ਹਰਵਿੰਦਰਪਾਲ ਸਿੰਘ ਨੇ ਸੀਐੱਚਸੀ ਸਰਹਾਲੀ ’ਚ ਚੀਫ ਫਾਰਮੇਸੀ ਅਫ਼ਸਰ ਦਾ ਅਹੁਦਾ ਸੰਭਾਲਿਆ
ਹਰਵਿੰਦਰਪਾਲ ਸਿੰਘ ਨੇ ਸੀਐੱਚਸੀ ਸਰਹਾਲੀ ’ਚ ਚੀਫ ਫਾਰਮੇਸੀ ਅਫ਼ਸਰ ਦਾ ਅਹੁਦਾ ਸੰਭਾਲਿਆ
Publish Date: Thu, 02 Apr 2026 06:56 PM (IST)
Updated Date: Fri, 03 Apr 2026 04:16 AM (IST)
ਕੈਪਸ਼ਨ - ਚੀਫ ਫਾਰਮੇਸੀ ਅਫ਼ਸਰ ਹਰਵਿੰਦਰਪਾਲ ਸਿੰਘ ਨੂੰ ਗੁਲਦਸਤਾ ਭੇਟ ਕਰਦੇ ਹੋਏ ਸੀਐੱਚਸੀ ਸਰਹਾਲੀ ਦੇ ਐੱਸਐੱਮਓ ਡਾ. ਜਤਿੰਦਰ ਸਿੰਘ ਗਿੱਲ। * ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਕੀਤਾ ਸਨਮਾਨਿਤ ਲਵਦੀਪ ਦੇਵਗਨ•, ਪੰਜਾਬੀ ਜਾਗਰਣ ਸਰਹਾਲੀ ਕਲਾਂ : ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਵਿਖੇ ਵੀਰਵਾਰ ਨੂੰ ਹਰਵਿੰਦਰਪਾਲ ਸਿੰਘ ਨੇ ਚੀਫ ਫਾਰਮੇਸੀ ਅਫ਼ਸਰ ਦਾ ਅਹੁਦਾ ਸੰਭਾਲ ਲਿਆ ਹੈ। ਜਿਨ੍ਹਾਂ ਨੂੰ ਅਹੁਦਾ ਸੰਭਾਲਣ ’ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਗੁਲਦਸਤੇ ਨਾਲ ਸਨਮਾਨਿਤ ਕੀਤਾ। ਇਸ ਸਮੇਂ ਨਵ ਨਿਯੁਕਤ ਚੀਫ ਫਾਰਮੇਸੀ ਅਫ਼ਸਰ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਸੀਐੱਚਸੀ ਰਮਦਾਸ ਵਿਖੇ ਡਿਊਟੀ ਨਿਭਾਅ ਚੁੱਕੇ ਹਨ ਅਤੇ ਹੁਣ ਉਨ੍ਹਾਂ ਦੀ ਬਦਲੀ ਸੀਐੱਚਸੀ ਸਰਹਾਲੀ ਵਿਖੇ ਹੋਈ ਹੈ। ਇਸ ਸਮੇਂ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਸਰਹਾਲੀ ਅਤੇ ਸਮੂਹ ਸਟਾਫ ਨੇ ਚੀਫ ਫਾਰਮੇਸੀ ਅਫਸਰ ਹਰਵਿੰਦਰਪਾਲ ਸਿੰਘ ਨੂੰ ‘ਜੀ ਆਇਆ’ ਕਿਹਾ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਬਲਜਿੰਦਰ ਕੌਰ ਤਰਨਤਾਰਨ, ਐੱਸਐੱਮਐੱਲਟੀ ਜਗਤਾਰ ਸਿੰਘ ਰਮਦਾਸ, ਏਐੱਮਓ ਪ੍ਰਧਾਨ ਵਿਰਸਾ ਸਿੰਘ ਪੰਨੂ, ਰਾਕੇਸ਼ ਖੰਨਾ, ਰੀਟਾ ਕੁਮਾਰੀ, ਬਲਰਾਜ ਸਿੰਘ ਬੀਈਈ, ਪਰਮਜੀਤ ਸਿੰਘ ਰਿਟਾਇਰਡ ਚੀਫ ਫਾਰਮੇਸੀ ਅਫਸਰ, ਜਸਕੀਰਤ ਸਿੰਘ ਫਾਰਮੇਸੀ ਅਫਸਰ, ਪ੍ਰਭਜੋਤ ਕੌਰ ਫਾਰਮੇਸੀ ਅਫਸਰ ਆਦਿ ਹਾਜਰ ਸਨ।