ਲਗਾਤਾਰ ਪੈ ਰਹੇ ਮੀਂਹ ਕਾਰਨ ਖਾਲੜਾ ਵਾਸੀ ਦੋ ਭਰਾਵਾਂ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਲਗਾਤਾਰ ਪੈ ਰਹੇ ਮੀਂਹ ਨੇ ਖਾਲੜਾ ਦੇ ਦੋ ਭਰਾਵਾਂ ਦੇ ਘਰਾਂ ਦੀਆਂ ਛੱਤਾਂ ਡੇਗੀਆਂ
Publish Date: Thu, 23 Jul 2026 05:50 PM (IST)
Updated Date: Fri, 24 Jul 2026 04:05 AM (IST)
ਕੈਪਸ਼ਨ : ਕਸਬਾ ਖਾਲੜਾ ਵਿਖੇ ਪਾਣੀ ਨੀਂਹਾਂ ਵਿਚ ਦਾਖਿਲ ਹੋਣ ਕਾਰਨ ਡਿੱਗੇ ਕਮਰਿਆਂ ਦੀਆਂ ਛੱਤਾਂ । ਕੈਪਸ਼ਨ: ਰਿਹਾਇਸ਼ੀ ਕਮਰਿਆਂ ਵਿਚ ਖੜਿਆਂ ਮੀਹ ਦਾ ਪਾਣੀ। ਕੈਪਸ਼ਨ : ਜਾਣਕਾਰੀ ਦਿੰਦਾ ਸਤਨਾਮ ਸਿੰਘ। ਕੈਪਸ਼ਨ : ਜਾਣਕਾਰੀ ਦਿੰਦਾ ਸੁਖਦੇਵ ਸਿੰਘ। * ਜਾਨੀ ਨੁਕਸਾਨ ਤੋਂ ਬਚਾਅ, ਚਾਰ ਲੱਖ ਦੇ ਕਰੀਬ ਕੀਮਤ ਦਾ ਸਾਮਾਨ ਨੁਕਸਾਨਿਆ ਸਰਬਜੀਤ ਸਿੰਘ ਛੀਨਾ•, ਪੰਜਾਬੀ ਜਾਗਰਣ ਖਾਲੜਾ : ਰਾਤ ਤੋਂ ਸ਼ੁਰੂ ਹੋਈ ਭਾਰੀ ਬਰਸਾਤ ਕਾਰਨ ਕਸਬਾ ਖਾਲੜਾ ਵਿਖੇ ਦੋ ਭਰਾਵਾਂ ਦੇ ਰਿਹਾਇਸ਼ੀ ਕਮਰੇ ਦੀਆਂ ਛੱਤਾਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗ਼ਨੀਮਤ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਦੀ ਦਿੱਕਤ ਪਰਿਵਾਰ ਨੂੰ ਸਹਿਣ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਸਤਨਾਮ ਸਿੰਘ ਤੇ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਬਰਸਾਤ ਦੌਰਾਨ ਖਾਲੜਾ ਮੇਨ ਸੜਕ ਦਾ ਨਿਕਾਸੀ ਪਾਣੀ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੇ ਰਿਹਾਇਸ਼ੀ ਕਮਰਿਆਂ ’ਚ ਦਾਖ਼ਲ ਹੋਣ ਕਾਰਨ ਪੂਰੇ ਪਰਿਵਾਰ ਲਈ ਮੁਸੀਬਤ ਬਣਿਆ ਹੋਇਆ ਹੈ। ਇਸ ਮੌਕੇ ਸਤਨਾਮ ਸਿੰਘ ਨੇ ਘਰ ’ਚ ਪਾਣੀ ਆਉਣ ਦਾ ਵੱਡਾ ਕਾਰਨ ਗੁਆਂਢੀ ਦੇ ਖਾਲੀ ਘਰ ਦਾ ਸੜਕ ਨਾਲੋਂ ਬਹੁਤ ਹਿੱਸਾ ਨੀਵਾਂ ਹੋਣਾਂ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਗੁਆਂਢੀ ਦੇ ਕਿਤੇ ਹੋਰ ਰਹਿਣ ਕਾਰਨ ਉਨ੍ਹਾਂ ਵੱਲੋਂ ਪਿੱਛੇ ਬਹੁਤਾ ਧਿਆਨ ਨਹੀ ਦਿੱਤਾ ਗਿਆ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੇ ਖੰਡਰ ਨੁਮਾ ਮਕਾਨ ਦੀਆਂ ਨੀਹਾਂ ਰਾਹੀਂ ਸਾਡੇ ਰਿਹਾਇਸ਼ੀ ਕਮਰਿਆਂ ਅੰਦਰ ਹਰ ਵਾਰ ਮੀਂਹ ਦਾ ਪਾਣੀ ਦਾਖ਼ਲ ਹੋ ਜਾਂਦਾ ਹੈ। ਇਸ ਮੌਕੇ ਸਤਨਾਮ ਸਿੰਘ ਅਤੇ ਸੁਖਦੇਵ ਸਿੰਘ ਨੇ ਸਾਂਝੇ ਤੌਰ ’ਤੇ ਹੋਏ ਨੁਕਸਾਨ ਪ੍ਰਤੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ, ਉਸ ਨਾਲ ਸਬੰਧਤ ਸਮਾਨ, ਦੋ ਮੋਟਰਸਾਈਕਲ, ਫਰਿੱਜ਼, ਵਾਸ਼ਿੰਗ ਮਸ਼ੀਨ, ਰਸੋਈ ਵਿੱਚਲਾ ਵਰਤੋਂ ਯੋਗ ਸੌਦਾ ਆਦਿ ਤਕਰੀਬਨ ਦਾ ਚਾਰ ਲੱਖ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਇਸ ਮੌਕੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿੰਡਾਂ ’ਚ ਮੋਟਰਸਾਈਕਲ ਫੇਰੀ ਲਗਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਅਖੀਰ ’ਚ ਸਾਰੇ ਪਰਿਵਾਰ ਵੱਲੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ, ਡਿਪਟੀ ਕਮਿਸ਼ਨਰ ਰਾਹੁਲ ਨੂੰ ਫੌਰੀ ਤੌਰ ’ਤੇ ਸਰਕਾਰੀ ਮਦਦ ਕਰਨ ਲਈ ਬੇਨਤੀ ਕਰਦਿਆਂ, ਲੋਕ ਭਲਾਈ ਤੇ ਐੱਨਆਰਆਈ ਸੰਸਥਾਵਾਂ ਕੋਲੋਂ ਵੀ ਪਰਿਵਾਰ ਲਈ ਆਰਥਿਕ ਤੌਰ ’ਤੇ ਮਦਦ ਕਰਨ ਲਈ ਬੇਨਤੀ ਕੀਤੀ ਗਈ। ਇਸ ਮੌਕੇ ਕੁਲਵੰਤ ਸਿੰਘ, ਡਾਕਟਰ ਵਿੱਕੀ, ਜਸਕਰਨ ਸਿੰਘ, ਜਸਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।