- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਤਾ ਕਰਮਸ਼ਾਹ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ

ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਦਾਤਾ ਕਰਮਸ਼ਾਹ ਜੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕਬੱਡੀ ਕੋਚ ਮਾਸਟਰ ਲਖਵਿੰਦਰ ਸਿੰਘ, ਕਰਮਜੀਤ ਕੰਮੋ, ਅਮਰਜੀਤ ਸਿੰਘ ਧੱਦੂ ਆਦਿ ਵੱਲੋਂ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਫ਼ਤਿਆਬਾਦ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਨਾਮਵਰ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਮੌਕੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਫਤਿਆਬਾਦ ਅਤੇ ਮੀਰੀ ਪੀਰੀ ਸਪੋਰਟਸ ਕਲੱਬ ਗੁਰਦਾਸਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਫਤਿਆਬਾਦ ਦੀ ਟੀਮ ਵਧੀਆ ਪ੍ਰਦਰਸ਼ਨ ਦੇ ਦਮ ਤੇ ਅੰਕਾਂ ਦੇ ਅਧਾਰ ’ਤੇ ਜੇਤੂ ਰਹੀ।
ਕਬੱਡੀ ਦਾ ਮੁੱਖ ਮੁਕਾਬਲਾ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਖਡੂਰ ਸਾਹਿਬ ਅਤੇ ਖੀਰਾ ਵਾਲੀ ਸਪੋਰਟਸ ਕਲੱਬ ਕਪੂਰਥਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਦਮਦਾਰ ਪ੍ਰਦਰਸ਼ਨ ਕਰਕੇ ਬਾਬਾ ਬਲਵਿੰਦਰ ਸਿੰਘ ਸਪੋਰਟਸ ਕਲੱਬ ਜੇਤੂ ਰਹੀ। ਟੂਰਨਾਮੈਂਟ ਦੌਰਾਨ ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ, ਪਿੰਡ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਰਹੇ। ਪ੍ਰਬੰਧਕ ਕਮੇਟੀ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਅਤੇ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਟੂਰਨਾਮੈਂਟ ਦੇ ਅੰਤ ਵਿਚ ਸਰਪੰਚ ਜਗਵਿੰਦਰ ਸਿੰਘ ਮਣਕੂ ਅਤੇ ਮੋਹਤਬਰ ਸ਼ਖਸੀਅਤਾਂ ਵੱਲੋਂ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ, ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਦੁਹਰਾਇਆ। ਇਸ ਮੌਕੇ ਬਿਕਾ ਲਹੌਰੀਆ ਤੇ ਸਾਥੀਆਂ ਵੱਲੋਂ ਕਬੱਡੀ ਕੁਮੈਂਟਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਇਸ ਮੌਕੇ ਲਖਵਿੰਦਰ ਸਿੰਘ ਪੀਟੀ, ਨਵਜੋਤ ਸਿੰਘ ਬੱਬਲੂ, ਮਲਕੀਅਤ ਸਿੰਘ, ਅਮਰਜੀਤ ਸਿੰਘ ਧੱਦੂ ਪਹਿਲਵਾਨ, ਕਰਮਜੀਤ ਸਿੰਘ ਕੰਮੋ ਪਹਿਲਵਾਨ, ਸਰਪੰਚ ਜਗਵਿੰਦਰ ਸਿੰਘ ਮਣਕੂ, ਮਹਿੰਦਰ ਸਿੰਘ ਕੰਬੋਜ, ਸੁਖਦੇਵ ਸਿੰਘ ਨੰਬਰਦਾਰ, ਮੈਂਬਰ ਸੁਰਜੀਤ ਕੁਮਾਰ ਬਾਵਾ, ਲਖਵਿੰਦਰ ਸਿੰਘ ਕਾਨੂੰਨਗੋ, ਬਲਕਾਰ ਸਿੰਘ ਠੇਕੇਦਾਰ, ਅਮਨ ਹੰਸ, ਸੁਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਗਜੀਤ ਸਿੰਘ ਕਾਲੂ, ਸਵਿੰਦਰ ਸਿੰਘ ਸ਼ਿੰਦਾ ਲਾਲ, ਬਾਬਾ ਅੰਗਰੇਜ਼ ਸਿੰਘ, ਧਰਮ ਸਿੰਘ ਸੰਧਾ, ਮਾਸਟਰ ਬਲਵਿੰਦਰ ਸਿੰਘ ਡੀਪੀ, ਕੁਲਦੀਪ ਸਿੰਘ ਸਹੋਤਾ ਮੈਂਬਰ, ਇੰਸਪੈਕਟਰ ਰਣਜੀਤ ਸਿੰਘ ਸਹੋਤਾ, ਅਜਮੇਰ ਸਿੰਘ ਨੰਬਰਦਾਰ, ਕਿਸਾਨ ਆਗੂ ਕੁਲਦੀਪ ਸਿੰਘ ਕੰਬੋਜ਼, ਸੁਖਵਿੰਦਰ ਸਿੰਘ ਚੌਹਾਨ, ਕੁਲਵੰਤ ਸਿੰਘ ਚੰਡੀਗੜ੍ਹ, ਬਲਵਿੰਦਰ ਸਿੰਘ ਸਾਬੀ ਮੈਂਬਰ, ਅਸ਼ੋਕ ਮਹਾਸ਼ਾ, ਮਾਸਟਰ ਮਹਿੰਦਰ ਸਿੰਘ, ਸੰਤੋਖ ਸਿੰਘ ਨੰਬਰਦਾਰ, ਡਾ. ਸੁਖਵਿੰਦਰ ਸਿੰਘ ਵਸੀਕਾ, ਦਲਬੀਰ ਸਿੰਘ ਠਾਣੇਦਾਰ, ਕੁਲਦੀਪ ਸਿੰਘ ਸੋਨੂੰ, ਮਾਸਟਰ ਕੁਲਦੀਪ ਸਿੰਘ, ਮਾਸਟਰ ਗੁਰਿੰਦਰ ਸਿੰਘ ਲਾਡੀ, ਗੁਰਦੇਵ ਸਿੰਘ ਪੀਟੀ, ਲਾਲ ਸਿੰਘ, ਕੰਵਲ ਵਿਰਕ, ਡਾ. ਗਿੱਲ, ਦੇਸ ਰਾਜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।