ਪਲਾਟ ’ਚ ਬਣੀਆਂ ਦੁਕਾਨਾਂ ਦੇ ਰੌਲੇ ’ਚ ਕੀਤੀ ਇਕ ਦੀ ਕੁੱਟਮਾਰ
ਪਲਾਟ ’ਚ ਬਣੀਆਂ ਦੁਕਾਨਾਂ ਦੇ ਰੌਲੇ ’ਚ ਕੀਤੀ ਇਕ ਦੀ ਕੁੱਟਮਾਰ
Publish Date: Fri, 20 Feb 2026 07:11 PM (IST)
Updated Date: Sat, 21 Feb 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝਬਾਲ : ਕਸਬਾ ਸਰਾਏ ਅਮਾਨਤ ਖਾਂ ਵਿਖੇ ਪਲਾਟ ’ਚ ਬਣਾਈਆਂ ਦੁਕਾਨਾਂ ਦੇ ਰੌਲੇ ’ਚ ਇਕ ਵਿਅਕਤੀ ਦੀ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਔਰਤ ਸਮੇਤ ਨੌਂ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਰਵੈਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਰਾਏ ਅਮਾਨਤ ਖਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਕਰੀਬ 30 ਸਾਲ ਪਹਿਲਾਂ ਆਪਣੇ ਚਾਚੇ ਪ੍ਰਗਟ ਸਿੰਘ ਨਾਲ ਪੰਜ ਮਰਲੇ ਸਾਂਝੀ ਜਗ੍ਹਾ ਖਰੀਦੀ ਸੀ। ਜਿਸ ਵਿਚ ਉਨ੍ਹਾਂ ਦੁਕਾਨਾਂ ਬਣਾਈਆਂ ਤੇ ਕੁਝ ਬਣਨ ਵਾਲੀਆਂ ਸਨ। ਉਸਦੇ ਚਾਚਾ ਆਪਣੇ ਹਿੱਸੇ ਦੀਆਂ ਸਾਰੀਆਂ ਦੁਕਾਨਾਂ ਵੇਚ ਚੁੱਕਾ ਹੈ। 8 ਫਰਵਰੀ ਨੂੰ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਉਹ ਆਪਣੀਆਂ ਦੁਕਾਨਾਂ ਦੇ ਕੋਲ ਖੜ੍ਹਾ ਸੀ ਤਾਂ ਅੰਗਰੇਜ਼ ਸਿੰਘ, ਸੁਖਵੰਤ ਸਿੰਘ, ਸਾਹਿਬ ਸਿੰਘ, ਪੰਜਾਬ ਸਿੰਘ ਸਾਰੇ ਭਰਾ ਪੁੱਤਰ ਕੇਵਲ ਸਿੰਗ, ਜੋਬਨ ਸਿੰਘ ਪੁੱਤਰ ਅੰਗਰੇਜ ਸਿੰI, ਰਾਜਨ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਮਾਣਕਪੁਰਾ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਜ਼ਖ਼ਮੀ ਕਰ ਦਿੱਤਾ। ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਨਿਰਵੈਲ ਸਿੰਘ ਦੇ ਬਿਆਨਾਂ ’ਤੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।