ਪਿੰਡ ਜੋਧਪੁਰ ਦੀ ਪੰਚਾਇਤ ਦਾ ਹੋਇਆ ਗਠਨ
‘ਆਪ’ ਆਗੂ ਔਲਖ ਦੇ ਯਤਨਾਂ ਸਦਕਾ ਪਿੰਡ ਜੋਧਪੁਰ ਦੀ ਪੰਚਾਇਤ ਦਾ ਹੋਇਆ ਗਠਨ
Publish Date: Fri, 13 Feb 2026 05:47 PM (IST)
Updated Date: Sat, 14 Feb 2026 04:09 AM (IST)
ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਡੇਢ ਸਾਲ ਤੋਂ ਰੁਕੇ ਪਏ ਸਨ ਵਿਕਾਸ ਕਾਰਜ
-ਆਪ ਆਗੂ ਦੇ ਯਤਨਾਂ ਸਦਕਾ ਪੰਚਾਇਤ ਮੈਂਬਰਾਂ ’ਚ ਹੋਈ ਸਹਿਮਤੀ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਜੋਧਪੁਰ ਦੀ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪਿਛਲੇ ਡੇਢ ਸਾਲ ਤੋਂ ਪਿੰਡ ਦੇ ਵਿਕਾਸ ਕਾਰਜ ਰੁਕੇ ਹੋਏ ਸਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਕਿ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਵੀ ਹਨ, ਦੇ ਯਤਨਾਂ ਸਦਕਾ ਪੰਚਾਂ ਦੀ ਆਪਸੀ ਸਹਿਮਤੀ ਕਰਵਾ ਕੇ ਬਲਾਕ ਅਫਸਰ ਗੁਰਮੁਖ ਸਿੰਘ ਦੀ ਹਾਜ਼ਰੀ ਵਿਚ ਪੰਚਾਇਤ ਦਾ ਬਕਾਇਦਾ ਤੌਰ ’ਤੇ ਗਠਨ ਕਰਵਾ ਦਿੱਤਾ ਗਿਆ।
ਇਸ ਮੌਕੇ ਪਿੰਡ ਦੀ ਸਰਪੰਚ ਬਲਵਿੰਦਰ ਕੌਰ, ਮੈਂਬਰ ਪੰਚਾਇਤ ਪ੍ਰਭਜੀਤ ਕੌਰ, ਮੈਂਬਰ ਪੰਚਾਇਤ ਕਵਲਜੀਤ ਕੌਰ, ਮੈਂਬਰ ਪੰਚਾਇਤ ਗੁਰਮੀਤ ਕੌਰ, ਮੈਂਬਰ ਪੰਚਾਇਤ ਜਸਵੰਤ ਸਿੰਘ, ਮੈਂਬਰ ਪੰਚਾਇਤ ਮਨਪ੍ਰੀਤ ਕੌਰ, ਮੈਂਬਰ ਪੰਚਾਇਤ ਜਸਕਰਨ ਸਿੰਘ ਸਮੁੱਚੀ ਪੰਚਾਇਤ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਔਲਖ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਸੀਂ ਅੱਜ ਨਵੀਂ ਪੰਚਾਇਤ ਦੇ ਗਠਨ ਦੀ ਖੁਸ਼ੀ ਮਹਿਸੂਸ ਕਰ ਰਹੇ ਹਾਂ।
ਪਿੰਡ ਦੇ ਸਰਪੰਚ ਸਮੇਤ ਸਮੁੱਚੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ‘ਆਪ’ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਦੇ ਵਿਕਾਸ ਲਈ ਹਰ ਕਦਮ ਚੁੱਕਣ ਲਈ ਤਿਆਰ ਹੈ। ਇਸ ਮੌਕੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਜੋਧਪੁਰ, ਕਰਨਬੀਰ ਸਿੰਘ ਜੋਧਪੁਰ ਤੋਂ ਇਲਾਵਾ ਪੀਏ ਗੁਰਸ਼ਰਨ ਸਿੰਘ ਮਾਣੋਚਾਹਲ ਵਿਸ਼ੇਸ਼ ਤੌਰ ’ਤੇ ਹਾਜਰ ਸਨ।
ਗੁਰਸੇਵਕ ਸਿੰਘ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਜਿਥੇ ਵੱਡੀਆਂ-ਵੱਡੀਆਂ ਕੰਪਨੀਆਂ ਸੂਬੇ ਵਿਚ ਉਦਯੋਗ ਉਤਸ਼ਾਹ ਕਰ ਰਹੀਆਂ ਹਨ। ਉਥੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਮ ਆਦਮੀ ਪਾਰਟੀ ਨਾਲ ਸਹਿਯੋਗ ਕਰ ਰਹੀਆਂ ਹਨ ਅਤੇ ਦੂਜੀਆਂ ਸਿਆਸੀ ਪਾਰਟੀਆਂ ਦਾ ਪੱਲਾ ਛੱਡ ਕੇ ‘ਆਪ’ ਦਾ ਲੜ ਫੜ ਰਹੀਆਂ ਹਨ।