ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਅੰਗਰੇਜੀ ਸ਼ਰਾਬ ਲਿਆ ਕੇ ਨਜਾਇਜ਼ ਢੰਗ ਨਾਲ ਵੇਚਣ ਵਾਲੇ ਦੋ ਕਾਬੂ
Publish Date: Thu, 02 Apr 2026 07:37 PM (IST)
Updated Date: Fri, 03 Apr 2026 04:16 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਥਾਣਾ ਹਰੀਕੇ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਸਾਕਰਪਿਓ ਗੱਡੀ ’ਚ ਸਵਾਰ ਦੋ ਲੋਕਾਂ ਨੂੰ ਵੱਡੀ ਮਾਤਰਾ ’ਚ ਅੰਗਰੇਜ਼ੀ ਸ਼ਰਾਬ ਬਰਾਮਦ ਕਰ ਕੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਮੱਖੂ ਤੋਂ ਸ਼ਰਾਬ ਲਿਆ ਕੇ ਨਾਜਾਇਜ਼ ਢੰਗ ਨਾਲ ਵੇਚਦੇ ਸਨ। ਜਾਂਚ ਅਧਿਕਾਰੀ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਹਰੀਕੇ ਚੌਕ ’ਚ ਮੌਜੂਦ ਸਨ। ਇਸੇ ਦੌਰਾਨ ਸੂਚਨਾ ਮਿਲੀ ਕਿ ਕੰਵਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਦੁਬਲੀ ਅਤੇ ਦੀਪਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ ਮੱਖੂ ਵਾਲੇ ਪਾਸੇ ਤੋਂ ਅੰਗਰੇਜੀ ਸ਼ਰਾਬ ਲਿਆ ਕੇ ਵੇਚਣ ਦਾ ਦੰਦਾ ਕਰਦੇ ਹਨ। ਉਕਤ ਲੋਕਾਂ ਵੱਲੋਂ ਸਕਾਰਪਿਓ ਕਾਰ ’ਤੇ ਸ਼ਰਾਬ ਲਿਆਉਣ ਦੀ ਵੀ ਸੂਚਨਾ ਹੱਥ ਲੱਗੀ ਸੀ। ਜਿਸ ਕਾਰਨ ਉਨ੍ਹਾਂ ਨੈਸ਼ਨਲ ਹਾਈਵੇ ’ਤੇ ਬੂਹ ਪੁਲ ਕੋਲ ਨਾਕਾਬੰਦੀ ਕਰ ਕੇ ਸਕਾਰਪਿਓ ਗੱਡੀ (ਪੀਬੀ46 ਕਿਊ 0690) ’ਚ ਸਵਾਰ ਉਕਤ ਦੋਵਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ 12 ਬੋਤਲਾਂ ਬਲੈਂਡਰ ਪਰਾਈਡ, 24 ਬੋਤਲਾਂ ਆਲ ਜੀਨ ਤੇ 24 ਬੋਤਲਾਂ ਸੰਤਰਾ ਸ਼ਰਾਬ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਦੋਵਾਂ ਵਿਰੁੱਧ ਆਬਕਾਰੀ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।