ਨਸ਼ਿਆਂ ਖ਼ਿਲਾਫ਼ ਪਿੰਡ ਝਬਾਲ ਪੁਖਤਾ ’ਚ ਬਣਾਈ ਵਿਲੇਜ਼ ਡੀਫੈਂਸ ਕਮੇਟੀ
ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਪਿੰਡ ਝਬਾਲ ਪੁਖਤਾ ’ਚ ਬਣਾਈ ਗਈ ਵਿਲਜ਼ ਡੀਫੈਂਸ ਕਮੇਟੀ
Publish Date: Fri, 20 Feb 2026 04:21 PM (IST)
Updated Date: Sat, 21 Feb 2026 04:01 AM (IST)
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ,
ਝਬਾਲ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਫੇਸ 2 ਨੂੰ ਹੋਰ ਭਰਵਾਂ ਹੁੰਗਾਰਾ ਦੇਣ ਲਈ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਦਫ਼ਤਰ ਝਬਾਲ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਹ ਮੀਟਿੰਗ ਹਲਕਾ ਇੰਚਾਰਜ ਕੁਲਦੀਪ ਸਿੰਘ ਢਿੱਲੋ ਤੇ ਬਲਾਕ ਕੋਆਰਡੀਨੇਟਰ ਕੁਲਵਿੰਦਰ ਸਿੰਘ ਭੋਜੜਾਵਾਲਾ ਦੀ ਅਗਵਾਈ ਵਿਚ ਨਸ਼ਿਆ ਨੂੰ ਰੋਕਣ ਲਈ ਅੱਜ ਪਿੰਡ ਝਬਾਲ ਪੁਖਤਾ ਵਿਖੇ ਵਿਲਜ਼ ਡੀਫੈਂਸ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿਚ ਕਨਵੀਨਰ ਗੁਰਸ਼ਿੰਦਰ ਸਿੰਘ ਭੱਟੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਝਬਾਲ, ਮੈਂਬਰ ਕੁਲਦੀਪ ਸਿੰਘ ਕਰਿਆਨਾ ਸਟੋਰ, ਮੈਂਬਰ ਰਣਯੋਧਬੀਰ ਸਿੰਘ, ਮੈਂਬਰ ਪ੍ਰਗਟ ਸਿੰਘ, ਮੈਂਬਰ ਨਵੀਦ ਅਹਿਮਦ, ਮੈਂਬਰ ਸਰਵਣ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਪਲਵਿੰਦਰ ਸਿੰਘ ਭੱਟੀ ਤੇ ਕਾਮਰੇਡ ਕੁਲਦੀਪ ਸਿੰਘ ਆਦਿ ਦੀ ਚੋਣ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਸ਼ਿੰਦਰ ਸਿੰਘ ਭੱਟੀ ਤੇ ਕੁਲਵਿੰਦਰ ਸਿੰਘ ਭੋਜੜਾਵਾਲਾ ਨੇ ਕਿਹਾ ਕਿ ਨਸ਼ਿਆਂ ਦੇ ਇਹ ਵਗ ਰਹੇ ਸੈਲਾਬ ਨੂੰ ਰੋਕਣ ਲਈ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਚੜ੍ਹ ਕੇ ਸਾਥ ਦੇਣ ਤੇ ਸਮਾਜ ਵਿਚ ਫੈਲੀ ਇਹ ਸਮਾਜਿਕ ਕੁਰੀਤੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਅਸੀਂ ਤੁਹਾਨੂੰ ਇਹ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ, ਕਿ ਤੁਹਾਡੇ ਵਲੋਂ ਦਿੱਤੀ ਗਈ ਇਹ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਤੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਮਰੇਡ ਦਲਜੀਤ ਸਿੰਘ ਝਬਾਲ, ਕਾਮਰੇਡ ਸਾਬ ਸਿੰਘ ਹੀਰਾਪੁਰ, ਮਿਸਤਰੀ ਦਲਬੀਰ ਸਿੰਘ ਆਦਿ ਹਾਜ਼ਰ ਸਨ।