ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ’ਚ ਭਲਕੇ ਮਨਾਈ ਜਾਵੇਗੀ ਸ਼ਿਵਰਾਤਰੀ
ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੱਟੀ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ ਸ਼ਿਵਰਾਤਰੀ ਮੇਲਾ
Publish Date: Fri, 13 Feb 2026 04:02 PM (IST)
Updated Date: Sat, 14 Feb 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੁਰਾਣਾ ਬਾਜ਼ਾਰ ਪੱਟੀ ਵਿਖੇ ਮਹਾਂ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 15 ਫਰਵਰੀ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਿਜ ਭੂਸ਼ਨ ਸਾਹਨੀ ਪ੍ਰਧਾਨ ਅਤੇ ਮੰਦਰ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਝੰਡਾ ਲਹਿਰਾਉਣ ਦੀ ਰਸਮ ਅਨਿਲ ਧਵਨ ਅਦਾ ਕਰਨਗੇ। ਇਸ ਮੌਕੇ ਮੰਦਰ ਵਿਖੇ ਸਰਬੱਤ ਦੇ ਭਲੇ ਲਈ ਹਵਨ ਯੱਗ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਭੋਲੇਨਾਥ ਦੀ ਭਗਤੀ ਵਿਚ ਲੀਨ ਹੋ ਕੇ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਲੰਡਰ ਭੰਡਾਰੇ ਅਤੁੱਟ ਵਰਤੇ। ਇਸ ਮੌਕੇ ਮਾਸਟਰ ਸ਼ਾਸਤਰੀ, ਪਰਮਜੀਤ ਟੀਟੂ ਚੇਅਰਮੈਨ, ਜੋਗੀ ਰਾਜ, ਵਿਵੇਕ ਕੁਮਾਰ ਸਾਹਨੀ, ਰਾਜੇਸ਼ ਕੁਮਾਰ ਮਿੰਟਾਂ ਪ੍ਰਧਾਨ ਨੀਲ ਕਮਲ ਰਾਮ ਲੀਲਾ ਕਲੱਬ ਪੱਟੀ, ਡੀਕੇ ਵੈਦ, ਮਨੋਜ ਕੁਮਾਰ ਮੰਗਾ, ਰਾਜੇਸ਼ ਸ਼ਰਮਾ ਆਦਿ ਹਾਜਰ ਸਨ।