- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀਜਨ ਕੌਂਸਲ ਨੇ ਸੰਗਰਾਂਦ ਮੌਕੇ ਸੰਗਤ ਲਈ ਲਗਾਇਆ ਪੌਦਿਆਂ ਦਾ ਲੰਗਰ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ,
ਤਰਨਤਾਰਨ: ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਤਰਨਤਾਰਨ ਵੱਲੋਂ ਵੀਰਵਾਰ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਪੌਦਿਆਂ ਦਾ ਲੰਗਰ ਵੰਡਿਆ ਗਿਆ। ਇਹ ਸੇਵਾ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਦੀ ਅਗਵਾਈ ਹੇਠ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਹਰਜਿੰਦਰ ਸਿੰਘ ਪੱਟੀ ਦੇ ਸਹਿਯੋਗ ਨਾਲ ਨਿਭਾਈ ਗਈ।
ਇਸ ਸਮਾਜ ਸੇਵੀ ਉਪਰਾਲੇ ਲਈ ਸੁਖਦੇਵ ਸਿੰਘ ਗੋਹਲਵੜ ਸਪੁੱਤਰ ਸਵ. ਢਾਡੀ ਗੁਰਚਰਨ ਸਿੰਘ ਗੋਹਲਵੜ ਦੇ ਪਰਿਵਾਰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਬੂਟੇ ਵੰਡ ਸਮਾਗਮ ਦਾ ਪ੍ਰਬੰਧ ਸਰਦਾਰ ਅਰੂੜ ਸਿੰਘ ਮਾਸਟਰ ਕਾਲੋਨੀ ਅਤੇ ਸਾਬਕਾ ਸੂਬੇਦਾਰ ਮੁਖਤਿਆਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਨਿੰਮ, ਟਾਹਲੀ, ਅਮਲਤਾਸ, ਸ਼ਹਿਤੂਤ, ਅਮਰੂਦ, ਜਾਮਨ, ਬਕੈਨ ਅਤੇ ਹੋਰ ਕਈ ਕਿਸਮਾਂ ਦੇ ਬੂਟੇ ਵੰਡੇ ਗਏ। ਸੰਗਤ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਵਾਤਾਵਰਨ ਦੀ ਸੰਭਾਲ ਲਈ ਅਜਿਹੀਆਂ ਮੁਹਿੰਮਾਂ ਨੂੰ ਸਮੇਂ ਦੀ ਲੋੜ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਟੀਜਨ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਆਕਸੀਜਨ ਦੀ ਮਾਤਰਾ ਵਿੱਚ ਵਾਧਾ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਸਮੇਂ ਦੀ ਮੁੱਖ ਲੋੜ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਦੇਣਾ ਚਾਹੁੰਦੇ ਹਾਂ ਤਾਂ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਡਾ. ਸੁਖਦੇਵ ਸਿੰਘ ਲੋਹੁਕਾ, ਅਰੂੜ ਸਿੰਘ ਮਾਸਟਰ ਕਲੋਨੀ, ਨਰਿੰਦਰ ਸਿੰਘ, ਹਰਵਿੰਦਰ ਸਿੰਘ ਮੈਂਬਰ ਸਲਾਹਕਾਰ ਬੋਰਡ, ਜੀਤ ਸਿੰਘ ਸਰਾਫ, ਕਸ਼ਮੀਰ ਸਿੰਘ ਓਕੇ ਟੇਲਰ, ਡਾ. ਨਿਰਮਲਜੀਤ ਸਿੰਘ ਵਰਪਾਲ, ਸੁਰਜੀਤ ਸਿੰਘ ਪਲਾਸੌਰ, ਕਮਲਪ੍ਰੀਤ ਸਿੰਘ, ਪੰਡਿਤ ਜੈਦੀਪ ਭਾਰਗਵ, ਨਰੇਸ਼ ਮਰਵਾਹਾ, ਗੁਰਿੰਦਰਬੀਰ ਸਿੰਘ ਧਾਮੀ, ਹਰਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਜਸਬੀਰ ਸਿੰਘ ਗਾਂਧੀ, ਜਗਜੀਤ ਸਿੰਘ, ਸੁਖਦੇਵ ਸਿੰਘ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਲੱਖਾ ਸਿੰਘ ਪ੍ਰਧਾਨ ਧੰਨਾ ਭਗਤ ਸੇਵਾ ਸੁਸਾਇਟੀ, ਕੁਲਵਿੰਦਰ ਸਿੰਘ ਲਵਲੀ, ਅਮਰਜੀਤ ਸਿੰਘ, ਸਾਬਕਾ ਪ੍ਰਿੰਸੀਪਲ ਫੂਲਾ ਸਿੰਘ, ਸਾਬਕਾ ਸੂਬੇਦਾਰ ਮੁਖਤਿਆਰ ਸਿੰਘ, ਗੁਲਜ਼ਾਰ ਸਿੰਘ ਭੁੱਟੋ, ਅਮਰੀਕ ਸਿੰਘ ਪਿੱਦੀ ਪ੍ਰਧਾਨ, ਜੱਸਾ ਸਿੰਘ ਪਲਾਸੌਰ, ਜਸਬੀਰ ਸਿੰਘ ਤੋਂ ਇਲਾਵਾ ਲਖਵਿੰਦਰ ਕੌਰ ਅਤੇ ਸਿਲਾਈ ਸੈਂਟਰ ਦੀਆਂ ਵਿਦਿਆਰਥਣਾਂ ਨੇ ਵੀ ਪੌਦੇ ਵੰਡ ਸਮਾਗਮ ਵਿਚ ਸੇਵਾਵਾਂ ਨਿਭਾਈਆਂ।