ਬੀਏਐੱਮਐੱਸ ਡਾਕਟਰ ਐਸੋਸੀਏਸ਼ਨ ਨੇ ਤਰਨਤਾਰਨ ’ਚ ਕਰਵਾਈ ਸੀਐੱਮਈ
ਬੀਏਐੱਮਐੱਸ ਡਾਕਟਰ ਐਸੋਸੀਏਸ਼ਨ ਨੇ ਤਰਨਤਾਰਨ ’ਚ ਕਰਵਾਈ ਸੀਐੱਮਈ
Publish Date: Sun, 22 Feb 2026 05:49 PM (IST)
Updated Date: Sun, 22 Feb 2026 05:51 PM (IST)

ਨਵ ਮੈਡੀਸਿਟੀ ਦੇ ਮਾਹਿਰ ਡਾਕਟਰਾਂ ਨੇ ਦਿੱਤੇ ਦਿਲ ਦੇ ਰੋਗਾਂ ’ਤੇ ਲੈਕਚਰ ਪੱਤਰ ਪ੍ਰੇਰਕ• ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਬੀਏਐੱਮਐੱਸ ਡਾਕਟਰ ਐਸੋਸੀਏਸ਼ਨ ਵੱਲੋਂ ਕੰਟੀਨਿਊ ਮੈਡੀਕਲ ਐਜੂਕੇਸ਼ਨ ‘ਸੀਐੱਮਈ’ ਦਾ ਆਯੋਜਨ ਇਥੇ ਕੀਤਾ ਗਿਆ। ਜਿਸ ਵਿਚ ਤਰਨਤਾਰਨ ’ਚ ਨਵੇਂ ਖੁੱਲ੍ਹੇ ਨਵ ਮੈਡੀਸਿਟੀ ਮਲਟੀ ਸਪੈਸ਼ਲਿਟੀ ਹਸਪਤਾਲ ਤੋਂ ਪੁੱਜੀ ਮਾਹਿਰ ਡਾਕਟਰਾਂ ਦੀ ਟੀਮ ਨੇ ਦਿਲ ਦੇ ਦੌਰੇ ਅਤੇ ਇਸ ਦੌਰਾਨ ਮਰੀਜ਼ ਦੀ ਜਾਨ ਬਚਾਉਣ ਸਬੰਧੀ ਲੈਕਚਰ ਦੇ ਕੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਡਾ. ਪਰਮਜੀਤ ਸਿੰਘ ਚੁੱਘ, ਡਾ. ਨਿਮਰਮਲਜੀਤ ਸਿੰਘ ਵਰਪਾਲ ਅਤੇ ਹੋਰਾਂ ਨੇ ਸਭ ਤੋਂ ਪਹਿਲਾਂ ਨਵ ਮੈਡੀਸਿਟੀ ਸੁਪਰ ਸਪੈਸ਼ਿਲਟੀ ਹਸਪਤਾਲ ਦੀ ਟੀਮ ਦਾ ਹਾਰਾਂ ਨਾਲ ਸਵਾਗਤ ਕੀਤਾ। ਉਪਰੰਤ ਦਿਲ ਦੇ ਦੌਰੇ ਵਿਚ ਮਰੀਜ ਦੀ ਜਾਨ ਨੂੰ ਕਿਸ ਤਰ੍ਹਾ ਬਚਾਉਣਾ ਹੈ ਬਾਰੇ ਡਾ. ਸੁਭਾਸ਼ ਚੰਦਰ ਨੇ ਦੱਸਿਆ ਕਿ ਖਾਣ ਪੀਣ ’ਚ ਬਦਲਾਅ ਅਤੇ ਨਿਯਮਤ ਰੂਪ ਵਿਚ ਡਾਕਟਰੀ ਜਾਂਚ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਦੌਰਾਨ ਸਥਾਨਕ ਡਾਕਟਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਦਿਲ ਦਾ ਦੌਰਾ ਪੈਣ ’ਤੇ ਲੱਛਣਾਂ ਤੋਂ ਪਤਾ ਲਗਾ ਕੇ ਮਰੀਜ਼ ਦੀ ਜਾਨ ਨੂੰ ਬਚਾਉਣ ਵਾਸਤੇ ਕੀ ਉਪਾਅ ਕੀਤੇ ਜਾਣੇ ਚਾਹੀਦੇ ਹਨ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਸਹੀ ਇਲਾਜ਼ ਲਈ ਹਸਪਤਾਲ ਪਹੁੰਚਾਉਣਾ ਚਾਹੀਦਾ ਹੈ। ਇਸ ਮੌਕੇ ਬੀਏਐੱਮਐੱਸ ਡਾਕਟਰ ਐਸੋਸੀਏਸ਼ਨ ਦੇ ਮੈਂਬਰਾਂ ਡਾ. ਐੱਨਐੱਸ ਵਰਪਾਲ, ਡਾ. ਪੀਐੱਸ ਚੁੱਘ, ਡਾ. ਹਰਪ੍ਰੀਤ ਸਿੰਘ ਚਾਵਲਾ, ਡਾ. ਸੁਖਵਿੰਦਰ ਸਿੰਘ, ਡਾ. ਮਨਰਾਜ ਜੋਸ਼ਨ, ਡਾ. ਕਪਿਲ ਪ੍ਰਿੰਜਾ, ਡਾ. ਸਰਬਜੀਤ ਸਿੰਘ, ਡਾ. ਐੱਚਐੱਸ ਜੱਸਲ, ਡਾ. ਆਰਐੱਸ ਵਾਲੀਆ, ਡਾ. ਗੁਰਵੇਲ ਵੱਤਾ, ਡਾ. ਕਰਨ ਬਜਾਜ, ਡਾ. ਸੰਜੀਵ ਸੂਦ ਅਤੇ ਹੋਰ ਡਾਕਟਰ ਵੀ ਮੌਜੂਦ ਸਨ।