- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਦਹਾਕਿਆਂ ਬਾਅਦ ਕਿਸਾਨਾਂ ਦੀ ਆਖਰੀ ਟੇਲ ਤਕ ਅਪੜਿਆਂ ਨਹਿਰੀ ਪਾਣੀ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸੂਬੇ ਦੀ ਖੇਤੀ ਵਿਚ ਬਦਲਾਅ ਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਕਰਨ ਲਈ ਇਤਿਹਾਸਿਕ ਕਦਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਠਾਏ ਹਨ, ਜਿਨ੍ਹਾਂ ਵਿਚ ਕਈ ਸਾਲਾਂ ਤੋਂ ਬੰਦ ਪਿਆ ਨਹਿਰੀ ਪਾਣੀ ਬਹਾਲ ਕੀਤਾ ਹੈ ਅਤੇ ਇਸ ਯੋਜਨਾ ’ਤੇ 7 ਹਜ਼ਾਰ 200 ਕਰੋੜ ਰੁਪਏ ਪਿਛਲੇ ਚਾਰ ਸਾਲਾਂ ਵਿਚ ਖਰਚ ਕੀਤਾ ਹੈ। ਜਿਸ ਨਾਲ ਜਿਥੇ ਕਿਸਾਨਾਂ ਨੂੰ ਫ਼ਸਲਾਂ ਨੇ ਭਰਪੂਰ ਝਾੜ ਦਿੱਤਾ ਹੈ। ਉਥੇ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋਇਆ ਹੈ।
ਇਹ ਪ੍ਰਗਟਾਵਾ ਕਰਦਿਆਂ ਆਪ ਦੇ ਸੀਨੀਅਰ ਆਗੂ ਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੇ ਕਰਦਿਆਂ ਕਿਹਾ, ਕਿ ਇਸ ਯੋਜਨਾ ਨਾਲ ਸੂਬੇ ਦਾ 76 ਲੱਖ ਏਕੜ ਰਕਬਾ ਨਹਿਰੀ ਪਾਣੀ ਨਾਲ ਸਿੰਜਿਆ ਜਾ ਰਿਹਾ ਹੈ। ਔਲਖ ਨੇ ਕਿਹਾ ਕਿ ਪੰਜਾਬ ਸਰਕਾਰ ਨੇ 7400 ਕਿਲੋਮੀਟਰ ਲੰਬਾਈ ਵਾਲੇ 19 ਹਜ਼ਾਰ 314 ਜਲਮਾਰਗਾਂ ਦੀ ਬਹਾਲੀ ਅਤੇ 2 ਹਜ਼ਾਰ 600 ਕਰੋੜ ਰੁਪਏ ਨਾਲ 16666 ਕਿਲੋਮੀਟਰ ਤੋਂ ਅਧਿਕ ਨਵੇਂ ਜਲਮਾਰਗਾਂ ਦੇ ਨਿਰਮਾਣ ਕੀਤਾ ਹੈ, ਤਾਂ ਕਿ ਨਹਿਰੀ ਪਾਣੀ ਕਿਸਾਨਾਂ ਦੇ ਆਖਰੀ ਮੋਘੇ ਤਕ ਪਹੁੰਚ ਕੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਕੁਦਰਤੀ ਤਾਕਤ ਦੇਵੇ। ਆਪ ਆਗੂ ਨੇ ਅੱਗੇ ਕਿਹਾ ਕਿ ਨਹਿਰੀ ਪਾਣੀ ਨਾਲ ਕਿਸਾਨਾਂ ਦੀ ਆਮਦਨ ਹੀ ਨਹੀਂ ਵੱਧ ਰਹੀ, ਸਗੋਂ ਆਉਣ ਵਾਲੀਆਂ ਪੀੜੀਆਂ ਲਈ ਨਹਿਰੀ ਪਾਣੀ ਸੁਰੱਖਿਅਤ ਹੋ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਗੁਰਸੇਵਕ ਸਿੰਘ ਔਲਖ ਨੇ ਕਿਹਾ, ਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਬੰਦ ਕਰਕੇ ਜਿਥੇ ਕਥਿਤ ਤੌਰ ’ਤੇ ਬਿਜਲੀ ਦੀਆਂ ਮੋਟਰਾਂ, ਇੰਜਣਾਂ ਤੇ ਉਦਯੋਗਿਕ ਦੇ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਆਪਣੇ ਹੱਥ ਰੰਗੇ, ਉਥੇ ਵੱਡੀ ਤਾਦਾਦ ਵਿਚ ਡੂੰਘੇ ਬੋਰ ਕਰਨ ਕਰਕੇ ਧਰਤੀ ਹੇਠ ਪਾਣੀ ਨੂੰ ਵੀ ਖਤਮ ਹੋਣ ਕਿਨਾਰੇ ਪਹੁੰਚਾ ਦਿੱਤਾ।
ਔਲਖ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਹਨ ਕਿ 2022 ਵਿਚ ਆਪ ਸਰਕਾਰ ਬਦਲਾਅ ਦੇ ਨਾਅਰੇ ’ਤੇ ਹੋਂਦ ਵਿਚ ਆਈ ਸੀ। ਪਰ ਸਰਕਾਰ ਨੇ ਕਿਹੜਾ ਬਦਲਾਅ ਕੀਤਾ ਹੈ? ਉਹ ਇਹ ਜਾਨਣ ਦੀ ਕੋਸ਼ਿਸ਼ ਕਰਨਗੇ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਬੰਦ ਕਿਉਂ ਕੀਤਾ? ਕੀ ਉਹ ਸਰਕਾਰਾਂ ਹਰਿਆਣਾ, ਰਾਜਸਥਾਨ, ਹਿਮਾਚਲ ਸਰਕਾਰਾਂ ਨੂੰ ਪਾਣੀ ਨਹੀਂ ਦਿੰਦੀਆਂ ਰਹੀਆਂ। ਪਰ ਉਹ ਸਰਕਾਰਾਂ ਤੋਂ ਪਿਛਲੇ ਮੁੱਖ ਮੰਤਰੀਆਂ ਨੇ ਹਾਸਿਲ ਕੀ ਕੀਤਾ? ਮਾਨ ਸਰਕਾਰ ਨੇ ਨਹਿਰੀ ਪਾਣੀ ਬਹਾਲ ਕਰਕੇ, ਬਿਜਲੀ ਬਿੱਲ ਜ਼ੀਰੋ ਕਰਕੇ, ਹਜ਼ਾਰਾਂ ਨਵੀਆਂ ਸਰਕਾਰੀ ਨੌਕਰੀਆਂ ਦੇ ਕੇ, ਔਰਤਾਂ ਨੂੰ 1000-1500 ਰੁਪਏ ਆਰਥਿਕ ਸਹਾਇਤਾ ਦੇ ਕੇ, ਰਾਸ਼ਨ ਕਿੱਟਾਂ ਦੇ ਕੇ ਸਿੱਖਿਆ ਤੇ ਸਿਹਤ ਦੇ ਖੇਤਰਾਂ ਵਿਚ ਇਨਕਲਾਬੀ ਕਦਮ ਪੁੱਟ ਕੇ ਕੀ ਬਦਲਾਅ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ 2027 ਵਿਚ ਹੀ ਦੱਸਣਗੇ ਕਿ ਕਿਸ ਨੇ ਕੀ ਕੀਤਾ ਹੈ।