ਡਾ. ਅਮੀਰਕੇ ਨੇ ਅਕਾਲੀ ਦਲ ਦੇ ਵਰਕਰਾਂ ਦਾ ਕੀਤਾ ਧੰਨਵਾਦ
ਸਾਬਕਾ ਸਰਪੰਚ ਡਾ. ਬਲਵਿੰਦਰ ਸਿੰਘ ਅਮੀਰਕੇ ਨੇ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਵਰਕਰਾਂ ਦਾ ਕੀਤਾ ਧੰਨਵਾਦ
Publish Date: Fri, 20 Feb 2026 04:15 PM (IST)
Updated Date: Sat, 21 Feb 2026 04:01 AM (IST)
ਜਗਦੀਸ਼ ਰਾਜ•, ਪੰਜਾਬੀ ਜਾਗਰਣ,
ਅਮਰਕੋਟ : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਅਮੀਰਕੇ ਤੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਡਾ. ਬਲਵਿੰਦਰ ਸਿੰਘ ਅਮੀਰਕੇ ਵਲੋਂ ਬੀਤੇ ਦਿਨੀਂ ਦਾਣਾ ਮੰਡੀ ਅਮਰਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ‘ਪੰਜਾਬ ਬਚਾਓ 2027 ਵਿਚ ਸੁਖਬੀਰ ਬਾਦਲ ਲਿਆਓ’ ਮੁਹਿੰਮ ਤਹਿਤ ਕਰਵਾਈ ਗਈ ਰੈਲੀ ਵਿਚ ਸ਼ਾਮਿਲ ਹੋਣ ਵਾਲੇ ਅਕਾਲੀ ਦਲ ਪਾਰਟੀ ਦੇ ਜੁਝਾਰੂ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਕਰਵਾਈ ਗਈ ਰੈਲੀ ਵਿਚ ਭਾਰੀ ਗਿਣਤੀ ’ਚ ਪਿੰਡ ਅਮੀਰਕੇ ਤੋਂ ਸ਼ਾਮਿਲ ਹੋਣ ਵਾਲੇ ਅਕਾਲੀ ਦਲ ਪਾਰਟੀ ਦੇ ਆਗੂ ਤੇ ਵਰਕਰ ਧੰਨਵਾਦ ਦੇ ਪਾਤਰ ਹਨ।
ਜਿਨ੍ਹਾਂ ਦੀ ਬਦੌਲਤ ਰੈਲੀ ਵਿਚ ਹੋਏ ਲਾ-ਮਿਸਾਲ ਇਕੱਠ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ ਹੈ। ਸਾਬਕਾ ਸਰਪੰਚ ਡਾ.ਬਲਵਿੰਦਰ ਸਿੰਘ ਅਮੀਰਕੇ ਨੇ ਕਿਹਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਰੈਲੀ ਵਿਚ ਸ਼ਾਮਲ ਹੋ ਕੇ ਰੈਲੀ ਨੂੰ ਰਿਕਾਰਡ ਤੋੜ ਇਕੱਠ ਵਿਚ ਬਦਲਿਆ ਹੈ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਹਲਕਾ ਖੇਮਕਰਨ ਦੇ ਵਾਸੀਆਂ ਨੇ ਸਾਬਕਾ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਭਾਰੀ ਇਕੱਠ ਕਰਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਵਲਟੋਹਾ ਪਰਿਵਾਰ ਹਲਕਾ ਖੇਮਕਰਨ ਦੇ ਹਰੇਕ ਵਰਗ ਦਾ ਹਰਮਨ ਪਿਆਰਾ ਹੈ।
ਇਸ ਮੌਕੇ ਸਾਬਕਾ ਸਰਪੰਚ ਡਾ. ਬਲਵਿੰਦਰ ਸਿੰਘ ਅਮੀਰਕੇ, ਜਗਜੀਤ ਸਿੰਘ ਕਨੇਡਾ, ਨਛੱਤਰ ਸਿੰਘ ਅਮੀਰਕੇ, ਬਾਬਾ ਗੁਰਮੇਜ਼ ਸਿੰਘ, ਹਰਭਜਨ ਸਿੰਘ, ਗੁਰਵੇਲ ਸਿੰਘ, ਪ੍ਰਭਜੀਤ ਸਿੰਘ, ਅਵਤਾਰ ਸਿੰਘ ਅਮੀਰਕੇ, ਤਲਵਿੰਦਰ ਸਿੰਘ ਅਮੀਰਕੇ, ਦਿਲਬਾਗ ਸਿੰਘ ਅਮੀਰਕੇ, ਸੁਰਜੀਤ ਸਿੰਘ ਬਿੱਟੂ, ਪਿਸ਼ੋਰਾ ਸਿੰਘ ਨੰਬਰਦਾਰ, ਬੋਹੜ ਸਿੰਘ, ਮਹਿੰਦਰ ਸਿੰਘ, ਜੋਗਿੰਦਰ ਸਿੰਘ, ਨਵਾਬ ਸਿੰਘ ਮੈਂਬਰ, ਜਗਰੂਪ ਸਿੰਘ, ਗੁਰਦੇਵ ਸਿੰਘ, ਲਵਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਬੁੱਧ ਸਿੰਘ, ਸੁਖਦੇਵ ਸਿੰਘ ਰੱਤੋਵਾਲੀਏ ਅਤੇ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।