- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰਾਂ ਦੀਆਂ ਮਾਰੂ ਨੀਤੀਆਂ ਖਿਲਾਫ਼ ਭਲਕੇ ਹੋਵੇਗਾ ਪਿੰਡਾਂ ਵਿਚ ਮੋਟਰਸਾਈਕਲ ਮਾਰਚ - ਪਹੂਵਿੰਡ, ਚੀਮਾ

ਰਾਜਨ ਚੋਪੜਾ•, ਪੰਜਾਬੀ ਜਾਗਰਣ,
ਭਿੱਖੀਵਿੰਡ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਦੀ ਮੀਟਿੰਗ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਅਸਥਾਨ ਨਗਰ ਪਹੂਵਿੰਡ ਸਾਹਿਬ ਸਥਿਤ ਗੁਰਦੁਆਰਾ ਸਾਹਿਬ ਵਿਖੇ ਅਜ਼ਮੇਰ ਸਿੰਘ ਅਮੀਸ਼ਾਹ ਅਤੇ ਸੁਖਪਾਲ ਸਿੰਘ ਦੋਦੇ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਨਿਸ਼ਾਨ ਸਿੰਘ ਮਾੜੀਮੇਘਾ ਅਤੇ ਰਣਜੀਤ ਸਿੰਘ ਚੀਮਾ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਮੁੱਚੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਨਵੇਂ ਬਣੇ ‘ਦੇਸ਼ ਬਚਾਓ ਮੋਰਚਾ’ ਦੇ ਸੱਦੇ ’ਤੇ ਉਲੀਕੇ ਗਏ ਦੇਸ਼-ਵਿਆਪੀ ਅੰਦੋਲਨ ਨੂੰ ਇਲਾਕੇ ਵਿਚ ਸਫ਼ਲ ਬਣਾਉਣ ਲਈ ਭਿੱਖੀਵਿੰਡ ਜ਼ੋਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਸਾਂਝੀ ਕਾਲ ਅਨੁਸਾਰ 15 ਜੁਲਾਈ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਪਿੰਡਾਂ ਵਿਚ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ’ਤੇ ਮਾਰੇ ਜਾ ਰਹੇ ਡਾਕੇ, ਲੈਂਡ ਪੂਲਿੰਗ ਨੀਤੀ, ਸਮਾਰਟ ਮੀਟਰਾਂ ਦੀ ਜ਼ਬਰੀ ਸਥਾਪਨਾ ਅਤੇ ਹੋਰ ਲੋਕ-ਵਿਰੋਧੀ ਫ਼ੈਸਲਿਆਂ ਦੇ ਵਿਰੋਧ ਵਿਚ ਇਹ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਤੋਂ ਉਜਾੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਦਕਿ ਸਮਾਰਟ ਮੀਟਰਾਂ ਰਾਹੀਂ ਆਮ ਲੋਕਾਂ 'ਤੇ ਵਾਧੂ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਦੇਸ਼ ਬਚਾਓ’ ਮੋਰਚਾ ਦੇ ਸੱਦੇ 'ਤੇ ਭਿੱਖੀਵਿੰਡ ਜ਼ੋਨ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਖ਼ਿਲਾਫ਼ ਸੜਕਾਂ 'ਤੇ ਉਤਰਣਗੇ ਅਤੇ ਵੱਡੀ ਗਿਣਤੀ ਵਿਚ ਲੋਕ ਇਸ ਮਾਰਚ ’ਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਮਾਨ ਸਿੰਘ ਮਾੜੀਮੇਘਾ, ਸੁਖਦੇਵ ਸਿੰਘ ਮਾੜੀਮੇਘਾ, ਬਿੱਕਰ ਸਿੰਘ ਮਾੜੀਮੇਘਾ, ਬਘੇਲ ਸਿੰਘ ਖਾਲੜਾ, ਮੇਜਰ ਸਿੰਘ ਖਾਲੜਾ, ਹਰਜੀਤ ਸਿੰਘ ਖਾਲੜਾ, ਸੁਖਦੇਵ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਸੁਖਦੇਵ ਸਿੰਘ ਭੈਣੀ, ਨਿਰਵੈਲ ਸਿੰਘ ਭੈਣੀ, ਹਰਜਿੰਦਰ ਸਿੰਘ ਭੈਣੀ, ਅੰਗਰੇਜ਼ ਸਿੰਘ ਵਾ, ਸੁਖਦੇਵ ਸਿੰਘ ਚੀਮਾ, ਬਲਵੀਰ ਸਿੰਘ ਚੀਮਾ, ਜਸਬੀਰ ਸਿੰਘ ਚੀਮਾ, ਕਾਲਾ ਸਿੰਘ ਚੀਮਾ, ਜਗਤਾਰ ਸਿੰਘ ਕੱਚਾ ਪੱਕਾ, ਜਰਨੈਲ ਸਿੰਘ ਕੱਚਾ ਪੱਕਾ, ਸਾਹਿਬ ਸਿੰਘ ਕੱਚਾ ਪੱਕਾ, ਸਤਨਾਮ ਸਿੰਘ ਕੱਚਾ ਪੱਕਾ, ਗੁਰਨਾਮ ਸਿੰਘ ਮੱਖੀ ਕਲਾਂ, ਬਿੱਕਰ ਸਿੰਘ ਮੱਖੀ ਕਲਾਂ, ਜੱਸਾ ਸਿੰਘ ਮੱਖੀ ਕਲਾਂ, ਮੇਜਰ ਸਿੰਘ ਕਲਸੀਆ, ਮਨਜੀਤ ਸਿੰਘ ਕਲਸੀਆ, ਗੁਰਚਰਨ ਸਿੰਘ ਪਹੂਵਿੰਡ, ਬਲਵਿੰਦਰ ਸਿੰਘ ਪਹੂਵਿੰਡ, ਬਖ਼ਸ਼ੀਸ਼ ਸਿੰਘ ਭਿੱਖੀਵਿੰਡ, ਕਿਰਪਾ ਸਿੰਘ ਭਿੱਖੀਵਿੰਡ, ਗੁਰਸਾਹਿਬ ਸਿੰਘ ਭਿੱਖੀਵਿੰਡ, ਬਚਿੱਤਰ ਸਿੰਘ ਮਰਗਿੰਦਪੁਰਾ, ਗੁਰਦੇਵ ਸਿੰਘ ਮਰਗਿੰਦਪੁਰਾ, ਚਾਨਣ ਸਿੰਘ ਮਰਗਿੰਦਪੁਰਾ, ਗੁਰਵਿੰਦਰ ਸਿੰਘ ਚੂੰਘ, ਸਤਰਪਾਲ ਸਿੰਘ ਚੂੰਘ, ਗੁਰਪ੍ਰੀਤ ਸਿੰਘ ਚੂੰਘ, ਦਵਿੰਦਰ ਸਿੰਘ ਨਵਾਂਪਿੰਡ, ਜੱਸਾ ਸਿੰਘ ਨਵਾਂਪਿੰਡ, ਮੋਹਣ ਸਿੰਘ ਨਵਾਂਪਿੰਡ, ਹਰਜਿੰਦਰ ਸਿੰਘ ਮੱਦਰ, ਮੋਹਣ ਸਿੰਘ ਮੱਦਰ, ਜਗਜੀਤ ਸਿੰਘ ਡਲੀਰੀ, ਸੁਖਚੈਨ ਸਿੰਘ ਡਲੀਰੀ, ਦਿਲਬਾਗ ਸਿੰਘ ਮਨਿਹਾਲਾ, ਬਲਜੀਤ ਸਿੰਘ ਅਮੀਸ਼ਾਹ, ਸਰਮੇਲ ਸਿੰਘ ਅਮੀਸ਼ਾਹ ਅਤੇ ਸਰਵਣ ਸਿੰਘ ਅਮੀਸ਼ਾਹ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਕਿਸਾਨ ਹਾਜ਼ਰ ਸਨ।