ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸੋਨੇ ਦੀ ਧੁਆਈ ਸਬੰਧੀ ਸੇਵਾ ਹੋਈ ਸੰਪੂਰਨ
ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸੋਨੇ ਦੀ ਧੁਆਈ ਦੀ ਸੇਵਾ ਹੋਈ ਸੰਪੂਰਨ
Publish Date: Thu, 02 Apr 2026 06:34 PM (IST)
Updated Date: Fri, 03 Apr 2026 04:14 AM (IST)

ਕੈਪਸ਼ਨ- ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬਣੇ ਗੇਟ ਦੀਆਂ ਗੁੰਮਟੀਆਂ ਦੀ ਧੁਆਈ ਕਰਦਾ ਹੋਇਆ ਸੇਵਾਦਾਰ। ਕੈਪਸ਼ਨ- ਮੁੱਖ ਇਮਾਰਤ ਦੀਆਂ ਗੁੰਮਟੀਆਂ ਦੀ ਸੇਵਾ ਕਰਦੇ ਹੋਏ ਸੇਵਾਦਾਰ। ਕੈਪਸ਼ਨ- ਗੁਰੂ ਘਰ ਉੱਪਰ ਲੱਗੇ ਸੋਨੀ ਦੀ ਧੁਆਈ ਕਰਦਾ ਹੋਇਆ ਸੇਵਾਦਾਰ। ਕੈਪਸ਼ਨ- ਸੁਨਹਿਰੀ ਪਾਲਕੀ ਦੀ ਸਫਾਈ ਸੇਵਾ ਕਰਦੇ ਹੋਏ ਨੌਜਵਾਨ। ਕੈਪਸ਼ਨ- ਦਸ਼ਮੇਸ਼ ਕਿਰਪਾ ਸੇਵਾ ਦਲ ਦੇ ਸੇਵਾਦਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ। * ਵੱਡੀ ਗਿਣਤੀ ’ਚ ਨੌਜਵਾਨਾਂ ਨੇ ਇਕ ਹਫ਼ਤਾ ਚੱਲੀ ਸੇਵਾ ’ਚ ਲਿਆ ਸ਼ਰਧਾ ਨਾਲ ਹਿੱਸਾ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਉੱਪਰ ਲੱਗ ਸੋਨੇ ਦੀ ਧੁਆਈ ਦੀ ਸੇਵਾ ਵੀਰਵਾਰ ਨੂੰ ਸੰਪੂਰਨ ਹੋ ਗਈ ਹੈ। ਕਰੀਬ ਇਕ ਹਫ਼ਤਾ ਚੱਲੀ ਇਸ ਸੇਵਾ ’ਚ ਦਸ਼ਮੇਸ਼ ਕਿਰਪਾ ਸੇਵਾ ਦਲ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਰਧਾ ਨਾਲ ਹਿੱਸਾ ਲਿਆ। ਜਦਕਿ ਸੇਵਾ ਦੇ ਆਖਰੀ ਪੜਾਅ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸੇਵਾਦਾਰਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕਬਾਲ ਸਿੰਘ ਸਬਲੋਕ ਮੁੰਬਈ ਵਾਲਿਆਂ ਨੂੰ ਸੌਂਪੀ ਗਈ ਸੀ। ਜੋ ਹਰ ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਸੋਨੇ ਦੀ ਧੁਆਈ ਦੀ ਸੇਵਾ ਕਰਵਾਉਂਦੇ ਹਨ। ਤਰਨਤਾਰਨ ਵਿਖੇ ਚੱਲ ਰਹੀ ਸੇਵਾ ਦੇ ਨਿਗਰਾਨ ਜਸ਼ਨਪ੍ਰੀਤ ਸਿੰਘ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਕਬਾਲ ਸਿੰਘ ਸਬਲੋਕ ਮੁੰਬਈ ਵਾਲਿਆਂ ਨੂੰ ਇਹ ਸੇਵਾ ਸੌਂਪੀ ਗਈ ਅਤੇ ਦਸ਼ਮੇਸ਼ ਕਿਰਪਾ ਸੇਵਾ ਦਲ ਵੱਲੋਂ ਇਹ ਸੇਵਾ ਇਥੇ ਨਿਭਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੈਮੀਕਲ ਰਹਿਤ ਕੁਦਰਤੀ ਸਾਧਨਾਂ ਨਾਲ ਸੋਨੇ ਦੀ ਸਫਾਈ ਤੇ ਧੁਆਈ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਮੁੱਖ ਇਮਾਰਤ ’ਤੇ ਬਣੇ ਗੁੰਬਦ ਤੋਂ ਇਲਾਵਾ ਛੋਟੀਆਂ ਗੁੰਮਟੀਆਂ ਤੇ ਹੋਰ ਸਥਾਨਾਂ ਦੀ ਸੇਵਾ ਵੀ ਮੁਕੰਮਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਿਨ ਅਤੇ ਰਾਤ ਦੋਵੇਂ ਸਮੇਂ ਨੌਜਵਾਨ ਸੇਵਾਦਾਰਾਂ ਵੱਲੋਂ ਇਸ ਸੇਵਾ ਨੂੰ ਸੰਪੂਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁੰਮਦ ਤੇ ਗੰਮਟੀਆਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੇ ਤਖ਼ਤ ’ਤੇ ਸੁਸ਼ੋਭਿਤ ਸੁਨਿਹਰੀ ਪਾਲਕੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੀ ਪੁਰਾਣੀ ਸੁਨਹਿਰੀ ਪਾਲਕੀ ਦੀ ਧੁਆਈ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਸਟਾਫ ਅਤੇ ਸਥਾਨ ਸ਼ਰਧਾਲੂਆਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ ਹੈ। ਸੇਵਾ ਦੇ ਅੰਤਿਮ ਪੜਾਅ ਦੌਰਾਨ ਲੰਘੀ ਰਾਤ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਹੈੱਡ ਗ੍ਰੰਥੀ ਗਿਆਨੀ ਸਤਪਾਲ ਸਿੰਘ ਨੇ ਸੇਵਾਦਾਰਾਂ ਦੀ ਹੌਸਲਾ ਅਪਜਾਈ ਕੀਤੀ। ਇਸ ਮੌਕੇ ਪਾਲਕੀਘਰ ਸੇਵਾ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਸੇਵਾਦਾਰ ਗੁਰਿੰਦਰ ਸਿੰਘ, ਹਰਸ਼ਦੀਪ ਸਿੰਘ, ਨਿਹਾਲਪ੍ਰੀਤ ਸਿੰਘ, ਗੁਰਜੋਤ ਸਿੰਘ, ਜੋਬਨਦੀਪ ਸਿੰਘ, ਨਿਸ਼ਾਨਪ੍ਰੀਤ ਸਿੰਘ, ਅਰਮਾਨਦੀਪ ਸਿੰਘ ਨੇ ਜਿਥੇ ਸੇਵਾ ਵਿੱਚ ਹਿੱਸਾ ਲਿਆ। ਉਤੇ ਹੀ ਦਸ਼ਮੇਸ਼ ਕਿਰਪਾ ਸੇਵਾ ਦਲ ਦੇ ਸੇਵਾਦਾਰ ਗਗਨਦੀਪ ਸਿੰਘ ਗੋਲਡ, ਜਸਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ, ਮਨਪਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਉਦੈ ਸਿੰਘ ਖਹਿਰਾ, ਹਰਮਨਦੀਪ ਸਿੰਘ, ਸਨਮੀਤ ਸਿੰਘ, ਕਿਰਤਪਾਲ ਸਿੰਘ, ਹਰਸ਼ਦੀਪ ਸਿੰਘ, ਸਿਮਰਜੀਤ ਸਿੰਘ, ਜਨਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਅਰਜਨ ਸਿੰਘ, ਅਮਰਦੀਪ ਸਿੰਘ, ਅਰਸ਼ਦੀਪ ਸਿੰਘ ਗਾਂਧੀ, ਅਮੋਲਕ ਸਿੰਘ, ਪ੍ਰਭਜੀਤ ਸਿੰਘ, ਸੁਖਜਿੰਦਰ ਸਿੰਘ, ਅਰਪਣ ਸਿੰਘ, ਅਕਾਸ਼ਦੀਪ ਸਿੰਘ ਅਜਨਾਲਾ, ਗੁਰਲਾਲ ਸਿੰਘ, ਕਰਮਨ ਸਿੰਘ, ਪ੍ਰਿੰਸਜੋਤ ਸਿੰਘ, ਤਰੁਣਦੀਪ ਸਿੰਘ, ਮਲਕੀਤ ਸਿੰਘ, ਸਾਹਿਲ ਕਪੂਰ, ਗੌਰਵਦੀਪ ਸਿੰਘ, ਜੈਦੀਪ ਸਿੰਘ, ਰਵਨਦੀਪ ਸਿੰਘ, ਬੱਬਲਪ੍ਰੀਤ ਸਿੰਘ ਚੀਮਾ, ਪ੍ਰਕਾਸ਼ ਸਿੰਘ, ਦਿਲਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਅੰਸ਼ਦੀਪ ਸਿੰਘ ਆਦਿ ਵੀ ਮੌਜੂਦ ਸਨ।