- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨੀ ਅਜੀਤ ਸਿੰਘ ਕੈਰੋਂ ਐਵਾਰਡ’ ਨਾਲ ਸਨਮਾਨਿਤ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਬੀਤੇ ਦਿਨ ਜਲੰਧਰ ਵਿਖੇ ਮਨਾਏ ਗਏ 17ਵੇਂ ਸਲਾਨਾ ਵੈਟਰਨਰੀ ਇੰਸਪੈਕਟਰ ਦਿਵਸ ਮੌਕੇ ਪੰਜਾਬ ਭਰ ’ਚੋਂ ਪੁੱਜੇ ਵੈਟਰਨਰੀ ਵਿਭਾਗ ਵਿਚ ਸੇਵਾਵਾਂ ਨਿਭਾਅ ਰਹੇ ਅਤੇ ਵੈਟਰਨਰੀ ਵਿਭਾਗ ’ਚੋਂ ਸੇਵਾ ਮੁਕਤ ਹੋਏ ਵੈਟਰਨਰੀ ਇੰਸਪੈਕਟਰਜ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿਥੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਸੇਵਾਵਾਂ ਨਿਭਾਅ ਰਹੇ ਅਤੇ ਸੇਵਾ ਮੁਕਤ ਹੋਏ ਵੈਟਰਨਰੀ ਇੰਸਪੈਕਟਰ ਦੀਆਂ ਮੁਸ਼ਕਿਲਾਂ ਤੇ ਮੰਗਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉੱਥੇ ਵੈਟਰਨਰੀ ਵਿਭਾਗ ਵਿਚ ਬਤੌਰ ਬਿਹਤਰੀਨ ਸੇਵਾਵਾਂ ਨਿਭਾਅ ਚੁੱਕੇ ਵੈਟਰਨਰੀ ਇੰਸਪੈਕਟਰਜ਼ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸ ਦਿਵਸ ਮੌਕੇ ਤਰਨਤਾਰਨ ਜ਼ਿਲ੍ਹੇ ਚੋਂ ਪੁੱਜੇ ਬਤੌਰ ਵੈਟਰਨਰੀ ਇੰਸਪੈਕਟਰ ਸੇਵਾ ਮੁਕਤ ਹੋਏ 84 ਸਾਲਾ ਬਜ਼ੁਰਗ ਵੈਟਰਨਰੀ ਇੰਸਪੈਕਟਰ ਗਿਆਨੀ ਅਜੀਤ ਸਿੰਘ ਨੂੰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਪੰਜਾਬ ਵੱਲੋਂ ‘ਸੁਪਰ ਸੀਨੀਅਰ ਵੈਟਰਨਰੀ ਇੰਸਪੈਕਟਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਗਿਆਨੀ ਅਜੀਤ ਸਿੰਘ ਕੈਰੋਂ ਨੇ ਪੱਟੀ ਤੇ ਤਰਨਤਾਰਨ ਖੇਤਰ ਵਿਚ 38 ਸਾਲ ਦੇ ਕਰੀਬ ਬੇ-ਜ਼ੁਬਾਨੇ ਪਸ਼ੂਆਂ ਦੇ ਇਲਾਜ ਲਈ ਬੇਦਾਗ ਤੇ ਅਣਥੱਕ ਸੇਵਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਗਈਆਂ ਹਨ।
ਇਸ ਦਿਵਸ ਮੌਕੇ ਉਨ੍ਹਾਂ ਦੀ ਵਡੇਰੀ ਉਮਰ ’ਤੇ ਨਿਭਾਈਆਂ ਗਈਆਂ ਬੇਹਤਰੀਨ ਸੇਵਾਵਾਂ ਦੀ ਬਦੌਲਤ ਉਨ੍ਹਾਂ ਨੂੰ ਉਕਤ ‘ਸੁਪਰ ਸੀਨੀਅਰ ਵੈਟਰਨਰੀ ਇੰਸਪੈਕਟਰ’ ਦਾ ਐਵਾਰਡ ਦੇ ਕੇ ਨਿਵਾਜਿਆ ਹੈ। ਉਥੇ ਗਿਆਨੀ ਅਜੀਤ ਸਿੰਘ ਤਰਨਤਾਰਨ ਦੇ ਨਜ਼ਦੀਕੀ ਪਿੰਡ ਕਿਲ੍ਹਾ ਕਵੀ ਸੰਤੋਖ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਸਤਿਕਾਰ ਕਮੇਟੀ ਦੇ ਵਿਚ ਪ੍ਰਮੁੱਖ ਸੇਵਾਦਾਰ ਵਜੋਂ ਵੀ ਆਪਣੀਆਂ ਸੇਵਾਵਾਂ ਗੁਰੂ ਘਰ ਨੂੰ ਦੇ ਰਹੇ ਹਨ।
ਇਸ ਸਬੰਧੀ ਗਿਆਨੀ ਅਜੀਤ ਸਿੰਘ ਕੈਰੋਂ ਨੇ ਦੱਸਿਆ ਕਿ ਉਨ੍ਹਾਂ ਨੇ ਵੈਟਰਨਰੀ ਵਿਭਾਗ ਵਿਚ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ ਅਤੇ ਅੱਜ ਉਨ੍ਹਾਂ ਦਾ ਇਸ ਐਵਾਰਡ ਨਾਲ ਮਾਨ ਸਨਮਾਨ ਕੀਤੇ ਜਾਣ ਨਾਲ ਤਰਨਤਾਰਨ ਜ਼ਿਲ੍ਹੇ ਦੇ ਸਮੁੱਚੇ ਵੈਟਨਰੀ ਇੰਸਪੈਕਟਰਜ਼ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਇਸ ਐਸੋਸੀਏਸ਼ਨ ਦੀ ਬੇਹਤਰੀ ਲਈ ਤਨੋ ਮਨੋ ਸਮਰਪਿਤ ਰਹਿਣਗੇ।
ਇਸ ਮੌਕੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸਾਬਕਾ ਪ੍ਰਧਾਨ ਦਲਜੀਤ ਚਾਹਲ, ਬਿਹਾਰੀ ਲਾਲ ਛਾਬੜਾ ਸੰਪਾਦਕ ਵੈਟਰਨਰੀ ਖ਼ਬਰਨਾਮਾ ਤੇ ਹੋਰ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।