ਗਲੈਂਜਾ ਕਾਰ ਸਵਾਰ ਨੌਜਵਾਨ ਕੋਲੋਂ ਪਿਸਟਲ ਬਰਾਮਦ
ਗਲੈਂਜਾ ਕਾਰ ਸਵਾਰ ਨੌਜਵਾਨ ਕੋਲੋਂ ਬਰਾਮਦ ਹੋਇਆ ਪਿਸਟਲ
Publish Date: Fri, 03 Apr 2026 07:50 PM (IST)
Updated Date: Sat, 04 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਸਥਾਨਕ ਗੋਇੰਦਵਾਲ ਸਾਹਿਬ ਬਾਈਪਾਸ ਕੋਲ ਕੀਤੀ ਨਾਕੇਬੰਦੀ ਦੌਰਾਨ ਟਯੋਟਾ ਗਲੈਂਜਾ ਕਾਰ ਸਵਾਰ ਇਕ ਨੌਜਵਾਨ ਕੋਲੋਂ ਪਿਸਟਲ ਬਰਾਮਦ ਕਰਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਜਸਪਾਲ ਸਿੰਘ ਪੁਲਿਸ ਪਾਰਟੀ ਸਮੇਤ ਗੋਇੰਦਵਾਲ ਸਾਹਿਬ ਬਾਈਪਾਸ ਦੇ ਕੋਲ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸੇ ਦੌਰਾਨ ਮੋਗਾ ਵੱਲੋਂ ਟਯੋਟਾ ਗਲੈਂਜਾ ਕਾਰ ਨੰਬਰ ਪੀਬੀ32 ਏਸੀ 6957 ਦਾ ਚਾਲਕ ਨਾਕੇਬੰਦੀ ਵੇਖ ਗੱਡੀ ਪਿੱਛੇ ਮੋੜਨ ਲੱਗਾ। ਜਿਸ ਨੂੰ ਕਰਮਚਾਰੀਆਂ ਨੇ ਤੁਰੰਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਗੱਡੀ ਦੀ ਚੈਕਿੰਗ ਦੌਰਾਨ ਚਾਲਕ ਵਾਲੀ ਸੀਟ ਹੇਠਾਂ ਰੱਖਿਆ 32 ਬੋਰ ਦਾ ਪਿਸਟਲ ਸਣੇ ਮੈਗਜ਼ੀਨ ਬਰਾਮਦ ਹੋਇਆ। ਜਦੋਂਕਿ ਫੜੇ ਗਏ ਵਿਅਕਤੀ ਦੀ ਪਛਾਣ ਗਗਨਪ੍ਰੀਤ ਸਿੰਘ ਪੁੱਤਰ ਮਾਦਨ ਸਿੰਘ ਵਾਸੀ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।