ਦੁਰਗਾ ਅਸ਼ਟਮੀ ਤੇ ਰਾਮ ਨੌਮੀ ਮੌਕੇ ਦੁਰਗਾ ਸਪਤਸ਼ਤੀ ਪਾਠ ਦੇ ਭੋਗ ਪਾਏ
ਦੁਰਗਾ ਅਸ਼ਟਮੀ ਤੇ ਰਾਮ ਨੌਮੀ ਮੌਕੇ ਦੁਰਗਾ ਸਪਤਸ਼ਤੀ ਪਾਠ ਦੇ ਭੋਗ ਪਾਏ
Publish Date: Fri, 27 Mar 2026 06:31 PM (IST)
Updated Date: Sat, 28 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ ਪੱਟੀ ਸ਼ਹਿਰ ਵਿਚ ਦੁਰਗਾ ਅਸ਼ਟਮੀ ਅਤੇ ਰਾਮ ਨੌਮੀ ਦੇ ਪਵਿੱਤਰ ਦਿਹਾੜਿਆਂ ਮੌਕੇ ਦੁਰਗਾ ਸਪਤਸ਼ਤੀ ਪਾਠ ਦੇ ਭੋਗ ਸੰਤ ਰਾਮਾ ਅਨੰਦ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਪਾਏ ਗਏ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੰਤ ਰਾਮਾ ਅਨੰਦ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ 19 ਮਾਰਚ ਨੂੰ ਕੀਤੀ ਗਈ ਸੀ ਅਤੇ ਪੂਰੇ ਹਫ਼ਤੇ ਦੌਰਾਨ ਹਰ ਰੋਜ਼ ਸ਼ਾਮ ਨੂੰ ਸੰਗਤਾਂ ਵੱਲੋਂ ਭਜਨ ਸੰਧਿਆ ਕਰਵਾਈ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਇਹ ਸਮਾਗਮ ਐੱਨਆਰਆਈ ਸੇਵਾਦਾਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜੋ ਸਾਂਝੀ ਭਾਵਨਾ ਅਤੇ ਭਗਤੀ ਦਾ ਸੁੰਦਰ ਪ੍ਰਤੀਕ ਹੈ। ਉਨ੍ਹਾਂ ਆਪਣੇ ਸੰਦੇਸ਼ ‘ਚ ਕਿਹਾ ਕਿ ਸਾਨੂੰ ਹਰ ਵੇਲੇ ਮਰਿਆਦਾ ਪੁਰਸ਼ੋਤਮ ਪ੍ਰਭੂ ਰਾਮ ਦੀ ਮਹਿਮਾ ਦਾ ਗੁਣਗਾਨ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਜੀਵਨ ਸੱਚਾਈ, ਹਲੀਮੀ ਅਤੇ ਦ੍ਰਿੜਤਾ ਦਾ ਪ੍ਰਤੀਕ ਹੈ ਅਤੇ ਪ੍ਰਭੂ ਰਾਮ ਸਮੁੱਚੀ ਮਨੁੱਖਤਾ ਦੇ ਮਾਰਗ ਦਰਸ਼ਕ ਹਨ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਹਿਰਦੇ ਰੂਪੀ ਅਯੋਧਿਆ ਵਿਚ ਰਾਮ ਰਾਜ ਦੀ ਸਥਾਪਨਾ ਕਰਕੇ ਸੱਚਾਈ ਅਤੇ ਧਰਮ ਦੇ ਰਸਤੇ ’ਤੇ ਚੱਲਣ। ਇਸ ਮੌਕੇ ਮਾਤਾ ਰਾਣੀ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ, ਜਿਸ ’ਚ ਸੰਗਤਾਂ ਨੇ ਸ਼ਰਧਾ ਨਾਲ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਵਿਜੇ ਸ਼ਰਮਾ ਚੇਅਰਮੈਨ, ਚੰਦਰ ਮੋਹਨ ਤੇਜ਼ੀ, ਦੀਪਕ ਸ਼ਰਮਾ, ਦੇਵੀ ਦਿੱਤਾ, ਚੰਦਰ ਸ਼ਰਮਾ ਉਤਰਾਖੰਡ, ਗੌਰਵ ਸ਼ਰਮਾ, ਪਾਰਸ ਸ਼ਰਮਾ, ਅਮਨ ਸ਼ਰਮਾ, ਦਵਿੰਦਰ ਸ਼ਰਮਾ, ਚਰਨਜੀਤ ਸ਼ਰਮਾ, ਲੱਕੀ ਪੰਡਿਤ, ਦਵਿੰਦਰ ਐੱਨਆਰਆਈ, ਕੁਲਦੀਪ ਰਾਏ ਸ਼ਰਮਾ, ਅਸ਼ਵਨੀ ਕੁਮਾਰ ਫੌਜੀ, ਰੂਬਲ, ਦੇਵ, ਬਿੱਲੂ, ਸੋਨੂੰ, ਮੰਗਤ ਰਾਮ ਸ਼ਰਮਾ, ਪ੍ਰਿੰਸ, ਬੱਬੂ, ਨੀਰਜ਼ ਸ਼ਰਮਾ, ਸਰਵਨ ਸਿੰਘ, ਜੋਗਾ ਸਿੰਘ, ਸਾਹਿਲ ਸ਼ਰਮਾ, ਜਸਵੰਤ ਕੌਰ, ਸੂਮਨ ਲਤਾ, ਕੁਲਦੀਪ ਰਾਣੀ, ਆਸ਼ਾ ਰਾਣੀ, ਨੇਹਾ, ਰੀਤੂ, ਰਾਧਿਕਾ, ਸੰਤੋਸ਼ ਰਾਣੀ, ਰੀਕਿਤਾ, ਸੁਮਿੱਤਰਾ ਰਾਣੀ, ਸੀਲੂ, ਨੀਲਮ, ਜੋਤੀ, ਤ੍ਰਿਪਤਾ, ਆਂਚਲ ਆਦਿ ਸੰਗਤਾਂ ਵੱਡੀ ਗਿਣਤੀ ‘ਚ ਹਾਜ਼ਰ ਸਨ।