ਜਹਾਂਗੀਰ ਨੇ ਮੁੰਡਾ ਪਿੰਡ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਜਹਾਂਗੀਰ ਨੇ ਮੁੰਡਾ ਪਿੰਡ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Fri, 23 Jan 2026 06:50 PM (IST)
Updated Date: Sat, 24 Jan 2026 04:13 AM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ,
ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਵਲੋਂ ਜਥੇਦਾਰ ਗੁਰਦਿਆਲ ਸਿੰਘ ਮੁੰਡਾ ਪਿੰਡ ਦੇ ਦੇਹਾਂਤ ’ਤੇ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਮੁੰਡਾ ਪਿੰਡ ਵਿਖੇ ਪਹੁੰਚੇ। ਇਸ ਮੌਕੇ ਜਥੇਦਾਰ ਜਹਾਂਗੀਰ ਨੇ ਦੱਸਿਆ ਕਿ ਜਥੇਦਾਰ ਗੁਰਦਿਆਲ ਸਿੰਘ ਮੁੰਡਾ ਪਿੰਡ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਲੰਮਾ ਸਮਾਂ ਸਰਕਲ ਪ੍ਰਧਾਨ ਰਹੇ। ਪਿੰਡ ਦੇ ਸਰਪੰਚ ਵੀ ਬਹੁਤ ਵਾਰੀ ਬਣੇ, ਬਲਾਕ ਸੰਮਤੀ ਦੇ ਚੇਅਰਮੈਨ ਵੀ ਰਹੇ।
ਉਹ ਪਿਛਲੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ, ਗੁਰੂ ਚਰਨਾਂ ’ਚ ਜਾ ਬਿਰਾਜੇ। ਗੁਰਦਿਆਲ ਸਿੰਘ ਮੁੰਡਾ ਪਿੰਡ ਦੇ ਵੱਡੇ ਬੇਟੇ ਸਰਪੰਚ ਪ੍ਰਿਥੀਪਾਲ ਸਿੰਘ, ਪ੍ਰਮਜੀਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਨੇ ਕਿਹਾ ਕਿ ਜਿਥੇ ਜਥੇਦਾਰ ਗੁਰਦਿਆਲ ਸਿੰਘ ਦੇ ਇਸ ਦੁਨੀਆਂ ਤੋਂ ਤੁਰ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ। ਉਥੇ ਸ੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਗੁਰਦਿਆਲ ਸਿੰਘ ਮੁੰਡਾ ਪਿੰਡ ਸ੍ਰੋਮਣੀ ਅਕਾਲੀ ਦਲ ਦੇ ਨਿਧੜਕ ਸਿਪਾਹੀ ਸਨ ਤੇ ਦਿਨ ਰਾਤ ਪਾਰਟੀ ਦੀ ਸੇਵਾ ਕਰਦੇ ਤੇ ਕਦੀ ਵੀ ਪਿੰਡ ਵਾਸੀਆਂ ਨੂੰ ਜਾਂ ਕਿਸੇ ਗਰੀਬ ਨੂੰ ਮੱਦਦ ਦੀ ਲੋੜ ਹੁੰਦੀ ਤਾਂ ਉਸ ਦੀ ਵੱਧ ਚੜ੍ਹ ਕੇ ਮੱਦਦ ਕਰਦੇ।
ਇਸ ਸਮੇਂ ਪਰਿਵਾਰ ਵਾਲਿਆਂ ਤੋਂ ਬਿਨਾਂ ਲਾਲ ਸਿੰਘ ਨੰਬਰਦਾਰ, ਗੁਰਦੀਪ ਸਿੰਘ ਸੰਮਤੀ ਮੈਂਬਰ, ਰਘਬੀਰ ਸਿੰਘ ਆੜਤੀਆਂ, ਬਾਬਾ ਗੰਡਾ ਸਿੰਘ, ਬਾਬਾ ਦਰਸ਼ਨ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ। ਉਨ੍ਹਾਂ ਦੇ ਬੇਟੇ ਸਰਪੰਚ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਗੁਰਦਿਆਲ ਸਿੰਘ ਦੀ ਅੰਤਿਮ ਅਰਦਾਸ 25 ਜਨਵਰੀ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਮੁੰਡਾ ਪਿੰਡ ਵਿਖੇ ਹੋਵੇਗੀ।