ਮਾਨ ਸਰਕਾਰ ਦੇ 4 ਸਾਲ ਰਹੇ ਇਤਿਹਾਸਕ, ਹਰ ਵਰਗ ਤਕ ਪਹੁੰਚੇ ਵਿਕਾਸ ਦੇ ਲਾਭ : ਬੀਬੀ ਭੁੱਲਰ
“ਭਗਵੰਤ ਮਾਨ ਸਰਕਾਰ ਦੇ 4 ਸਾਲ ਰਹੇ ਇਤਿਹਾਸਕ, ਹਰ ਵਰਗ ਤਕ ਪਹੁੰਚੇ ਵਿਕਾਸ ਦੇ ਲਾਭ” - ਬੀਬਾ ਸੁਰਿੰਦਰਪਾਲ ਕੌਰ ਭੁੱਲਰ
Publish Date: Thu, 02 Apr 2026 06:49 PM (IST)
Updated Date: Fri, 03 Apr 2026 04:14 AM (IST)

ਕੈਪਸ਼ਨ : ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਚੀਮਾ। ਕੈਪਸ਼ਨ - ਸੰਬੋਧਨ ਕਰਦੇ ਹੋਏ ਸੁਰਿੰਦਰਪਾਲ ਕੌਰ ਭੁੱਲਰ। ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚ ਵੱਡੇ ਪੱਧਰ ‘ਤੇ ਵਿਕਾਸੀ ਬਦਲਾਅ ਆਏ ਹਨ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਦਾ ਸਿੱਧਾ ਲਾਭ ਹਰ ਵਰਗ ਤਕ ਪਹੁੰਚਿਆ ਹੈ। ਇਹ ਪ੍ਰਗਟਾਵਾ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਪਤਨੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਚੀਮਾਂ ਕਲਾਂ ਵਿਖੇ ਸੰਗਤਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਇਤਿਹਾਸਕ ਫ਼ੈਸਲੇ ਕਰਕੇ ਸੂਬੇ ਨੂੰ ਤਰੱਕੀ ਦੇ ਰਾਹ ‘ਤੇ ਲਿਆਂਦਾ ਹੈ। ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਵਿਚ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਵਿਚ ਸੁੱਖ-ਸੁਵਿਧਾ ਵਧੀ ਹੈ। ਉਨ੍ਹਾਂ ਹੋਰ ਕਿਹਾ, ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ, ਜੋ ਹਰ ਵੇਲੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਰਹੀ ਹੈ। ਆਉਣ ਵਾਲੇ ਸਮੇਂ ਵਿਚ ਵੀ ਵਿਕਾਸ ਦੀ ਇਹ ਲਹਿਰ ਜਾਰੀ ਰਹੇਗੀ ਅਤੇ ਪੰਜਾਬ ਨੂੰ ਹੋਰ ਅੱਗੇ ਲਿਆਂਦਾ ਜਾਵੇਗਾ। ਮੀਟਿੰਗ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਇਹ ਮੀਟਿੰਗ ਸਿਕੰਦਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਅਤੇ ਇਲਾਕੇ ਦੇ ਆਗੂਆਂ ਨੇ ਹਿੱਸਾ ਲਿਆ। ਇਸ ਮੌਕੇ ਚੇਅਰਮੈਨ ਗੁਰਪਿੰਦਰ ਸਿੰਘ ਉਪਲ, ਚੈਅਰਮੈਨ ਗੋਰਾ, ਸਰਪੰਚ ਜੋਤੀ ਸ਼ਾਹ, ਅਵਤਾਰ ਸਿੰਘ ਸਰਪੰਚ ਸਭਰਾ, ਸੁਖ ਧਗਾਣਾ, ਕਾਰਜ ਸਿੰਘ ਸਭਰਾ, ਗੁਰਜੰਟ ਸਿੰਘ ਸ਼ਾਹ, ਰਸ਼ਪਾਲ ਸਿੰਘ ਸ਼ਾਹ, ਬਿੱਟੂ ਚੀਮਾਂ, ਸਾਹਿਬ ਸਿੰਘ ਮੈਂਬਰ, ਹਰਭਾਲ ਸਿੰਘ ਮੈਂਬਰ, ਜਗਜੀਤ ਸਿੰਘ ਮੈਂਬਰ, ਗੁਰਵਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ ਸਰਪੰਚ, ਰਛਪਾਲ ਸਿੰਘ ਮੈਂਬਰ, ਸੁਖਵੰਤ ਸਿੰਘ, ਦਲਜੀਤ ਸਿੰਘ, ਬਾਜ ਸਿੰਘ, ਜਗੀਰ ਸਿੰਘ ਸਮੇਤ ਨਗਰ ਦੀ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।