- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
72 ਘੰਟੇ, 250 ਟੀਮਾਂ, 348 ਵਿਅਕਤੀ ਰਾਂਊਡਅੱਪ, 275 ਦੀ ਕੀਤੀ ਗ੍ਰਿਫਤਾਰੀ

ਤਰਨਤਾਰਨ ਪੁਲਿਸ ਨੇ ਜ਼ਿਲ੍ਹੇ ਭਰ ’ਚ ਚਲਾਇਆ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ,
ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਤਹਿਤ 72 ਘੰਟਿਆਂ ’ਚ 348 ਵਿਅਕਤੀਆਂ ਨੂੰ ਰਾਉਂਡਅੱਪ ਕੀਤਾ ਗਿਆ। ਜਿਨ੍ਹਾਂ ਵਿੱਚੋਂ 275 ਦੀ ਜਿਥੀ ਗ੍ਰਿਫਤਾਰੀ ਕਰ ਦਿੱਤੀ ਗਈ। ਉਥੇ ਹੀ ਬਾਕੀਆਂ ਸਬੰਧੀ ਜਾਂਚ ਚੱਲ ਰਹੀ ਹੈ। ਇਨ੍ਹਾਂ ਹੀ ਨਹੀਂ ਜ਼ਿਲ੍ਹੇ ਭਰ ਵਿਚ ਪਰਵਾਸੀਆਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਵਿੱਚੋਂ ਕੁਝ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਸ਼ੁਕਰਵਾਰ ਨੂੰ ਪੱਟੀ ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਅਗਵਾਈ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਗੈਂਗਸਟਰਾਂ ’ਤੇ ਵਾਰ ਸਬੰਧੀ ਆਪ੍ਰੇਸ਼ਨ ਪ੍ਰਹਾਰ ਆਰੰਭਿਆ ਗਿਆ ਹੈ। ਤਿੰਨ ਦਿਨ ਪਹਿਲਾਂ ਆਰੰਭ ਹੋਏ ਇਸ ਆਪ੍ਰੇਸ਼ਨ ਦੌਰਾਨ 1350 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਅਧਾਰਿਤ 250 ਟੀਮਾਂ ਵੱਲੋਂ ਵੀਰਵਾਰ ਰਾਤ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ 348 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਜਿਨ੍ਹਾਂ ਵਿੱਚੋਂ 275 ਕੋਲੋਂ ਅਸਲਾ ਜਾਂ ਨਸ਼ਾ ਰਿਕਵਰੀ ਹੋਣ ਉਪਰੰਤ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਜਦੋਂਕਿ ਬਾਕੀਆਂ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿਹਾ ਗੈਂਗਸਟਰਾਂ ਨਾਲ ਸਬੰਧ ਰੱਖਣ ਵਾਲੇ ਅਤੇ ਪਨਾਹਗਾਰਾਂ ’ਤੇ ਵੀ ਪੁਲਿਸ ਦੀ ਨਜ਼ਰ ਹੈ ਅਤੇ ਉਨ੍ਹਾਂ ਵਿਰੁੱਧ ਇਹ ਮਿਸ਼ਨ ਚਲਾਇਆ ਗਿਆ ਹੈ।
-------
ਪੱਟੀ ’ਚ ਪੁਲਿਸ ਨੇ ਕੀਤੀ ਛਾਪੇਮਾਰੀ, 120 ਪਰਵਾਸੀਆਂ ਦੀ ਕੀਤੀ ਜਾਂਚ
ਬੱਲੂ ਮਹਿਤਾ•ਪੰਜਾਬੀ ਜਾਗਰਣ, ਪੱਟੀ : ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਸ਼ੁਕਰਵਾਰ ਨੂੰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਪੱਟੀ ਵਿਚ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਬਾਹਰੀ ਸੂਬਿਆਂ ਤੋਂ ਆ ਕੇ ਰਹਿ 120 ਲੋਕਾਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ 30 ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ, ਜੋ ਬਾਹਰੋਂ ਆ ਕੇ ਕਿਰਾਏ ਦੇ ਘਰਾਂ ਵਿਚ ਰਹਿੰਦੇ। ਜਦੋਂਕਿ ਬਿਨਾ ਵੈਰੀਫਿਕੇਸ਼ਨ ਦੇ ਲੋਕਾਂ ਨੂੰ ਘਰ ਕਿਰਾਏ ’ਤੇ ਦੇਣ ਵਾਲੇ ਵੀ ਪੁਲਿਸ ਦੀ ਰਡਾਰ ’ਤੇ ਹਨ।
ਐੱਸਐੱਸਪੀ ਸੁਰੇਂਦਰ ਲਾਬਾਂ ਨੇ ਪੱਟੀ ਵਿਚ ਚੱਲੀ ਮੁਹਿੰਮ ਦੀ ਅਗਵਾਈ ਕਰਦਿਆਂ ਦੱਸਿਆ ਕਿ ਬਿਨਾ ਵੈਰੀਫਿਕੇਸ਼ਨ ਦੇ ਕਿਰਾਏ ’ਤੇ ਦਿੱਤੇ ਜਾਣ ਵਾਲੇ ਅਜਿਹੇ ਘਰਾਂ ਵਿਚ ਅਕਸਰ ਅਪਰਾਧੀ ਵੀ ਆ ਕਿਰਾਏ ’ਤੇ ਘਰ ਲੈ ਲੈਂਦੇ ਹਨ ਅਤੇ ਜਦੋਂ ਪੁਲਿਸ ਸਰਗਰਮ ਹੁੰਦੀ ਹੈ ਤਾਂ ਉਹ ਇਲਾਕੇ ਛੱਡ ਕੇ ਹੋਰ ਸੁਰੱਖਿਅਤ ਟਿਕਾਣਾ ਲੱਭ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਐੱਸਪੀ ਖੁਸ਼ਬੀਰ ਕੌਰ, ਡੀਐੱਸਪੀ ਜਗਬੀਰ ਸਿੰਘ ਸਬ ਡਵੀਜ਼ਨ ਪੱਟੀ ਅਤੇ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਕਵਲਜੀਤ ਰਾਏ ਦੀ ਅਗਵਾਈ ਹੇਠ ਪੱਟੀ ਇਲਾਕੇ ਅੰਦਰ 120 ਪਰਵਾਸੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਇਨ੍ਹਾਂ ਦੇ ਟਿਕਾਣਿਆਂ ਦੀ ਡੂੰਘਾਈ ਨਾਲ ਤਲਾਸ਼ੀ ਵੀ ਲਈ ਗਈ ਹੈ। ਇਸ ਤੋਂ ਇਲਾਵਾ ਪੱਟੀ ਸ਼ਹਿਰ ਦੀਆਂ ਸਰਾਵਾਂ ਅਤੇ ਧਰਮਸ਼ਾਲਾਵਾਦੀ ਵੀ ਸਰਚ ਕੀਤੀ ਗਈ ਹੈ। ਜਦੋਂਕਿ ਇਸ ਅਭਿਆਨ ਦੌਰਾਨ ਸਾਵਨ ਕੁਮਾਰ ਟੀਪੂ ਪੁੱਤਰ ਬਿੱਟੂ ਵਾਸੀ ਮੁਹੱਲਾ ਬਰੜਾਂ ਵਾਲਾ, ਵਾਰਡ ਨੰਬਰ 6 ਪੱਟੀ ਨੂੰ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ। ਜਦੋਂਕਿ ਜਸਵਿੰਦਰ ਸਿੰਘ ਪੁੱਤਰ ਮੇਜਰ ਸਿੰਘ
ਵਾਸੀ ਸੰਗਵਾਂ ਅਤੇ ਮਨਪ੍ਰੀਤ ਉਰਫ ਬੱਬਲੂ ਪੁੱਤਰ ਬਲਜੀਤ ਸਿੰਘ ਵਾਸੀ ਕੁੱਲਾ ਨੂੰ 410 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 2750 ਰੁਪਏ ਡਰੱਗ ਮਨੀ ਵੀ ਮਿਲੀ। ਇਸ ਤੋਂ ਇਲਾਵਾ ਚਾਰ ਵਾਹਨ ਬਾਊਂਡ ਕੀਤੇ ਗਏ ਹਨ ਅਤੇ 5 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਲਈ ਥਾਣਾ ਸਿਟੀ ਪੱਟੀ ਲਿਆਂਦਾ ਗਿਆ ਹੈ।