ਮਾਨਵਜੋਤ ਸਿੰਘ ਨੂੰ ਹੈੱਡ ਬੁਆਏ ਤੇ ਹਰਸਿਮਰਨ ਕੌਰ ਨੂੰ ਹੈੱਡ ਗਰਲ ਬਣਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ‘ਚ ਇਨਵੈਸਟੀਚਰ ਸੈਰੇਮਨੀ ਕਰਵਾਈ
Publish Date: Thu, 23 Jul 2026 04:40 PM (IST)
Updated Date: Fri, 24 Jul 2026 04:02 AM (IST)
ਕੈਪਸ਼ਨ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ‘ਚ ਕਰਵਾਈ ਇਨਵੈਸਟੀਚਰ ਸੈਰੇਮਨੀ ਦੌਰਾਨ ਚੁਣੇ ਵਿਦਿਆਰਥੀਆਂ ਨਾਲ ਪ੍ਰਬੰਧਕ ਤੇ ਸਟਾਫ। * ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ‘ਚ ਇਨਵੈਸਟੀਚਰ ਸੈਰੇਮਨੀ ਕਰਵਾਈ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੱਟੀ ਵਿਖੇ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ‘ਇਨਵੈਸਟੀਚਰ ਸੈਰੇਮਨੀ’ ਕਰਵਾਈ ਗਈ, ਇਸ ਤਹਿਤ ਵਿਦਿਆਰਥੀਆਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਸਕੂਲ ਦੇ ਵਿਦਿਆਰਥੀਆਂ ਵਿਚੋਂ ਮਾਨਵਜੋਤ ਸਿੰਘ ਨੂੰ ਹੈੱਡ ਬੁਆਏ ਤੇ ਹਰਸਿਮਰਨ ਕੌਰ ਨੂੰ ਹੈੱਡ ਗਰਲ ਬਣਾਇਆ ਗਿਆ। ਇਸੇ ਤਰ੍ਹਾਂ ਗੁਰਸਾਜਨਪ੍ਰੀਤ ਸਿੰਘ ਨੂੰ ਵਾਈਸ ਹੈੱਡ ਬੁਆਏ ਤੇ ਰਿਪਨਪ੍ਰੀਤ ਕੌਰ ਨੂੰ ਵਾਈਸ ਹੈੱਡ ਗਰਲ, ਵਿਸ਼ਵਜੀਤ ਸਿੰਘ ਅਤੇ ਸੁਖਮਨਪ੍ਰੀਤ ਕੌਰ ਨੂੰ ਸਪੋਰਟਸ ਇੰਚਾਰਜ਼, ਗੁਰਨੂਰ ਸਿੰਘ ਤੇ ਸਿਮਰਨਪ੍ਰੀਤ ਕੌਰ ਨੂੰ ਡਿਸਿਪਲਿਨ ਇੰਚਾਰਜ਼, ਕਰਨਵੀਰ ਸਿੰਘ ਅਤੇ ਜੈਸਮੀਨ ਕੌਰ ਨੂੰ ਐਕਟੀਵਿਟੀ ਇੰਚਾਰਜ਼ ਦੀ ਜ਼ਿੰਮੇਵਾਰੀ ਦਿੱਤੀ ਗਈ। ਸਕੂਲ ਦੇ ਚਾਰ ਹਾਊਸਾਂ ਦੇ ਵਿਦਿਆਰਥੀਆਂ ਵਿੱਚੋਂ ਅਰਮਾਨਦੀਪ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਦਾ ਕੈਪਟਨ ਅਤੇ ਅਸ਼ਨ ਕੌਰ ਨੂੰ ਵਾਈਸ ਕੈਪਟਨ, ਸੁਹੇਲਪ੍ਰਤਾਪ ਸਿੰਘ ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਦਾ ਕੈਪਟਨ ਅਤੇ ਅਨਮੋਲਦੀਪ ਕੌਰ ਨੂੰ ਵਾਈਸ ਕੈਪਟਨ, ਸੁਖਮਨਪ੍ਰੀਤ ਸਿੰਘ ਨੂੰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਦਾ ਕੈਪਟਨ ਅਤੇ ਲਵਲੀਨ ਕੌਰ ਨੂੰ ਵਾਈਸ ਕੈਪਟਨ, ਸੁਖਮਨ ਸਿੰਘ ਨੂੰ ਸਾਹਿਬਜ਼ਾਦਾ ਫ਼ਤਿਹ ਸਿੰਘ ਹਾਊਸ ਦਾ ਕੈਪਟਨ ਅਤੇ ਤਨਵੀਰ ਕੌਰ ਨੂੰ ਵਾਈਸ ਕੈਪਟਨ ਬਣਾਇਆ ਗਿਆ। ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਸਕੂਲ ਦੇ ਮੈਨੇਜਰ, ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਵੱਲੋਂ ਸ਼ੈਸ਼ੇ ਪਹਿਨਾਏ ਅਤੇ ਬੈਚ ਲਗਾਏ ਗਏ। ਇਨ੍ਹਾਂ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਪ੍ਰਣ ਕੀਤਾ। ਸਕੂਲ ਦੇ ਪ੍ਰਿੰਸੀਪਲ ਜਸਬੀਰ ਕੌਰ ਸੈਣੀ ਨੇ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਦੇਣ ਦਾ ਮਕਸਦ ਚੰਗੇ ਲੀਡਰ ਪੈਦਾ ਕਰਨਾ ਹੈ, ਜੋ ਅੱਗੇ ਜਾ ਕੇ ਦੇਸ਼ ਅਤੇ ਸਮਾਜ ਦੀ ਸੁਚੱਜੀ ਅਗਵਾਈ ਕਰ ਸਕਣ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾ ਸਕਣ। ਸਕੂਲ ਦੇ ਮੈਨੇਜਰ ਗੁਰਬੀਰ ਸਿੰਘ ਢਿੱਲੋਂ, ਤਰਲੋਕ ਸਿੰਘ ਤੇ ਸਰਬਜੀਤ ਸਿੰਘ ਨੇ ਚੁਣੇ ਹੋਏ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਲੀਡਰ ਬਣ ਕੇ ਯੋਗ ਅਗਵਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਕ ਚੰਗਾ ਲੀਡਰ ਦੇਸ਼ ਅਤੇ ਸਮਾਜ ਨੂੰ ਬੁਲੰਦੀਆਂ ਤੇ ਪਹੁੰਚਾ ਦਿੰਦਾ ਹੈ, ਇਸ ਲਈ ਚੰਗੇ ਲੀਡਰ ਬਣ ਕੇ ਸੇਵਾ ਕਰੋ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੀਰੂ ਸ਼ਰਮਾ, ਸਕੂਲ ਦੇ ਸੁਪਰਵਾਈਜ਼ਰ ਕਰਮਜੀਤ ਕੌਰ, ਅਨੁਰਾਧਾ ਸ਼ੋਰੀ, ਜਗਜੀਤ ਸਿੰਘ, ਪਵਨਦੀਪ ਕੌਰ, ਹਰਪ੍ਰੀਤ ਕੌਰ ਚੀਮਾ, ਹਾਊਸ ਇੰਚਾਰਜ਼ ਹਰਦੀਪ ਕੌਰ, ਕਿਰਨਦੀਪ ਬਾਠ, ਮਨਦੀਪ ਕੌਰ, ਗੁਰਵਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।