ਡਾਇਟ ਕੈਰੋਂ ’ਚ ਸਮੱਗਰਾ ਸਿੱਖਿਆ ਤਹਿਤ ਕਰਵਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ
ਡਾਇਟ ਕੈਰੋਂ ’ਚ ਸਮੱਗਰਾ ਸਿੱਖਿਆ ਅਧੀਨ ਸੇਫ਼ਟੀ ਐਂਡ ਸਕਿਊਰਟੀ ਵਿਸ਼ੇ ’ਤੇ ਲਗਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ
Publish Date: Fri, 23 Jan 2026 05:22 PM (IST)
Updated Date: Sat, 24 Jan 2026 04:07 AM (IST)
ਡਾਇਟ ਕੈਰੋਂ ’ਚ ਸਮੱਗਰਾ ਸਿੱਖਿਆ ਅਧੀਨ ਸੇਫ਼ਟੀ ਐਂਡ ਸਕਿਊਰਟੀ ਵਿਸ਼ੇ ’ਤੇ ਲਗਾਇਆ ਜ਼ਿਲ੍ਹਾ ਪੱਧਰੀ ਸੈਮੀਨਾਰ
ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਸਮੱਗਰਾ ਸਿੱਖਿਆ 2025-26 ਅਧੀਨ ਸੇਫ਼ਟੀ ਐਂਡ ਸਕਿਓਰਿਟੀ ਅਧੀਨ ਓਰੀਐਂਟੇਸ਼ਨ ਪ੍ਰੋਗਰਾਮ ਡਾਈਟ ਕੈਰੋਂ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਡਾਇਟ ਪ੍ਰਿੰਸੀਪਲ ਮੰਗਤ ਸਿੰਘ ਦੀ ਦੇਖਰੇਖ ਹੇਠ ਹੋਇਆ। ਇਸ ਸੈਮੀਨਾਰ ਵਿਚ ਸਮੂਹ ਬਲਾਕ ਨੋਡਲ ਅਫ਼ਸਰ ਅਤੇ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿਚ ਤਹਿਸੀਲਦਾਰ ਅੰਮ੍ਰਿਤਪਾਲ ਕੌਰ, ਟ੍ਰੈਫਿਕ ਡਿਪਾਰਟਮੈਂਟ ਤੋਂ ਪੁਲਿਸ ਵਿਭਾਗ ਦੇ ਏਐੱਸਆਈ ਹਰਵਿੰਦਰ ਸਿੰਘ, ਲੀਗਲ ਡਿਪਾਰਟਮੈਂਟ ਤੋਂ ਨੇਹਾ ਨਈਅਰ, ਐਡਵੋਕੇਟ ਨਰਿੰਦਰ ਸਿੰਘ, ਰੈਡ ਕ੍ਰਾਂਸ ਤੋਂ ਮਨਦੀਪ ਸਿੰਘ ਅਤੇ ਸਿੱਖਿਆ ਵਿਭਾਗ ਤੋਂ ਸੁਖਬੀਰ ਸਿੰਘ ਕੰਗ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਮੁੱਖ ਬੁਲਾਰਿਆਂ ਦੇ ਤੌਰ ’ਤੇ ਸ਼ਾਮਿਲ ਹੋਏ।
ਸੇਫ਼ਟੀ ਐਂਡ ਸਕਿਊਰਟੀ ਦੇ ਇਸ ਸੈਮੀਨਾਰ ਵਿਚ ਸਿੱਖਿਆ ਵਿਭਾਗ ਵਲੋਂ ਸੁਖਜਿੰਦਰਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਬਤੌਰ ਜ਼ਿਲ੍ਹਾ ਪੱਧਰੀ ਰਿਸੋਰਸ ਪਰਸਨ ਦੇ ਤੌਰ ‘ਤੇ ਸ਼ਾਮਿਲ ਹੋਏ। ਵੱਖ-ਵੱਖ ਬੁਲਾਰਿਆਂ ਤੋਂ ਇਨ੍ਹਾਂ ਨੇ ਸੇਫ਼ਟੀ ਐਂਡ ਸਕਿਓਰਿਟੀ ਦੇ ਵੱਖ-ਵੱਖ ਪੱਖਾਂ ’ਤੇ ਬਰੀਕੀ ਨਾਲ ਚਾਨਣਾ ਪਾਇਆ। ਇਸ ਸੈਮੀਨਾਰ ਦੌਰਾਨ ਸਮੂਹ ਹਾਜਰ ਮੈਂਬਰਾਂ ਨੂੰ ਵੱਖ-ਵੱਖ ਪੱਖਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾਇਟ ਪ੍ਰਿੰਸੀਪਲ ਮੰਗਤ ਸਿੰਘ ਨੇ ਕਿਹਾ ਕਿ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਆਪਣੇ ਬਲਾਕ ਵਿਚ ਆਪਣੇ ਅਧੀਨ ਆਉਂਦੇ ਸਕੂਲਾਂ ਦੇ ਇਕ-ਇਕ ਅਧਿਆਪਕ ਦੀ ਇਹ ਟ੍ਰੇਨਿੰਗ ਕਰਵਾਉਣਗੇ, ਤਾਂ ਕਿ ਹਰ ਸਕੂਲ ਦੇ ਵਿਚ ਇਕ-ਇਕ ਅਧਿਆਪਕ ਇਸ ਤੋਂ ਪੂਰੀ ਤਰ੍ਹਾਂ ਜਾਣੂੰ ਹੋਵੇ ਅਤੇ ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਸਕੇ।
ਬੀਐੱਨਓ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੇ ਬੋਲਦਿਆਂ ਦੱਸਿਆ ਕਿ ਇਹ ਅੱਜ ਦਾ ਇਹ ਸੈਮੀਨਾਰ ਬਹੁਤ ਹੀ ਲਾਭਦਾਇਕ ਸੀ। ਜਿਸ ਵਿਚ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ, ਜਿਨ੍ਹਾਂ ਤੋਂ ਵਿਦਿਆਰਥੀਆਂ ਦਾ ਜਾਣੂੰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰ ਵੀ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ।