ਕੈਲ-ਸੀ ਕੰਪਿਊਟਰ ਸੈਂਟਰ ’ਚ ਵੰਡੇ ‘ਵੰਦੇ ਮਾਤਰਮ ਸਰਟੀਫਿਕੇਟ’
ਕੈਲ-ਸੀ ਕੰਪਿਊਟਰ ਸੈਂਟਰ ’ਚ ਵੰਡੇ ਕਲਾ ਸੁਮਨ ਦੇ ‘ਵੰਦੇ ਮਾਤਰਮ ਸਰਟੀਫਿਕੇਟ’
Publish Date: Fri, 13 Feb 2026 04:06 PM (IST)
Updated Date: Sat, 14 Feb 2026 04:00 AM (IST)
-ਕਵਿਤਾ, ਗੀਤ ਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਕਰਵਾਏ
-ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਐੱਨਜੀਓ ਕਲਾ ਸੁਮਨ ਵਲੋਂ ਕੈਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਵਿਖੇ ਕਰਵਾਏ ਗਏੇ ਰਾਸ਼ਟਰੀ ਪ੍ਰੋਗਰਾਮ ‘ਵੰਦੇ ਮਾਤਰਮ’ ਦੇ ਤਹਿਤ ਗੀਤ, ਕਵਿਤਾ ਅਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਵਿਚ ਇਸ਼ਮਾਨਦੀਪ ਸਿੰਘ ਨੇ ਪਹਿਲਾ, ਕੋਰੀਓਗ੍ਰਾਫੀ ਵਿਚ ਪੂਜਾ ਨੇ ਪਹਿਲਾ ਅਤੇ ਕਵਿਤਾ ਵਿਚ ਵੰਸ਼ਦੀਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਸਥਾਨ ’ਤੇ ਜਸਮੀਨ ਕੌਰ ਅਤੇ ਹਰਸਿਮਰਨ ਸਿੰਘ ਰਹੇ।
ਇਨ੍ਹਾਂ ਜੇਤੂਆਂ ਨੂੰ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਦਿਆਂ ‘ਕਲਾ ਸੁਮਨ’ ਐੱਨਜੀਓ ਦੇ ਡਾਇਰੈਕਟਰ ਠਾਕੁਰ ਰਮੇਸ਼ ਸਿੰਘ ਚੰਦੇਲ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਐੱਮਡੀ ਮਨਮੋਹਨ ਸਿੰਘ, ਮਨਦੀਪ ਸਿੰਘ ਪੰਨੂ, ਬਰਿੰਦਰ ਕੌਰ ਅਤੇ ਕੁਲਵੰਤ ਕੌਰ ਮੌਜੂਦ ਸਨ।