ਮਾਂ ਬਗਲਾ ਮੁਖੀ ਧਾਮ ‘ਚ ਹਨੂੰਮਾਨ ਜਯੰਤੀ ਮੌਕੇ ਮਹਾਂ ਹਵਨ ਯੱਗ, ਸੰਗਤਾਂ ਦੀ ਵੱਡੀ ਸ਼ਮੂਲੀਅਤ
ਮਾਂ ਬਗਲਾ ਮੁਖੀ ਧਾਮ ‘ਚ ਹਨੂੰਮਾਨ ਜਯੰਤੀ ਮੌਕੇ ਮਹਾਂ ਹਵਨ ਯੱਗ, ਸੰਗਤਾਂ ਦੀ ਵੱਡੀ ਸ਼ਮੂਲੀਅਤ
Publish Date: Thu, 02 Apr 2026 06:17 PM (IST)
Updated Date: Fri, 03 Apr 2026 04:13 AM (IST)

ਕੈਪਸ਼ਨ - ਪੂਰਨ ਆਹੂਤੀ ਪਾਉਂਦੇ ਹੋਏ ਮਹੰਤ ਰਵੀ ਪੁਰੀ ਤੇ ਸੰਗਤ। ਕੈਪਸ਼ਨ - ਹਵਨ ਯੱਗ ਵਿਚ ਹਾਜ਼ਰ ਸੰਗਤਾਂ। ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਮਾਂ ਬੰਗਲਾ ਮੁਖੀ ਧਾਮ ਵਿਖੇ ਹਨੂੰਮਾਨ ਜਯੰਤੀ ਮੌਕੇ ਮਹਾਂ ਹਵਨ ਯੱਗ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਭਾਗ ਲਿਆ। ਇਸ ਮੌਕੇ ਮੁੱਖ ਸੇਵਾਦਾਰ ਮਹੰਤ ਰਵੀ ਪੁਰੀ ਨੇ ਕਿਹਾ ਕਿ ਹਨੂੰਮਾਨ ਜੀ ਭਗਵਾਨ ਸ਼ਿਵ ਦੇ 11ਵੇਂ ਰੁਦਰ ਅਵਤਾਰ ਹਨ ਅਤੇ ਭਗਵਾਨ ਸ਼੍ਰੀ ਰਾਮ ਦੇ ਪਰਮ ਭਗਤ ਮੰਨੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਨੂੰਮਾਨ ਜਯੰਤੀ ਦੇਸ਼ ਭਰ ਵਿਚ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਅਤੇ ਇਸ ਦਿਨ ਭਗਤ ਹਨੂੰਮਾਨ ਚਾਲੀਸਾ, ਸੁੰਦਰਕਾਂਡ ਪਾਠ ਅਤੇ ਰਾਮ ਨਾਮ ਦਾ ਜਾਪ ਕਰਦੇ ਹਨ। ਹਵਨ ਦੌਰਾਨ ਬਜਰੰਗ ਬਲੀ ਨੂੰ ਲਾਲ ਗੁਲਾਬ ਦੇ ਫੁੱਲ ਅਤੇ ਲੱਡੂਆਂ ਦਾ ਭੋਗ ਲਗਾਇਆ ਗਿਆ। ਮਹੰਤ ਰਵੀ ਪੁਰੀ ਨੇ ਕਿਹਾ ਕਿ ਹਨੂੰਮਾਨ ਜੀ ਦੀ ਪੂਜਾ ਕਰਨ ਨਾਲ ਮਨੁੱਖ ਦੇ ਸੰਕਟ ਦੂਰ ਹੁੰਦੇ ਹਨ ਅਤੇ ਜੀਵਨ ਵਿਚ ਹਿੰਮਤ ਅਤੇ ਭਗਤੀ ਦਾ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਨੂੰਮਾਨ ਜੀ ਸਦਾ ਨਿਮਰਤਾ, ਸੇਵਾ ਅਤੇ ਧਰਮ ਦੀ ਰੱਖਿਆ ਦਾ ਪ੍ਰਤੀਕ ਹਨ, ਜਿਸ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਇਸ ਮੌਕੇ ਅਚਾਰੀਆ ਅਸ਼ਵਨੀ ਸ਼ਰਮਾ, ਅਚਾਰੀਆ ਸੁਨੀਲ ਸ਼ਰਮਾ, ਅਚਾਰੀਆ ਯਾਦਵਿੰਦਰ ਸ਼ਰਮਾ, ਅਚਾਰੀਆ ਸਾਵਣ ਸ਼ਰਮਾ, ਅਚਾਰੀਆ ਸੰਤੋਸ਼ ਸ਼ਰਮਾ, ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਦੀਪਕ ਮਹਿਤਾ, ਕਰਮ ਸਿੰਘ ਆਰਏ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਕ੍ਰਿਸ਼ ਨਰੂਲਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ ਅਤੇ ਪ੍ਰੇਮ ਸਿੰਘ ਵੀ ਹਾਜ਼ਰ ਸਨ।