ਕੇਂਦਰ ਸਰਕਾਰ ਗੈਰ ਭਾਜਪਾ ਵਾਲੇ ਸੂਬਿਆਂ ਨਾਲ ਵਿਤਕਰਾ ਕਰ ਰਹੀ ਹੈ : ਬਰਾਹ
ਕੇਂਦਰ ਸਰਕਾਰ ਗੈਰ ਭਾਜਪਾ ਵਾਲੇ ਸੂਬਿਆਂ ਨਾਲ ਵਿਤਕਰਾ ਕਰ ਰਹੀ ਹੈ : ਬਰਾਹ
Publish Date: Fri, 13 Feb 2026 05:15 PM (IST)
Updated Date: Sat, 14 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਸਰਕਾਰ ਗੈਰ ਭਾਜਪਾ ਵਾਲੇ ਸੂਬਿਆਂ ਨਾਲ ਵਿਤਕਰਾ ਕਰ ਰਹੀ ਹੈ, ਜਿਸਦੀ ਮਿਸਾਲ ਕੇਂਦਰੀ ਬਜਟ ਤੋਂ ਮਿਲਦੀ ਹੈ। ਜਿਸ ਵਿਚ ਭਾਜਪਾ ਦੇ ਰਾਜ ਕਾਲ ਵਾਲੇ ਸੂਬਿਆਂ ਨੂੰ ਗੱਫੇ ਦਿੱਤੇ ਗਏ ਹਨ ਅਤੇ ਦੂਸਰੇ ਗੈਰ ਭਾਜਪਾ ਵਾਲੇ ਸੂਬਿਆਂ ਨੂੰ ਅਣਦੇਖਾ ਕੀਤਾ ਗਿਆ ਹੈ। ਇਹ ਪ੍ਰਗਟਾਵਾ ਲੋਕ ਪ੍ਰਿਯਾ ਸਮਾਜ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਸਪਾਲ ਸਿੰਘ ਬਰਾਹ ਨੇ ਅੱਗੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਅਮਰੀਕਾ ਨਾਲ ਜੋ ਸਮਝੌਤੇ ਕੀਤੇ ਹਨ, ਉਸ ਵਿਚ ਖੇਤੀਬਾੜੀ ਦੀਆਂ ਜਿਣਸਾਂ ਨੂੰ ਟੈਕਸ ਸੂਚੀ ਵਿਚ ਲਿਆ ਕੇ ਪੰਜਾਬ ਦੇ ਕਿਸਾਨਾਂ ਨਾਲ ਅਤੇ ਮਿਡਲ ਕਲਾਸ ਲੋਕਾਂ ਨਾਲ ਵਿਤਕਰਾ ਕੀਤਾ ਹੈ, ਜੋ ਕਿ ਦੇਸ਼ ਅਤੇ ਸੂਬਿਆਂ ਦੀ ਆਰਥਿਕ ਤਰੱਕੀ ਵਾਸਤੇ ਬਹੁਤ ਮੰਦਭਾਗਾ ਹੈ।