ਵੱਖ-ਵੱਖ ਕੇਸਾਂ ’ਚ ਲੁੜੀਂਦੇ ਦੋ ਵਿਅਕਤੀ ਕਾਬੂ
ਵੱਖ ਵੱਖ ਕੇਸਾਂ ਵਿਚ ਲੁੜੀਂਦੇ ਦੋ ਵਿਅਕਤੀ ਪੁਲਿਸ ਨੇ ਕੀਤੇ ਕਾਬੂ
Publish Date: Fri, 16 Jan 2026 07:56 PM (IST)
Updated Date: Fri, 16 Jan 2026 07:57 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਕੇਸਾਂ ਤਹਿਤ ਅਦਾਲਤ ਵੱਲੋਂ ਪੀਓ ਐਲਾਨੇ ਗਏ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਵਿਖੇ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਸਮੇਤ ਹੋਰ ਕਈ ਸੰਘੀਨ ਧਾਰਾਵਾਂ ਤਹਿਤ 19 ਸਤੰਬਰ 2022 ਨੂੰ ਦਰਜ ਹੋਏ ਮੁਕੱਦਮਾ ਨੰਬਰ 105 ਵਿਚ ਨਾਮਜ਼ਦ ਜਸਬੀਰ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਭਗਵਾਨਪੁਰਾ ਨੂੰ ਅਦਾਲਤ ਵੱਲੋਂ ਪੀਓ ਕਰਾਰ ਦਿੱਤਾ ਗਿਆ ਸੀ। ਜਿਸ ਨੂੰ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਸੰਮੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਲਾਸੌਰ ਖਿਲਾਫ 13 ਫਰਵਰੀ 2017 ਨੂੰ ਥਾਣਾ ਸਿਟੀ ਤਰਨਤਾਰਨ ’ਚ ਆਬਕਾਰੀ ਐਕਟ ਤਹਿਤ ਮੁਕੱਦਮਾ ਨੰਬਰ 30 ਦਰਜ ਹੋਇਆ ਸੀ ਅਤੇ ਇਸ ਮੁਲਜ਼ਮ ਵੀ ਅਦਾਲਤ ਨੇ ਪੀਓ ਕਰਾਰ ਦੇ ਦਿੱਤਾ ਸੀ। ਜਿਸ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਪਾਰਟੀ ਨੇ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕਰ ਲਿਆ ਹੈ।