- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਰਤੀ ਕਿਸਾਨ ਯੂਨੀਅਨ ਨੇ ਲੋਹੁਕਾ ਪਿੰਡ ’ਚ ਨਵੀਂ ਇਕਾਈ ਦਾ ਗਠਨ ਕੀਤਾ

ਗੁਰਵਿੰਦਰ ਸਿੰਘ ਪ੍ਰਧਾਨ ਅਤੇ ਬਲਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ
-ਖੇਤਾਂ ਤਕ ਸਿੰਜਾਈ ਲਈ ਪਾਣੀ ਮੁਹੱਈਆ ਕਰਵਾਉਣ ਦੀ ਮੰਗ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਵੱਖ-ਵੱਖ ਪਿੰਡ ਇਕਾਈਆਂ ਦੀ ਚੱਲ ਰਹੀ ਚੋਣ ਦੌਰਾਨ ਅੱਜ ਪਿੰਡ ਲੋਹੁਕਾ ਵਿਖੇ ਕਿਸਾਨਾਂ ਦੀ ਇਕ ਮੀਟਿੰਗ ਹੋਈ। ਜਿਸ ਦੀ ਪ੍ਰਧਾਨਗੀ ਨਛੱਤਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਨੇ ਕੀਤੀ। ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਵਿਚ ਸੁਖਦੇਵ ਸਿੰਘ ਮੈਂਬਰ, ਵਿਰਸਾ ਸਿੰਘ ਸਰਹਾਲੀ ਖੁਰਦ, ਖਜਾਨ ਸਿੰਘ ਸਰਪੰਚ, ਸਰਦਾਰ ਸਿੰਘ ਸਖੀਰਾ ਜ਼ਿਲ੍ਹਾ ਕਮੇਟੀ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਅੱਜ ਧਰਤੀ ਹੇਠਲੇ ਪਾਣੀ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਹਰ ਖੇਤ ਤਕ ਪਾਣੀ ਸਿੰਜਾਈ ਲਈ ਪਾਣੀ ਪੁੱਜਦਾ ਕਰੇ ਅਤੇ ਹਰ ਘਰ ਤਕ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਏ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ ਮੁੜ ਤੋਂ ਸਥਾਪਿਤ ਕਰੇ। ਪੰਜਾਬ ਸਰਕਾਰ ਪੰਜਾਬ ਦੀ ਸੰਪਤੀ ਵੇਚਣੀ ਬੰਦ ਕਰੇ ਅਤੇ ਸਰਕਾਰੀ ਮਹਿਕਮੇ ਵਿਚ ਨਵੀਆਂ ਭਰਤੀਆਂ ਦਾ ਪ੍ਰਬੰਧ ਕਰੇ। ਸਰਕਾਰ ਵੱਲੋਂ ਸਰਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਤਬਦੀਲ ਕਰਨ ਦਾ ਫੈਸਲਾ ਮੰਦਭਾਗਾ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਸਰਕਾਰੀ ਖੰਡ ਮਿੱਲ ਤਰਨਤਾਰਨ ਜ਼ਿਲ੍ਹੇ ਅੰਦਰ ਇੱਕੋ ਇਕ ਕਿਸਾਨਾਂ ਦੀ ਫ਼ਸਲਾਂ ਆਧਾਰਿਤ ਉਦਯੋਗ ਹੈ। ਕਿਰਤੀ ਕਿਸਾਨ ਜ਼ਿਲ੍ਹਾ ਤਰਨਤਾਰਨ ਅੰਦਰ ਜੋ ਸਯੁੰਕਤ ਕਿਸਾਨ ਮੋਰਚੇ ਵੱਲੋਂ ਲਗਾਏ ਪੱਕੇ ਮੋਰਚੇ ਵਿਚ ਵੀ ਵੱਧ ਚੜ ਕੇ ਹਿੱਸਾ ਲਵੇਗੀ।
ਅੱਜ ਦੀ ਇਸ ਚੋਣ ਮੀਟਿੰਗ ਵਿਚ ਸਰਬ ਸੰਮਤੀ ਨਾਲ ਗੁਰਵਿੰਦਰ ਸਿੰਘ ਪ੍ਰਧਾਨ, ਜੰਗਰਾਜ ਸਿੰਘ ਮੀਤ ਪ੍ਰਧਾਨ, ਕੁਲਵੰਤ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਜਰਨਲ ਸਕੱਤਰ, ਦਿਲਬਾਗ ਸਿੰਘ ਖਜਾਨਚੀ, ਗੁਰਵਰਿਆਮ ਸਿੰਘ ਪ੍ਰੈਸ ਸਕੱਤਰ ਚੁਣੇ ਗਏ। ਇਸ ਤੋਂ ਬਿਨ੍ਹਾਂ 27 ਮੈਂਬਰੀ ਕਾਰਜਕਾਰੀ ਕਮੇਟੀ ਵੀ ਚੁਣੀ ਗਈ, ਜਿਸ ਵਿਚ ਜਸਵੰਤ ਸਿੰਘ, ਹਰਬੰਸ ਸਿੰਘ ਚੇਅਰਮੈਨ, ਜਗੀਰ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਗੁਰਕੀਰਤ ਸਿੰਘ, ਹਰਪ੍ਰੀਤ ਸਿੰਘ, ਵਿਰਸਾ ਸਿੰਘ, ਸੰਤੋਖ ਸਿੰਘ, ਦਇਆ ਸਿੰਘ, ਸਰਵਣ ਸਿੰਘ, ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਸਰਵਨ ਸਿੰਘ, ਜਗਦੀਸ਼ ਸਿੰਘ, ਜੁਗਰਾਜ ਸਿੰਘ, ਯਾਦਵਿੰਦਰ ਸਿੰਘ, ਲਖਵਿੰਦਰ ਸਿੰਘ, ਚਰਨਜੀਤ ਸਿੰਘ, ਪ੍ਰਿਤਪਾਲ ਸਿੰਘ, ਸਵਿੰਦਰ ਸਿੰਘ, ਬਿਕਰਮਜੀਤ ਸਿੰਘ, ਕਾਰਜ ਸਿੰਘ, ਇੰਦਰਜੀਤ ਸਿੰਘ, ਜੀਵਾ ਸਿੰਘ, ਨਰਿੰਦਰ ਸਿੰਘ, ਜਗਬੀਰ ਸਿੰਘ ਆਦਿ ਮੈਂਬਰ ਚੁਣੇ ਗਏ।