ਐਨਸੀਸੀ ਅਕੈਡਮੀ ’ਚ ਯੋਗਾ ਅਤੇ ਅੰਤਰ ਡਿਵੀਜ਼ਨ ਖੇਡ ਮੁਕਾਬਲੇ ਐਨਸੀਸੀ ਅਕੈਡਮੀ ਰੂਪਨਗਰ ਵਿਖੇ ਸੀ ਏ ਟੀ ਸੀ-103 ਦੌਰਾਨ ਯੋਗਾ ਅਤੇ ਅੰਤਰ ਡਿਵੀਜ਼ਨ ਖੇਡ ਮੁਕਾਬਲੇ
Publish Date: Tue, 06 Oct 2026 05:01 PM (IST)
Updated Date: Tue, 06 Oct 2026 05:05 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਐਨਸੀਸੀ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ ਕੰਬਾਈਂਡ ਐਨੁਅਲ ਟ੍ਰੇਨਿੰਗ ਕੈਂਪ-103 (ਸੀ ਏ ਟੀ ਸੀ-103) ਦੌਰਾਨ ਕੈਡਿਟਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਸੈਸ਼ਨ ਕਰਵਾਇਆ ਗਿਆ। ਇਹ ਗਤੀਵਿਧੀ ਕਮਾਂਡਿੰਗ ਅਫਸਰ ਕੈਪਟਨ (ਭਾਰਤੀ ਜਲ ਸੈਨਾ) ਹਰਜੀਤ ਸਿੰਘ ਦਿਓਲ ਅਤੇ ਮੁੱਖ ਟ੍ਰੇਨਿੰਗ ਅਫਸਰ (ਸੀ.ਆਈ.) ਵਿਸ਼ਾਲ ਜਰਿਆਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈ ਗਈ। ਯੋਗਾ ਸੈਸ਼ਨ ਦੌਰਾਨ ਸੈਕੰਡ ਅਫਸਰ ਰਿਤਿਕਾ ਨੇਗੀ ਅਤੇ ਸੈਕੰਡ ਅਫਸਰ ਨੇਹਾ ਮਹਿਰਾ ਵੱਲੋਂ ਕੈਡਿਟਾਂ ਨੂੰ ਵੱਖ-ਵੱਖ ਯੋਗ ਆਸਨਾਂ ਅਤੇ ਪ੍ਰਾਣਾਯਾਮ ਦੀ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਕੈਡਿਟਾਂ ਨੂੰ ਨਿਯਮਿਤ ਯੋਗਾ ਰਾਹੀਂ ਸਰੀਰਕ ਤੰਦਰੁਸਤੀ, ਮਾਨਸਿਕ ਇਕਾਗਰਤਾ ਅਤੇ ਤਣਾਅ ਘਟਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਕੈਂਪ ’ਚ ਅੰਤਰ ਡਿਵੀਜ਼ਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਵੀ ਕਮਾਂਡਿੰਗ ਅਫਸਰ ਕੈਪਟਨ (ਭਾਰਤੀ ਜਲ ਸੈਨਾ) ਹਰਜੀਤ ਸਿੰਘ ਦਿਓਲ ਵੱਲੋਂ ਕੀਤੀ ਗਈ। ਕੈਡਿਟਾਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ। ਕਮਾਂਡਿੰਗ ਅਫਸਰ ਨੇ ਕੈਡਿਟਾਂ ਨੂੰ ਖੇਡਾਂ ’ਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਨਾਲ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਲੀਡਰਸ਼ਿਪ ਦੇ ਗੁਣ ਵਿਕਸਤ ਹੁੰਦੇ ਹਨ। ਇਸ ਮੌਕੇ ਚੀਫ਼ ਅਫਸਰ ਸਗੁਨ ਪਾਲ, ਚੀਫ਼ ਅਫਸਰ ਪ੍ਰੀਤਮ ਦਾਸ, ਸੈਕੰਡ ਅਫਸਰ ਮਨਦੀਪ ਕੁਮਾਰ, ਗੁਰਦੀਪ ਸਿੰਘ ਗੋਸਲ, ਅਮਰਜੀਤ ਸਿੰਘ, ਜਗਦੀਪ ਕੌਰ, ਸੁਖਦੇਵ ਸਿੰਘ ਅਤੇ ਜਸਜੀਤ ਸਿੰਘ ਸਮੇਤ ਪੀਆਈ ਸਟਾਫ਼ ਹਾਜ਼ਰ ਸੀ। ਪੈਟੀ ਅਫਸਰ ਸਾਹਿਲ ਕੁਮਾਰ, ਮ੍ਰਿਗਾਂਕ ਸ਼ੇਖਰ, ਆਸ਼ੀਸ਼ ਰਾਣਾ, ਲਖਵਿੰਦਰ ਕੌਂਡਲ, ਸਚਿਨ ਲਾਬਰਾ, ਮੋਹਿਤ ਸਿੰਘ ਅਤੇ ਲਵਕੁਸ਼ ਚਤੁਰਵੇਦੀ ਸਮੇਤ ਸਮੂਹ ਸਟਾਫ਼ ਵੱਲੋਂ ਕੈਂਪ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।