- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨ ’ਚ ਜੁਗਰਾਜ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 14 ਸਾਲਾ ਲੜਕੇ ਸੁਖਮਪ੍ਰੀਤ ਸਿੰਘ, ਮਾਤਾ ਬਲਜੀਤ ਕੌਰ ਅਤੇ ਪਿਤਾ ਚਰਨਜੀਤ ਸਿੰਘ ਨਾਲ ਘਰੇਲੂ ਕੰਮ ਲਈ ਅੱਡਾ ਕੰਗ ਗਿਆ ਸੀ। ਜਦੋਂ ਪਰਿਵਾਰ ਘਰੇਲੂ ਸਾਮਾਨ ਦੀ ਖਰੀਦਦਾਰੀ ਕਰ ਰਿਹਾ ਸੀ ਤਾਂ ਉਸ ਦਾ ਲੜਕਾ ਆਪਣੇ ਕੱਪੜੇ ਆਦਿ ਲੈਣ ਲਈ ਕੁਝ ਦੂਰ ਚਲਾ ਗਿਆ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਲੜਕੇ ਦਾ ਰੌਲਾ ਸੁਣਾਈ ਦਿੱਤਾ।

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਖਡੂਰ ਸਾਹਿਬ। ਪਿੰਡ ਕੰਗ ਦੇ ਅੱਡੇ ’ਤੇ 14 ਸਾਲਾ ਨਾਬਾਲਗ ਲੜਕੇ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਉਸ ਨੂੰ ਬਚਾਉਣ ਲਈ ਅੱਗੇ ਆਏ ਮਾਪਿਆਂ ਦੀ ਵੀ ਕੁੱਟਮਾਰ ਕੀਤੀ ਗਈ। ਇਲਾਕੇ ਨਾਲ ਸਬੰਧਤ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਦੋ ਔਰਤਾਂ ਸਣੇ ਅੱਧਾ ਦਰਜਨ ਲੋਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ’ਚ ਜੁਗਰਾਜ ਸਿੰਘ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 14 ਸਾਲਾ ਲੜਕੇ ਸੁਖਮਪ੍ਰੀਤ ਸਿੰਘ, ਮਾਤਾ ਬਲਜੀਤ ਕੌਰ ਅਤੇ ਪਿਤਾ ਚਰਨਜੀਤ ਸਿੰਘ ਨਾਲ ਘਰੇਲੂ ਕੰਮ ਲਈ ਅੱਡਾ ਕੰਗ ਗਿਆ ਸੀ। ਜਦੋਂ ਪਰਿਵਾਰ ਘਰੇਲੂ ਸਾਮਾਨ ਦੀ ਖਰੀਦਦਾਰੀ ਕਰ ਰਿਹਾ ਸੀ ਤਾਂ ਉਸ ਦਾ ਲੜਕਾ ਆਪਣੇ ਕੱਪੜੇ ਆਦਿ ਲੈਣ ਲਈ ਕੁਝ ਦੂਰ ਚਲਾ ਗਿਆ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਲੜਕੇ ਦਾ ਰੌਲਾ ਸੁਣਾਈ ਦਿੱਤਾ।
ਉਹ ਆਪਣੇ ਮਾਤਾ-ਪਿਤਾ ਸਮੇਤ ਮੌਕੇ ’ਤੇ ਪਹੁੰਚੇ ਤਾਂ ਕਥਿਤ ਤੌਰ ’ਤੇ ਕੁਝ ਵਿਅਕਤੀ ਲੜਕੇ ਨਾਲ ਕੁੱਟਮਾਰ ਕਰ ਰਹੇ ਸਨ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਪਣੇ ਲੜਕੇ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਉਕਤ ਲੋਕਾਂ ਨੇ ਉਸ ਨਾਲ ਅਤੇ ਉਸ ਦੀ ਮਾਤਾ ਨਾਲ ਵੀ ਕੁੱਟਮਾਰ ਕੀਤੀ। ਇਸੇ ਦੌਰਾਨ ਰਵੀਸ਼ੇਰ ਸਿੰਘ ਨਾਮਕ ਵਿਅਕਤੀ ਨੇ ਉਸ ਦੇ ਉੱਪਰ ਚੜ੍ਹ ਕੇ ਉਸ ਦੇ ਮੂੰਹ ਵਿਚ ਕੋਈ ਜ਼ਹਿਰੀਲੀ ਦਵਾਈ ਪਾ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।
ਜਦੋਂ ਉਸਦੇ ਪਿਤਾ ਚਰਨਜੀਤ ਸਿੰਘ ਨੇ ਰੌਲਾ ਪਾਇਆ ਤਾਂ ਹਮਲਾਵਰ ਫਰਾਰ ਹੋ ਗਏ। ਜਾਂਚ ਅਧਿਕਾਰੀ ਏਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿਚ ਦਰਜ ਰਵਸ਼ੇਰ ਸਿੰਘ ਪੁੱਤਰ ਅਮਰਜੀਤ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਪੁੱਤਰ ਭਗਵਾਨ ਸਿੰਘ, ਭਗਵਾਨ ਸਿੰਘ ਪੁੱਤਰ ਉਜਾਗਰ ਸਿੰਘ, ਤੋਂ ਇਲਾਵਾ ਅਮਰਜੀਤ ਸਿੰਘ ਤੇ ਹਰਜੀਤ ਸਿੰਘ ਵਾਸੀ ਕੰਗ ਦੀਆਂ ਪਤਨੀਆਂ ਨੂੰ ਵੀ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।