ਚੇਅਰਪਰਸਨ ਨਵਜੋਤ ਕੌਰ ਨੇ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੱਸੀਆਂ
ਚੇਅਰਪਰਸਨ ਨਵਜੋਤ ਕੌਰ ਨੇ ਸਰਕਾਰ ਦੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦੱਸੀਆਂ
Publish Date: Thu, 02 Apr 2026 05:50 PM (IST)
Updated Date: Fri, 03 Apr 2026 04:11 AM (IST)

* ਮੁਰਾਦਪੁਰ ’ਚ ਕੌਂਸਲਰ ਗਗਨਦੀਪ ਕੌਰ ਨੇ ਕਰਵਾਈ ਵਿਸ਼ਾਲ ਮੀਟਿੰਗ ਕੈਪਸ਼ਨ - ਵਾਰਡ ਨੰਬਰ 15 ਮੁਰਾਦਪੁਰ ਵਿਚ ਹੋਈ ‘ਆਪ’ ਦੀ ਮੀਟਿੰਗ ਦੌਰਾਨ ਪਹੁੰਚੀਆਂ ਸਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਕੌਂਸਲਰ ਗਗਨਦੀਪ ਕੌਰ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸ਼ਹਿਰ ਦੀ ਵਾਰਡ ਨੰਬਰ 15 ਮੁਰਾਦਪੁਰ ਵਿਖੇ ਇਕ ਵਿਸ਼ੇਸ਼ ਮੀਟਿੰਗ ਕੌਂਸਲਰ ਗਗਨਦੀਪ ਕੌਰ ਗਿੱਲ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪੇਡਾ ਦੇ ਚੇਅਰਪਰਸਨ ਨਵਜੋਤ ਕੌਰ ਹੁੰਦਲ ਪਤਨੀ ਸਵ. ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਕੁਲਦੀਪ ਸਿੰਘ ਮੱਥਰੇਵਾਲ, ਲਖਵਿੰਦਰ ਸਿੰਘ ਫੌਜੀ ਸਰਪੰਚ, ਹਰਜੀਤ ਸਿੰਘ ਸਰਪੰਚ, ਗੁਰਭੇਜ ਸਿੰਘ ਸਰਪੰਚ ਮੁਰਾਦਪੁਰਾ ਕਲਾਂ, ਸ਼ੇਰ ਸਿੰਘ ਤੋਂ ਇਲਾਵਾ ਵਾਰਡ ਨਿਵਾਸੀ ਸ਼ਾਮਿਲ ਹੋਏ। ਇਸ ਮੌਕੇ ਕੌਂਸਲਰ ਗਗਨਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕ ਖੁਸ਼ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ ਅਤੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਵਚਨਬੱਧ ਹਨ। ਇਸ ਮੌਕੇ ਕੌਂਸਲਰ ਗਗਨਦੀਪ ਕੌਰ ਵੱਲੋਂ ਮੀਟਿੰਗ ’ਚ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।