ਪਾਕਿ ਸਮੱਗਲਰਾਂ ਕੋਲੋਂ ਡ੍ਰੋਨ ਰਾਹੀਂ ਹੈਰੋਇਨ ਮੰਗਵਾਉਣ ਵਾਲੇ 4 ਕਾਬੂ
ਪਾਕਿਸਤਾਨੀ ਸਮੱਗਲਰਾਂ ਕੋਲੋਂ ਡ੍ਰੋਨ ਨਾਲ ਹੈਰੋਇਨ ਮੰਗਵਾਉਣ ਵਾਲੇ ਚਾਰ ਕਾਬੂ
Publish Date: Fri, 13 Feb 2026 07:33 PM (IST)
Updated Date: Sat, 14 Feb 2026 04:12 AM (IST)
ਰਾਜਨ ਚੋਪੜਾ/ਸਰਬਜੀਤ ਛੀਨਾ, •ਪੰਜਾਬੀ ਜਾਗਰਣ, ਭਿੱਖੀਵਿੰਡ/ਖਾਲੜਾ : ਸਰਹੱਦ ਪਾਰਲੇ ਸਮੱਗਲਰਾਂ ਕੋਲੋਂ ਡ੍ਰੋਨ ਜ਼ਰੀਏ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਵਾਲੇ ਚਾਰ ਜਣਿਆਂ ਨੂੰ ਥਾਣਾ ਖਾਲੜਾ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜੇ ਵਿੱਚੋਂ ਇਕ ਕਿੱਲੋ ਦੇ ਕਰੀਬ ਹੈਰੋਇਨ, ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਇਸ ਬਾਰੇ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਭਿੱਖੀਵਿੰਡ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਗੁਰਸਾਹਿਬ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਜੋਬਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੁਮਾਨਪੁਰਾ, ਹਰਪ੍ਰੀਤ ਸਿੰਘ ਹੈਪੀ ਪੁੱਤਰ ਜੋਗਿੰਦਰਪਾਲ ਸਿੰਘ ਵਾਸੀ ਹੁਕਮ ਚੰਦ ਕਾਲੋਨੀ, ਆਜ਼ਾਦ ਨਗਰ ਛੇਹਰਟਾ, ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਦਲੀਪ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ, ਤੋਂ ਇਲਾਵਾ ਪਲਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਹੂਵਿੰਡ, ਪਾਕਿਸਤਾਨੀ ਸਮੱਗਲਰਾਂ ਕੋਲੋਂ ਡ੍ਰੋਨ ਜ਼ਰੀਏ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੱਗੇ ਵੇਚਦੇ ਹਨ। ਇਨ੍ਹਾਂ ਅਨਸਰਾਂ ਦੇ ਮੋਟਰਸਾਈਕਲ ਨੰਬਰ ਪੀਬੀ02 ਈਡਬਲਿਊ 8471 ’ਤੇ ਸਵਾਰ ਹੋ ਕੇ ਪਿੰਡ ਡੱਲ ਦੇ ਇਲਾਕੇ ਵਿਚ ਹੋਣ ਦੀ ਸੂਚਨਾ ਵੀ ਹੱਥ ਲੱਗੀ ਸੀ। ਇਸ ’ਤੇ ਉਨ੍ਹਾਂ ਨੇ ਨਾਕਾਬੰਦੀ ਕਰ ਕੇ ਚਾਰਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 1 ਕਿੱਲੋ 23 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਜ਼ਬਤ ਕੀਤੇ।