- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਨੇ ਆਰੰਭੀਆਂ 17 ਦੇ ਮੁਹਾਲੀ ਧਰਨੇ ਦੀਆਂ ਤਿਆਰੀਆਂ - ਮੰਨਣ

-ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਕੀਤੀ ਅਣਦੇਖੀ ਦੀ ਪੁਰਜ਼ੋਰ ਸ਼ਬਦਾਂ ’ਚ ਨਿਖੇਧੀ ਕੀਤੀ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਵੱਡੀ ਗਿਣਤੀ ’ਚ ਅਹੁਦੇਦਾਰਾਂ ਤੇ ਪੈਨਸ਼ਨਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਕੀਤੀ ਅਣਦੇਖੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਵਤੀਰਾ ਨਾ ਬਦਲਿਆ ਤਾਂ ਇਸ ਦਾ ਖ਼ਮਿਆਜ਼ਾ ਵਿਧਾਨ ਸਭਾ ਚੋਣ ਵਿਚ 2027 ’ਚ ਭੁਗਤਣਾ ਪਵੇਗਾ, ਕਿਉਂਕਿ ਕਿ ਕੱਲ੍ਹ ਹੀ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੱਗਦਾ ਹੈ ਕਿ ਮੇਰੀ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਫੱਟੀ ਪੋਚੀ ਜਾਵੇਗੀ, ਕਿਉਂਕਿ ਮੁਹਾਲੀ ਵਿਖੇ ਪੈਨਸ਼ਨਰ ਤੇ ਮੁਲਾਜ਼ਮ ਬਹੁਤ ਹਨ।
ਸਾਡੀ ਮੰਗ ਹੈ ਕਿ 2.59 ਦਾ ਗੁਣਾਂਕ 31 ਦਸੰਬਰ, 2015 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਦੇਣ ਸਬੰਧੀ 18 ਫੀਸਦੀ ਡੀਏ ਤੁਰੰਤ ਜਾਰੀ ਕਰਨਾ ਤੇ ਕੈਸ਼ਲੈਸ ਮੈਡੀਕਲ ਸਕੀਮ ਨੂੰ ਚਾਲੂ ਕਰਨਾ, ਪਾਵਰਕਾਮ ਦੇ ਪੈਨਸ਼ਨਰਾਂ ਨੂੰ ਬਿਜਲੀ ਯੂਨਿਟਾਂ ਦੀ ਰਿਆਇਤ ਦੇਣੀ ਆਦਿ ਮੁੱਖ ਹਨ। ਸਰਕਾਰ ਨੇ ਇਨ੍ਹਾਂ ਮੰਗਾਂ ਨਾਲ ਸਹਿਮਤੀ ਵੀ ਪ੍ਰਗਟ ਕੀਤੀ ਹੈ, ਪਰ ਲਾਗੂ ਨਹੀਂ ਕਰ ਰਹੀ। ਇਸ ਕਰਕੇ ਪੈਨਸ਼ਨਰਾਂ ਨੂੰ ਆਉਣ ਵਾਲੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਇਸ ਮੀਟਿੰਗ ਵਿਚ ਪਿਛਲੇ ਦਿਨੀਂ ਵਿਛੜੇ ਪੈਨਸ਼ਨਰਾਂ ਦੀ ਹੋਈ ਮੌਤ ਦਾ ਦੁੱਖ ਸਾਂਝਾ ਕੀਤਾ। ਸਾਡੇ ਸਰਕਲ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ ਦੇ ਮਾਤਾ ਚਰਨ ਕੌਰ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤਰ੍ਹਾਂ ਪ੍ਰਮਜੀਤ ਸਿੰਘ ਪੰਨੂ ਨੌਸ਼ਹਿਰਾ ਪੰਨੂਆ ਤੇ ਬਲਬੀਰ ਸਿੰਘ ਬਾਕੀਪੁਰ ਦੀ ਅਚਾਨਕ ਮੌਤ ’ਤੇ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਤਰਨਤਾਰਨ ਨੇ ਮੀਟਿੰਗ ਵਿਚ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਸਰਕਲ ਸਕੱਤਰ ਬਲਵਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਕੈਰੋਂ, ਲਖਵਿੰਦਰ ਸਿੰਘ ਪ੍ਰਧਾਨ, ਬਿੱਕਰ ਸਿੰਘ ਭਿੱਖੀਵਿੰਡ, ਸਕੱਤਰ ਸਿੰਘ, ਕੁਲਵੰਤ ਸਿੰਘ ਤੁੜ, ਸਾਧਾ ਸਿੰਘ ਸ਼ਹਾਬਪੁਰ, ਅਜੀਤ ਸਿੰਘ ਜੋਧਪੁਰ, ਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਵਰਪਾਲ, ਸੋਹਣ ਸਿੰਘ ਰੱਖੜਾ, ਅਲਵਿੰਦਰ ਸਿੰਘ ਜੌਹਲ, ਪ੍ਰਮਿੰਦਰ ਸਿੰਘ ਚੱਕ, ਗੁਰਬਿੰਦਰ ਸਿੰਘ ਪੰਜਵੜ, ਕਰਮ ਸਿੰਘ ਪੰਡੋਰੀ, ਬੂਟਾ ਸਿੰਘ ਪੰਡੋਰੀ, ਬਾਵਾ ਸਿੰਘ ਕੋਟ, ਬਾਬਾ ਸੁਖਦੇਵ ਸਿੰਘ ਮਾਣੋਚਾਹਲ, ਦਵਿੰਦਰ ਸਿੰਘ ਜੌਹਲ, ਪ੍ਰਗਟ ਸਿੰਘ ਗਿੱਲ, ਪਰਮਜੀਤ ਸਿੰਘ ਜੱਸਲ, ਸੁਖਵੰਤ ਸਿੰਘ ਭੈਣੀ, ਧਨਵੰਤ ਸਿੰਘ ਰੰਧਾਵਾ, ਜੋਧ ਸਿੰਘ, ਜਗਤਾਰ ਸਿੰਘ ਨੂਰਦੀ ਅੱਡਾ, ਹਰਜੀਤ ਸਿੰਘ ਤਰਨਤਾਰਨ, ਨਿਰਮਲ ਸਿੰਘ ਤੇ ਬਲਦੇਵ ਸਿੰਘ ਆਦਿ ਹਾਜ਼ਰ ਸਨ।