ਨੌਜਵਾਨ ਸਾਜੂਦੀਪ ਸਿੰਘ ਦੇ ਅਕਾਲ ਚਲਾਣੇ ’ਤੇ ਬ੍ਰਹਮਪੁਰਾ ਤੇ ਜਹਾਂਗੀਰ ਨੇ ਕੀਤਾ ਦੁੱਖ ਸਾਂਝਾ
ਨੌਜਵਾਨ ਸਾਜੂਦੀਪ ਸਿੰਘ ਦੇ ਅਕਾਲ ਚਲਾਣੇ ’ਤੇ ਬ੍ਰਹਮਪੁਰਾ ਤੇ ਜਹਾਂਗੀਰ ਨੇ ਕੀਤਾ ਦੁੱਖ ਸਾਂਝਾ
Publish Date: Thu, 02 Apr 2026 06:27 PM (IST)
Updated Date: Fri, 03 Apr 2026 04:13 AM (IST)

ਕੈਪਸ਼ਨ : ਰਵਿੰਦਰ ਸਿੰਘ ਹੈਪੀ, ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਨਾਲ ਦੁੱਖ ਸਾਂਝਾ ਕਰਦੇ ਰਵਿੰਦਰ ਸਿੰਘ ਬ੍ਰਹਮਪੁਰਾ, ਦਲਬੀਰ ਸਿੰਘ ਜਹਾਂਗੀਰ ਤੇ ਹੋਰ ਆਗੂ। ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਕਸਬਾ ਫ਼ਤਿਆਬਾਦ ਤੋਂ ਨੌਜਵਾਨ ਸਾਜੂਦੀਪ ਸਿੰਘ ਦੇ ਅਚਾਨਕ ਦੇਹਾਂਤ ਨਾਲ ਇਲਾਕੇ ਨੂੰ ਗਹਿਰਾ ਸਦਮਾ ਲੱਗਾ ਹੈ। ਇਸ ਦੁਖਦਾਈ ਘਟਨਾ ਉਪਰੰਤ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿਤਾ ਵਰਿੰਦਰ ਸਿੰਘ ਹੈਪੀ ਦੇ ਨਾਲ਼ ਮੁਲਾਕਾਤ ਕਰਦੇ ਹੋਏ ਪਰਿਵਾਰ ਨਾਲ਼ ਦਿਲੀ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਅਕਾਲ ਮੌਤ ਇਕ ਅਪੂਰਣ ਘਾਟ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ‘ਵਾਹਿਗੁਰੂ’ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖ਼ਸ਼ੇ। ਇਸ ਮੌਕੇ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਲਬੀਰ ਸਿੰਘ ਜਹਾਂਗੀਰ, ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਤਜਿੰਦਰ ਸਿੰਘ ਪ੍ਰਿੰਸ ਭਰੋਵਾਲ, ਬਲਦੇਵ ਸਿੰਘ ਸ਼ੈਲਰ ਵਾਲੇ, ਮਲਕੀਤ ਸਿੰਘ ਠੇਕੇਦਾਰ, ਜਸਬੀਰ ਸਿੰਘ ਸਾਬੀ ਮੈਂਬਰ, ਕਸ਼ਮੀਰ ਸਿੰਘ ਸਹੋਤਾ ਮੈਂਬਰ, ਕੁਲਦੀਪ ਸਿੰਘ ਕੰਬੋਜ਼, ਜਗਜੀਤ ਸਿੰਘ ਮੈਂਬਰ ਪੰਚਾਇਤ, ਪ੍ਰਧਾਨ ਰਤਨ ਸਿੰਘ ਦਿਓਲ, ਚਰਨਜੀਤ ਸਿੰਘ ਦਿਓਲ, ਚਰਨਜੀਤ ਸਿੰਘ ਬਿੱਟੂ, ਹਰੀਸ਼ ਕੁਮਾਰ ਗੁੱਜਰ, ਸੁਮੀਤ ਅਰੋੜਾ, ਗਿਆਨ ਸਿੰਘ ਦਿਓਲ, ਨੰਬਰਦਾਰ ਸੰਤੋਖ਼ ਸਿੰਘ, ਬਲਦੇਵ ਸਿੰਘ ਟੈਂਟ ਵਾਲਾ, ਸੰਦੀਪ ਸਿੰਘ, ਅੰਗਰੇਜ਼ ਸਿੰਘ ਮਹੀਂਵਾਲ, ਰਜਿੰਦਰ ਸਿੰਘ ਰਾਜੂ ਅਟਵਾਲ, ਧਰਮਿੰਦਰ, ਕੁਲਜੀਤ ਸਿੰਘ ਚਾਵਲਾ, ਬਲਵਿੰਦਰ ਸਿੰਘ ਸਾਬੀ ਮੈਂਬਰ, ਬਲਜੀਤ ਸਿੰਘ ਸ਼ਾਹ, ਸੁਖਨੰਦਨ ਸਿੰਘ ਆੜ੍ਹਤੀ, ਸੰਤੋਖ਼ ਸਿੰਘ ਅਟਵਾਲ, ਸ਼ਿਵ ਸਿੰਘ, ਕੁਲਵੰਤ ਸਿੰਘ, ਮਾਸਟਰ ਮਹਿੰਦਰ ਸਿੰਘ ਆਦਿ ਹਾਜ਼ਰ ਸਨ।