ਮਾਂ ਭਗਵਤੀ ਦਾ ਸਾਲਾਨਾ ਜਾਗਰਣ ਧੂਮਧਾਮ ਨਾਲ ਕਰਵਾਇਆ
ਮੰਦਰ ਮਾਤਾ ਕੁਤਲਈ ’ਚ ਮਾਂ ਭਗਵਤੀ ਦਾ ਸਲਾਨਾ ਜਾਗਰਣ ਧੂਮਧਾਮ ਨਾਲ ਕਰਵਾਇਆ ਗਿਆ
Publish Date: Fri, 27 Mar 2026 07:24 PM (IST)
Updated Date: Sat, 28 Mar 2026 04:09 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ ਪੱਟੀ ਵਿਖੇ ਟਰੱਸਟ ਮੰਦਰ ਮਾਤਾ ਕੁਤਲਈ ਵੱਲੋਂ ਮਾਂ ਭਗਵਤੀ ਜੀ ਦਾ ਸਲਾਨਾ ਜਾਗਰਣ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜਰੀ ਭਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੈਂਬਰ ਡਾ. ਰਾਕੇਸ਼ ਤ੍ਰੇਹਨ, ਬਾਊ ਵਿਜੇ ਕੁਮਾਰ ਸ਼ਰਮਾ, ਲਲਿਤ ਕੁਮਾਰ ਮਿੰਟੂ, ਜਤਿਨ ਸ਼ਰਮਾ ਅਤੇ ਮਾਸਟਰ ਸੁਖਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਹਰ ਸਾਲ 26 ਮਾਰਚ ਨੂੰ ਮੰਦਰ ਵਿਖੇ ਮੂਰਤੀਆਂ ਦੀ ਪ੍ਰਾਣ ਪ੍ਰਤਿਸ਼ਠਾ ਦੀ ਖੁਸ਼ੀ ਵਿਚ ਮਾਂ ਫੂਲਾ ਰਾਣੀ ਦਾ ਸਲਾਨਾ ਜਾਗਰਣ ਕਰਵਾਇਆ ਜਾਂਦਾ ਹੈ। ਸਮਾਗਮ ਦੌਰਾਨ ਪੰਡਿਤ ਸ਼੍ਰੀ ਸਤ ਨਰਾਇਣ ਅਤੇ ਅੰਕਿਤ ਕੁਮਾਰ ਵੱਲੋਂ ਵਿਧੀਵਤ ਪੂਜਾ ਅਰਚਨਾ ਕੀਤੀ ਗਈ ਅਤੇ ਸਾਰੇ ਪਤਵੰਤਿਆਂ ਨੇ ਰਲ ਮਿਲ ਕੇ ਮਾਤਾ ਰਾਣੀ ਦੀ ਜੋਤਿ ਪ੍ਰਚੰਡ ਕੀਤੀ। ਇਸ ਉਪਰੰਤ ਮਾਤਾ ਰਾਣੀ ਦੀਆਂ ਪੱਕੀਆਂ ਭੇਟਾਂ ਦਾ ਗੁਣਗਾਨ ਭਵਨ ਕੁਮਾਰ ਅਤੇ ਸ਼ੁੱਧ ਪ੍ਰਕਾਸ਼ ਵੱਲੋਂ ਕੀਤਾ ਗਿਆ। ਇਸ ਮੌਕੇ ਸ਼ੁੱਧ ਪ੍ਰਕਾਸ਼ ਸ਼ਾਹ ਨੇ ਆਪਣੀਆਂ ਮਧੁਰ ਭੇਟਾਂ ਨਾਲ ਸੰਗਤਾਂ ਨੂੰ ਭਗਤੀ ਰੰਗ ‘ਚ ਰੰਗ ਦਿੱਤਾ। ਇਸ ਮੌਕੇ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ, ਜਿਸ ਵਿਚ ਸੰਗਤਾਂ ਨੇ ਸ਼ਰਧਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ। ਸਮਾਗਮ ਦੌਰਾਨ ਡਾ. ਰਾਜੇਸ਼ ਭਾਰਦਵਾਜ ਐੱਮਡੀਐੱਸਬੀਐੱਸ ਸੰਸਥਾਵਾਂ ਪੱਟੀ, ਪੰਡਿਤ ਤਰੁਣ ਸ਼ਰਮਾ, ਗੁਲਸ਼ਨ ਕੁਮਾਰ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਤਰਸੇਮ ਲਾਲ ਰਾਜੂ ਭੱਲਾ, ਰਜੇਸ਼ ਸ਼ਰਮਾ, ਬ੍ਰਿਜ ਭੂਸ਼ਨ ਸਾਹਨੀ, ਮਾਸਟਰ ਸ਼ਾਸਤਰੀ, ਰਜਿੰਦਰ ਜੋਸ਼ੀ, ਕੁਲਦੀਪ ਰਾਏ ਸ਼ਰਮਾ, ਸੁਰਿੰਦਰ ਸਿੰਘ ਸ਼ੇਰਾ, ਹੈਪੀ, ਬੰਟੀ ਪੰਡਿਤ, ਰਾਜੂ, ਮਨੋਜ ਕੁਮਾਰ ਮੰਥਨ, ਰੋਹਿਤ ਕੁਮਾਰ ਭੰਡਾਰੀ, ਦੀਪਕ ਮਹਿਤਾ, ਸੁਭਾਸ਼ ਸ਼ਰਮਾ, ਹਰਜਿੰਦਰ ਸਿੰਘ ਪੱਪੂ, ਵਿਨਰਜੀਤ ਸ਼ਰਾਫ਼, ਦੀਪਕ ਜੈਨ, ਧਰਮਵੀਰ ਖੰਨਾ, ਵਿਨੋਦ ਕੁਮਾਰ ਖੰਨਾ, ਨੀਰਜ ਪਾਠਕ, ਰਜੇਸ਼ ਭੱਲਾ, ਤਰਸੇਮ ਜੋਸ਼ੀ ਆਦਿ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।