- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੰਟਿਆਬੱਧੀ ਬਿਜਲੀ ਸਪਲਾਈ ਠੱਪ ਹੋਣ ’ਤੇ ਬੋਹੜੀ ਚੌਂਕ ’ਚ ਲੱਗਾ ਧਰਨਾ

-ਰੋਸ ਵਜੋਂ ਕੀਤੀ ਨਾਅਰੇਬਾਜੀ, ਡੀਐੱਸਪੀ ਦੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਥਾਨਕ ਸ਼ਹਿਰ ਦੇ ਰੋਡੂ ਪੁਰ ਮੁਹੱਲਾ, ਜੰਡਿਆਲਾ ਰੋਡ, ਰੇਲਵੇ ਰੋਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਘੰਟਿਆਬੱਧੀ ਠੱਪ ਹੋਣ ਦੇ ਚੱਲਦਿਆਂ ਵੱਡੀ ਗਿਣਤੀ ਇਲਾਕਾ ਵਾਸੀਆਂ ਨੇ ਸਥਾਨਕ ਬੋਹੜੀ ਵਾਲਾ ਚੌਂਕ ’ਚ ਸ਼ਾਮ 4 ਵਜੇ ਧਰਨਾ ਆਰੰਭ ਕਰ ਦਿੱਤਾ। ਧਰਨਾਕਾਰੀਆਂ ਨੇ ਨਾਅਰੇਬਾਜੀ ਕਰਦਿਆਂ ਕਿਹਾ ਕਿ ਇਕ ਪਾਸੇ ਜਿਥੇ ਲੋਕ ਗਰਮੀ ਤੋਂ ਬੇਹਾਲ ਹਨ, ਉਥੇ ਹੀ ਪੀਣ ਵਾਲਾ ਪਾਣੀ ਤਕ ਘਰਾਂ ਵਿਚ ਨਹੀਂ ਬਚਿਆ।
ਧਰਨੇ ਦੀ ਅਗਵਾਈ ਕਰਦਿਆਂ ਕੌਂਸਲਰ ਮਨੋਜ ਅਗਨੀਹੋਤਰੀ, ਟੀਟੂ ਖਹਿਰਾ ਨੇ ਕਿਹਾ ਕਿ ਮੰਗਲਵਾਰ ਰਾਤ 10 ਵਜੇ ਤੋਂ ਬਿਜਲੀ ਸਪਲਾਈ ਠੱਪ ਹੋਈ ਪਈ ਹੈ। ਜਿਸ ਕਾਰਨ ਕਈ ਮੁਹੱਲੇ ਹਨੇਰੇ ਵਿਚ ਡੁੱਬ ਗਏ ਹਨ। ਇਨਵਰਟਰ ਖਤਮ ਹੋ ਚੁੱਕੇ ਹਨ ਅਤੇ ਘਰਾਂ ਵਿਚ ਪੀਣ ਨੂੰ ਪਾਣੀ ਤਕ ਨਹੀਂ ਬਚਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਿਜਲੀ ਸਪਲਾਈ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਅੰਦਰ ਰੋਸ ਪੈਦਾ ਹੋਣ ਕਰਕੇ ਮਜਬੂਰੀ ਵਿਚ ਧਰਨਾ ਲਗਾਉਣਾ ਪਿਆ। ਉੱਧਰ ਇਕ ਘੰਟਾ ਚੌਂਕ ਜਾਮ ਰਹਿਣ ਦੇ ਚੱਲਦਿਆਂ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ, ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਧਰਨੇ ਵਿਚ ਪਹੁੰਚੇ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਸਪਲਾਈ ਬਹਾਲ ਕਰਨ ਲਈ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜਲਦ ਮਸਲਾ ਹੱਲ ਹੋ ਜਾਵੇਗਾ। ਮਨੋਜ ਅਗਨੀਹੋਤਰੀ ਨੇ ਦੱਸਿਆ ਦੱਸਿਆ ਕਿ ਡੀਐੱਸਪੀ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਹੈ। ਪਰ ਉੱਧਰ ਕੌਂਸਲਰ ਅਗਨੀਹੋਤਰੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਖਬਰ ਲਿਖੇ ਜਾਣ ਤਕ ਬਿਜਲੀ ਸਪਲਾਈ ਚਾਲੂ ਨਹੀਂ ਸੀ ਹੋ ਸਕੀ। ਇਸ ਮੌਕੇ ਅਸ਼ੋਕ ਅਗਰਵਾਲ, ਗਗਨ ਚੌਧਰੀ, ਗਗਨ ਅਫਰੀਦੀ, ਅਜੈ ਦੇਵਗਨ, ਹਰਦੀਪ ਸਿੰਘ, ਦੀਪਕ ਡੋਗਰਾ, ਟੀਟੂ ਖੱਬੇ, ਸੋਨੂੰ ਪ੍ਰਧਾਨ, ਮਿੱਠੂ, ਨੀਰਜ ਸ਼ਰਮਾ, ਹੈਪੀ ਦਵੇਸਰ, ਵਿੱਕੀ ਠੁਕਰਾਲ, ਪਵਨ ਸ਼ਰਮਾ, ਗਰੀਸ਼ ਗੁਪਤਾ, ਗਰੀਸ਼, ਪ੍ਰਿੰਸ, ਚੇਤਨ ਜੋਸ਼ੀ, ਗਗਨਦੀਪ ਮੋਮ, ਹਰਕੀਰਤ ਸਿੰਘ, ਚੰਦਨ, ਜੁਗਲ ਕਿਸ਼ੋਰ, ਮਨਮੋਹਨ ਸਿੰਘ, ਜਿੰਮੀ ਸੈਂਟਰੀ ਵਾਲੇ, ਜਤਿੰਦਰ ਸਿੰਘ ਬਿੱਲਾ, ਅਮਿੰਦਰ ਸਿੰਘ ਅੱਪੂ ਮੋਮ, ਗੁਰਿੰਦਰ ਸਿੰਘ ਚੁਤਾਲਾ, ਤਰੁਣ ਅਰੋੜਾ, ਅਨੁਬੀਰ ਸਿੰਘ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਮੁਹੱਲਾ ਵਾਸੀ ਵੀ ਮੌਜੂਦ ਸਨ।