ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਸਾਮਾਨ ਸੜਕਾਂ 'ਤੇ ਨਾ ਰੱਖਣ ਦੀ ਅਪੀਲ
ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਸਾਮਾਨ ਸੜਕਾਂ 'ਤੇ ਨਾਂ ਰੱਖਣ ਦੀ ਕੀਤੀ ਅਪੀਲ
Publish Date: Thu, 02 Apr 2026 04:43 PM (IST)
Updated Date: Fri, 03 Apr 2026 04:07 AM (IST)
ਕੈਪਸ਼ਨ - ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਭਿੱਖੀਵਿੰਡ ਧਰਮਪਾਲ ਸਿੰਘ। ਕੈਪਸ਼ਨ - ਸੈਨੇਟਰੀ ਇੰਸਪੈਕਟਰ ਅਜੇਪਾਲ ਸਿੰਘ ਪੱਟੀ। ਰਾਜਨ ਚੋਪੜਾ•, ਪੰਜਾਬੀ ਜਾਗਰਣ, ਭਿੱਖੀਵਿੰਡ : ਨਗਰ ਪੰਚਾਇਤ ਭਿੱਖੀਵਿੰਡ ਨੂੰ ਸਾਫ਼ ਸੁਥਰਾ ਅਤੇ ਜਾਮ ਮੁਕਤ ਕਰਨ ਲਈ ਅੱਜ ਨਗਰ ਪੰਚਾਇਤ ਦੇ ਅਧਿਕਾਰੀਆ ਵੱਲੋਂ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਭਿੱਖੀਵਿੰਡ ਧਰਮਪਾਲ ਸਿੰਘ ਦੇ ਨਿਯਮਾਂ ਅਧੀਨ ਤੇ ਸੈਨੇਟਰੀ ਇੰਸਪੈਕਟਰ ਅਜੇਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਟੀਮ ਵੱਲੋਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਅਨਾਊਂਸਮੈਂਟ ਕਰ ਕੇ ਬੇਨਤੀ ਕੀਤੀ ਗਈ ਕਿ ਉਹ ਆਪਣੇ ਸਾਮਾਨ ਨੂੰ ਸੜਕਾਂ ਤੇ ਨਾਂ ਰੱਖਣ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਨਾਂ ਹੀ ਸੜਕਾਂ ਤੇ ਨਾਜਾਇਜ਼ ਕਬਜ਼ੇ ਕਰਨ ਤਾਂ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਹ ਵੀ ਹਦਾਇਤ ਕੀਤੀ ਗਈ ਕਿ ਜੇਕਰ ਦੁਕਾਨਦਾਰ ਤੇ ਰੇਹੜੀ ਵਾਲਿਆਂ ਨੇ ਬੇਨਤੀ ਨੂੰ ਪ੍ਰਵਾਨ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸੜਕ ਤੇ ਪਿਆ ਸਾਮਾਨ ਜ਼ਬਤ ਕੀਤਾ ਜਾਵੇਗਾ। ਇਸ ਮੌਕੇ ਕਲਰਕ ਮਨਜੀਤ ਸਿੰਘ, ਸੁਖਪਾਲ ਸਿੰਘ, ਸ਼ਿੰਦਰਪਾਲ ਸਿੰਘ ਮਜੀਠਾ ਆਦਿ ਹਾਜ਼ਰ ਸਨ।