ਨਵ-ਵਿਆਹੁਤਾ ਨੂੰ ਵਰਗਲਾ ਕੇ ਲਿਜਾਣ ਵਾਲਾ ਨਾਮਜ਼ਦ
ਨਵ ਵਿਆਹੁਤਾ ਨੂੰ ਵਰਗਲਾ ਕੇ ਲੈ ਗਿਆ ਸ਼ੋਸ਼ਲ ਮੀਡੀਆ ਜਾਣਕਾਰ, ਕੇਸ ਦਰਜ
Publish Date: Fri, 27 Mar 2026 07:37 PM (IST)
Updated Date: Sat, 28 Mar 2026 04:09 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ ਤਰਨਤਾਰਨ ਦੇ ਪਿੰਡ ਵੇਂਈਪੂੰਈ ਵਾਸੀ ਇਕ ਨਵ ਵਿਆਹੁਤਾ ਸਹੁਰੇ ਪਰਿਵਾਰ ਨੂੰ ਨਸ਼ੀਲੀ ਗੋਲੀਆਂ ਦੇ ਕੇ ਕਿਧਰੇ ਚਲੀ ਗਈ। ਜਦੋਂਕਿ ਜਾਂਦੀ ਹੋਈ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਵੀ ਲੈ ਕੇ ਚਲੀ ਗਈ। ਘਟਨਾ ਤੋਂ ਬਾਅਦ ਸਹੁਰੇ ਪਰਿਵਾਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਨੂੰਹ ਨਾਲ ਤਰਨਤਾਰਨ ਵਾਸੀ ਵਿਅਕਤੀ ਸ਼ੋਸ਼ਲ ਮੀਡੀਆ ’ਤੇ ਗੱਲਬਾਤ ਕਰਦਾ ਸੀ ਅਤੇ ਉਹਹ ਉਸ ਨੂੰ ਆਫਣੀਆਂ ਗੱਲਾਂ ਵਿਚ ਲਿਆ ਕੇ ਕਿਤੇ ਲੈ ਗਿਆ ਹੈ ਤੇ ਉਸ ਨੂੰ ਲੁਕੋ ਕੇ ਰੱਖਿਆ ਹੈ। ਪਿੰਡ ਵੇਂਈਪੂੰਈ ਵਾਸੀ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੇ ਲੜਕੇ ਦਾ ਵਿਆਹ 6 ਜੁਲਾਈ 2025 ਨੂੰ ਪਟਿਆਲਾ ਵਾਸੀ ਲੜਕੀ ਨਾਲ ਹੋਇਆ ਸੀ। ਪਰਿਵਾਰ ਵਿਚ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਇਸੇ ਦੌਰਾਨ 18 ਜਨਵਰੀ 2026 ਨੂੰ ਉਸਦੀ ਨੂੰਹ ਕਿਸੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਪਰਿਵਾਰ ਨੂੰ ਨਸ਼ੀਲੀਆਂ ਗੋਲੀਆਂ ਦੇ ਕੇ ਕਿਤੇ ਚਲੀ ਗਈ। ਜੋ ਜਾਂਦੀ ਹੋਈ ਅਲਮਾਰੀ ਵਿੱਚੋਂ 3 ਤੋਲੇ ਸੋਨੇ ਦੀ ਚੇਨੀ, 4 ਸੋਨੇ ਦੀਆਂ ਚੂੜੀਆਂ, ਇਕ ਤੋਲੇ ਕੰਨਾਂ ਦੇ ਕਾਂਟੇ ਤੇ 2 ਮੁੰਦਰੀਆਂ ਤੋਂ ਇਲਾਵਾ 10 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਈ। ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਨੂੰਹ ਨਾਲ ਗੁਰਦੀਪ ਸਿੰਘ ਬੌਬੀ ਵਾਸੀ ਤਰਨਤਾਰਨ ਸ਼ੋਸ਼ਲ ਮੀਡੀਆ ’ਤੇ ਗੱਲਬਾਤ ਕਰਦਾ ਸੀ ਅਤੇ ਉਨ੍ਹਾਂ ਦੀ ਨੂੰਹ ਨੂੰ ਜਬਰੀ ਗੱਲਾਂ ’ਚ ਲੈ ਕੇ ਉਕਸਾਇਆ ਅਤੇ ਫਿਰ ਰਾਤ ਸਮੇਂ ਉਸ ਨੂੰ ਘਰੋਂ ਆਪਣੇ ਨਾਲ ਅਣਦੱਸੀ ਥਾਂ ’ਤੇ ਲੈ ਗਿਆ। ਜਾਂਚ ਅਧਿਕਾਰੀ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਬੌਬੀ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਕਾਰਾਵਈ ਕੀਤੀ ਜਾ ਰਹੀ ਹੈ।