ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਹੋਈ ਹੰਗਾਮੀ ਮੀਟਿੰਗ
ਜੋਨ ਬਾਬਾ ਦੀਪ ਸਿੰਘ ਜੀ ਦੀ ਮੀਟਿੰਗ ਦੌਰਾਨ ਚੋਣਾਂ ਦੀਆਂ ਕੀਤੀਆਂ ਤਿਆਰੀਆਂ
Publish Date: Fri, 13 Feb 2026 05:39 PM (IST)
Updated Date: Sat, 14 Feb 2026 04:07 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਬਾ ਦੀਪ ਸਿੰਘ ਜੀ ਦੀ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਜ਼ੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ ਨੇ ਕੀਤੀ। ਇਸ ਮੌਕੇ ਤਿੰਨ ਸਾਲ ਪੂਰੇ ਹੋਣ ’ਤੇ ਨਵੀਂ ਚੋਣ ਜਥੇਬੰਦੀ ਦੇ ਵਿਧਾਨ ਮੁਤਾਬਿਕ ਕਰਵਾਉਣ ਸਬੰਧੀ ਤਿਆਰੀਆਂ ਕੀਤੀਆਂ ਗਈਆਂ। ਜਿਸ ਦੌਰਾਨ ਕਿਸਾਨ ਆਗੂਆਂ ਵਲੋਂ ਵਿਚਾਰ-ਵਟਾਂਦਰੇ ਕੀਤੇ ਗਏ।
ਆਗੂਆਂ ਨੇ ਕਿਹਾ ਕਿ ਸ਼ੰਭੂ, ਖਨੌਰੀ ਦਾ ਮੋਰਚੇ ਵਿਚ ਕੀਤੀ ਪੰਜਾਬ ਸਰਕਾਰ ਵਲੋਂ ਲੁੱਟ ਖਸੁੱਟ ਦਾ ਜਿਨ੍ਹਾਂ ਚਿਰ ਮੁਆਵਜ਼ਾ ਨਹੀਂ ਮਿਲ ਜਾਂਦਾ, ਉਨ੍ਹਾਂ ਚਿਰ ਸਰਕਾਰ ਨਾਲ ਸੰਘਰਸ਼ ਜਾਰੀ ਰਹੇਗਾ। ਜਥੇਬੰਦੀ ਵਲੋਂ ਅਟੱਲ ਫੈਸਲਾ ਕਿ ਪਿੰਡਾਂ ਵਿਚ ਸਮਾਰਟ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ, ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਆਉਣ ਵਾਲੇ ਐਕਸ਼ਨਾਂ ਲਈ ਮੈਂਬਰ ਤਿਆਰ ਰਹਿਣ।
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਡੇਅਰੀ ਪਦਾਰਥ ਅਤੇ ਹੋਰ ਨਵੇਂ ਸਮਝੌਤੇ ਕਰਨ ਜਾ ਰਹੀ ਹੈ। ਉਨ੍ਹਾਂ ਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਡੱਟ ਕੇ ਵਿਰੋਧ ਕਰਦੀ ਹੈ ਅਤੇ ਜੇ ਇਨ੍ਹਾਂ ਸਮਝੌਤਿਆਂ ਨੂੰ ਲਾਗੂ ਕੀਤਾ ਗਿਆ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਡੇ ਸੰਘਰਸ਼ ਕਰਨ ਲਈ ਸਦਾ ਤਿਆਰ-ਬਰ-ਤਿਆਰ ਹੈ।
ਇਸ ਮੌਕੇ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾਂ, ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਹਰਦੀਪ ਸਿੰਘ ਜੌਹਲ, ਅੰਗਰੇਜ਼ ਸਿੰਘ ਦਬੁਰਜ਼ੀ, ਨਵਜੀਤ ਸਿੰਘ ਗੋਹਲਵੜ, ਬਾਬਾ ਸੁਵਿੰਦਰ ਸਿੰਘ ਖਾਰਾ, ਜਸਮੇਰ ਸਿੰਘ ਜੌਹਲ, ਸੁੱਚਾ ਸਿੰਘ ਖੈਰਦੀਨ ਕੇ, ਧਰਮ ਸਿੰਘ ਠੱਠਗੜ੍ਹ, ਸੁਖਬੀਰ ਸਿੰਘ ਮੰਨਣ, ਹਰਜੀਤ ਸਿੰਘ ਮੰਨਣ, ਹਰਜੀਤ ਸਿੰਘ ਪੰਡੋਰੀ ਰਹਿਮਾਣਾ, ਸਤਵਿੰਦਰ ਸਿੰਘ ਸਿੰਘ ਪੰਡੋਰੀ ਸਿੱਧਵਾਂ, ਪ੍ਰਗਟ ਸਿੰਘ ਪੰਡੋਰੀ ਰਣ ਸਿੰਘ, ਪਾਲ ਸਿੰਘ, ਹਰਪ੍ਰੀਤ ਸਿੰਘ ਠੱਠੀ, ਗੁਰਮੀਤ ਸਿੰਘ ਜੌਹਲ, ਅਮਰੀਕ ਸਿੰਘ ਬਾਲਾਚੱਕ, ਗੁਰਬਖਸ਼ ਸਿੰਘ ਖਾਰਾ, ਜੋਗਾ ਸਿੰਘ ਕੋਟ ਦਸੰਦੀ ਮੱਲ, ਮਲਕੀਤ ਸਿੰਘ ਪੰਡੋਰੀ ਤਖਤ ਮੱਲ, ਜਗੀਰ ਸਿੰਘ ਕੋਟਲੀ, ਬਲਜੀਤ ਸਿੰਘ ਰਟੌਲ, ਗੁਰਮੀਤ ਸਿੰਘ ਬਹਿਲਾ, ਸੁਖਵਿੰਦਰ ਸਿੰਘ ਪੰਡੋਰੀ ਹੱਸਣ ਆਦਿ ਹੋਰ ਆਗੂਆਂ ਨੇ ਹਾਜ਼ਰੀ ਭਰੀ।