਕੁਟੀਆ ਸ਼ਹਾਬਪੁਰ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ ਠੱਠੀ ਖਾਰਾ ਵਾਲੇ, ਬਾਬਾ ਹਰਪ੍ਰੀਤ ਸਿੰਘ ਬਾਹਮਣੀ ਵਾਲਾ ਪੱਟੀ, ਬਾਬਾ ਹਰਵਿੰਦਰ ਸਿੰਘ ਝੂਲਣੇ ਮਹਿਲ, ਸੁਆਮੀ, ਸੁਰਜੀਤ ਕੌਰ ਢਾਬਸਰ ਵਾਲੇ, ਬਾਬਾ ਬੋਰੀ ਵਾਲੇ ਤੇ ਬਾਬਾ ਜੋਗਾ ਸਿੰਘ ਦਲ ਪੰਥ ਵਾਲਿਆਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਫਤਹਿਜੰਗ ਸਿੰਘ ਬਾਜਵਾ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਰਵੀਸ਼ੇਰ ਸਿੰਘ ਕਾਹਲੋਂ, ਵਿਧਾਇਕ ਹਰਮੀਤ ਸਿੰਘ ਸੰਧੂ, ਵਾਰਿਸ ਪੰਜਾਬ ਪਾਰਟੀ ਦੇ ਆਗੂ ਗੁਰਦੇਵ ਸਿੰਘ ਸੰਧੂ, ਭਾਜਪਾ ਆਗੂ ਗੁਰਮੁੱਖ ਸਿੰਘ ਘੁੱਲਾ ਬਲ੍ਹੇਰ, ਗੁਰਮਿੰਦਰ ਸਿੰਘ ਰਟੌਲ ਸਾਬਕਾ ਚੇਅਰਮੈਨ, ਸਰਵਣ ਸਿੰਘ ਗਿੱਲ, ਅਜੇਪਾਲ ਸਿੰਘ ਰੰਧਾਵਾ, ਚੰਦਰ ਅਗਲਵਾਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਹੰਸ ਰਾਜ ਚੌਧਰੀ ਜ਼ਿਲ੍ਹਾ ਸੰਘ ਸੰਚਾਲਕ, ਸਿਤਾਰਾ ਸਿੰਘ ਡਲੀਰੀ, ਅਨੂਪ ਸਿੰਘ ਭੁੱਲਰ, ਰਣਜੀਤ ਸਿੰਘ ਰਾਣਾ, ਜਸਮੀਤ ਸਿੰਘ ਵਾਲੀਆ, ਸ਼ਿੰਦਰ ਸਿੰਘ ਮੁਰਾਦਪੁਰ, ਯਾਦਵਿੰਦਰ ਸਿੰਘ ਮਾਣੋਚਾਹਲ, ਹਰਪ੍ਰੀਤ ਸਿੰਘ ਡਾਲੇਕੇ, ਗੁਰਸੇਵਕ ਸਿੰਘ ਸ਼ੇਖ ਸਾਬਕਾ ਚੇਅਰਮੈਨ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਗੁਲਜਾਰ ਸਿੰਘ ਜਹਾਂਗੀਰ, ਪ੍ਰਿੰਸ ਭਿੱਖੀਵਿੰਡ, ਰੋਹਿਤ ਖੇਮਕਰਨ, ਦਿਲਬਾਗ ਸਿੰਘ ਢੋਟੀਆਂ, ਕੁਲਦੀਪ ਸਿੰਘ ਕੈਰੋਂ, ਜੋਬਨਜੀਤ ਸਿੰਘ ਦੇਊ, ਸੁਰਜੀਤ ਸਿੰਘ ਮਾਹਲ, ਨਰੇਸ਼ ਚਾਵਲਾ, ਪਵਨ ਕੁੰਦਰਾ, ਆਸ਼ੂ, ਮਨੂੰ ਸੰਘਾ, ਸਵਰਾਜ ਸਿੰਘ ਰਾਜੂ, ਰਾਜਾ ਸਰਪੰਚ, ਫੁੱਲਜੀਤ ਸਿੰਘ, ਬਲਕਾਰ ਸਿੰਘ, ਬਾਊ ਪੱਟੀ, ਹਰਭਾਗ ਸਿੰਘ ਪੱਟੀ, ਜਸਮਿੰਦਰ ਸਿੰਘ ਮੱਲੀਆ, ਟੀਨੂੰ, ਕੰਗ, ਜਤਿੰਦਰ ਸਿੰਘ ਲਾਡਾ, ਹੀਰਾ ਸਿੰਘ, ਹਰਪ੍ਰੀਤ ਸਿੰਘ, ਪੰਮਾ ਝਬਾਲ, ਪ੍ਰਧਾਨ ਝਬਾਲ ਆਦਿ ਤੋਂ ਇਲਾਵਾ ਇਲਾਕੇ ਭਰ ਦੀਆਂ ਵੱਡੀ ਗਿਣਤੀ ਸ਼ਖਸੀਅਤਾਂ ਨੇ ਮਾਤਾ ਨਰਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਜੈਲਦਾਰ ਹਰਵਿੰਦਰਪਾਲ ਦਾ ਪਰਿਵਾਰ ਬਹੁਤ ਹੀ ਨੇਕ ਪਰਿਵਾਰ ਹੈ। ਮਾਤਾ ਨਰਿੰਦਰ ਕੌਰ ਵੱਲੋਂ ਬੱਚਿਆਂ ਨੂੰ ਦਿੱਤੀਆਂ ਚੰਗੀਆਂ ਸਿੱਖਿਆਵਾਂ ਹੀ ਹਨ ਕਿ ਅੱਜ ਅਮਨਦੀਪ ਸਿੰਘ ਰੌਕੀ ਬੁਰਜ ਸਮਾਜ ਵਿਚ ਚੰਗੇ ਅਕਸ ਦੇ ਇਨਸਾਨ ਵਜੋਂ ਜਾਣੇ ਜਾਂਦੇ ਹਨ। ਵੱਖ-ਵੱਖ ਆਗੂਆਂ ਨੇ ਅਰਦਾਸ ਕੀਤੀ ਕਿ ਪ੍ਰਮਾਤਮਾਂ ਵਿਛੜੀ ਰੂਹ ਨੂੰ ਚਰਨਾ ਵਿਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ। ਅਖੀਰ ਵਿਚ ਅਮਨਦੀਪ ਸਿੰਘ ਸੰਧੂ ਰੌਕੀ ਬੁਰਜ ਨੇ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।