ਝੰਡੀ ਦੀ ਕੁਸ਼ਤੀ ’ਚ ਹਮੀਦ ਇਰਾਨ ਨੇ ਨਰਿੰਦਰ ਖੰਨੇ ਨੂੰ ਹਰਾਇਆ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਚਮਕੌਰ ਸਾਹਿਬ : ਨਜ਼ਦੀਕੀ ਪਿੰਡ ਮਕੜੌਨਾ ਖੁਰਦ ਵਿਖੇ ਸਮੂਹ ਦੰਗਲ ਕਮੇਟੀ ਵੱਲੋਂ ਪ੍ਰਵਾਸੀ ਭਾਰਤੀ, ਗਰਾਮ ਪੰਚਾਇਤ, ਨਗਰ ਨਿਵਾਸੀ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਵਸ ਤੇ ਸ਼ਹੀਦ ਬਾਬਾ ਬਲਾਕਾ ਸਿੰਘ ਦੀ ਯਾਦ ਨੂੰ ਸਮਰਪਿਤ ਤੇ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਦੇ ਅਸ਼ੀਰਵਾਦ ਸਦਕਾ 28ਵਾਂ ਸਾਲਾਨਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਤੇ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਕੁਸ਼ਤੀ ਦੰਗਲ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਗੁਰਮੀਤ ਸਿੰਘ ਪ੍ਰਧਾਨ, ਮੇਵਾ ਸਿੰਘ, ਕੇਸਰ ਸਿੰਘ, ਅਮਰੀਕ ਸਿੰਘ ਸਾਬਕਾ ਪੰਚ ਤੇ ਬਹਾਦਰ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਇਸ ਵਾਰ ਝੰਡੀ ਦੀ ਪਹਿਲੀ ਕੁਸ਼ਤੀ ਹਮੀਦ ਇਰਾਨ ਤੇ ਨਰਿੰਦਰ ਖੰਨਾ ਦੇ ਵਿਚਕਾਰ ਹੋਈ। ਦੋਨਾਂ ਪਹਿਲਵਾਨਾਂ ਦੇ ਹੋਏ ਜ਼ਬਰਦਸਤ ਮੁਕਾਬਲੇ ਦੌਰਾਨ ਹਮੀਦ ਇਰਾਨ ਨੇ ਨਰਿੰਦਰ ਖੰਨੇ ਨੂੰ ਹਰਾਇਆ। ਦੂਸਰੀ ਝੰਡੀ ਦੀ ਕੁਸ਼ਤੀ ’ਚ ਜੋਬਨ ਪੱਟੀ ਤੇ ਚਮਨ ਭੌਗਪੁਰ ਦਰਮਿਆਨ ਜ਼ਬਰਦਸਤ ਮੁਕਾਬਲਾ ਹੋਇਆ ਜਿਸ ’ਚ ਜੋਬਨ ਪੱਟੀ ਜੇਤੂ ਰਿਹਾ। ਹੋਰ ਮੁਕਾਬਲੇ ’ਚ ਰਾਜੂ ਅਕਬਰਪੁਰ ਨੇ ਗੁਰਿੰਦਰ ਚੰਡੀਗੜ੍ਹ ਨੂੰ, ਮੱਖਣ ਪੱਟੀ ਨੇ ਸਰਮਾਨ ਨੂੰ, ਗੁਰਵਿੰਦਰ ਗੱਗੜਵਾਲ ਨੇ ਕਾਲਾ ਨਾਭੇ ਨੂੰ, ਬਿੱਲਾ ਜਾਡਲਾ ਨੇ ਓਮੀ ਕਾਠਗੜ੍ਹ ਨੂੰ, ਕਮਲਜੀਤ ਸਿਬਲ ਝੱਲੀਆਂ ਨੇ ਬਾਬਾ ਫਰੀਦ ਨੂੰ, ਰਾਜੂ ਨਾਭਾ ਨੇ ਸੁੱਚਾ ਨੂਰਪੁਰ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਸਮਾਗਮ ’ਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਜਸਵੀਰ ਸਿੰਘ ਗੜ੍ਹੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਨਵਜੀਤ ਸਿੰਘ ਨਵੀ ਪੁੱਤਰ ਚਰਨਜੀਤ ਸਿੰਘ ਚੰਨੀ, ਜਥੇਦਾਰ ਹਰਬੰਸ ਸਿੰਘ ਕੰਧੋਲਾ ਸੀਨੀਅਰ ਆਗੂ, ਵੀਰ ਦਵਿੰਦਰ ਸਿੰਘ ਬੱਲਾ, ਸੁਰਮੁੱਖ ਸਿੰਘ ਢੇਸਾ, ਦਵਿੰਦਰ ਸਿੰਘ ਨਿਊਜੀਲੈਂਡ, ਸ਼ੇਰ ਸਿੰਘ ਡਹਿਰ ਪ੍ਰਧਾਨ ਦੰਗਲ ਕਮੇਟੀ, ਕੇਸਰ ਸਿੰਘ ਚੇਅਰਮੈਨ, ਅਮਰੀਕ ਸਿੰਘ ਸਾਬਕਾ ਸਰਪੰਚ, ਹਰਬੰਸ ਸਿੰਘ ਸਲੇਮਪੁਰ, ਜਸਪਾਲ ਸਿੰਘ ਅਮਰੀਕਾ, ਦੀਦਾਰ ਸਿੰਘ ਹੰਸਾਲੀ ਸਾਹਿਬ, ਬਹਾਦਰ ਸਿੰਘ ਰੁੜਕੀ ਹੀਰਾਂ, ਜਸਵੀਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਬਲਵਿੰਦਰ ਸਿੰਘ ਮਕੜੌਨਾ,ਬਾਬਾ ਗੁਰਬਚਨ ਸਿੰਘ, ਅਮਰੀਕ ਸਿੰਘ ਬਸਾਂਤੀ, ਅਮਰੀਕ ਸਿੰਘ ਸਾਬਕਾ ਪੰਚ (ਖੇਤ ਵਾਲੇ), ਦਰਸ਼ਨ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਮਕੜੌਨਾ ਕਲਾਂ, ਹਰਬੰਸ ਸਿੰਘ ਸਾਬਕਾ ਕੈਸ਼ੀਅਰ, ਲੋਕ ਗਾਇਕ ਕ੍ਰਿਪਾਲ ਮਕੜੌਨਾ, ਦਵਿੰਦਰ ਸਿੰਘ ਬਾਜਵਾ, ਜਥੇਦਾਰ ਬਹਾਦਰ ਸਿੰਘ, ਬਲਵੀਰ ਸਿੰਘ ਭਗਤ, ਦਲਵੀਰ ਸੋਨਾ, ਸੁਲੱਖਣ ਸਿੰਘ ਸਰਪੰਚ, ਗੁਰਸੇਵਕ ਸਿੰਘ ਇਟਲੀ, ਮੇਵਾ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਸਰਪੰਚ ਢੇਸਪੁਰਾ, ਮੋਲਾ ਐਮ.ਸੀ. ਖਮਾਣੋਂ, ਮਨਦੀਪ ਸਿੰਘ ਐਮ.ਸੀ. ਮੋਰਿੰਡਾ, ਅਮਨਦੀਪ ਸਿੰਘ ਸਰਪੰਚ, ਦਵਿੰਦਰ ਸਿੰਘ ਕੋਚ ਚਮਕੌਰ ਸਾਹਿਬ, ਬਲਵੀਰ ਸਿੰਘ ਮਾਲਵਾ, ਤੇਜਪਾਲ ਸਿੰਘ ਸਿੱਧੂ ਅਕਾਲੀ ਦਲ ਬਾਦਲ, ਗੁਰਸੇਵਕ ਸਿੰਘ ਇਟਲੀ, ਗੁਰਚਰਨ ਸਿੰਘ ਸਰਪੰਚ ਟੱਪਰੀਆਂ, ਰਘੁਵੀਰ ਸਿੰਘ ਸਰਪੰਚ ਸਨੇਮਪੁਰ, ਮਨਪ੍ਰੀਤ ਸਿੰਘ ਬਸਾਂਤੀ ਟੱਪਰੀਆਂ, ਕੁਲਦੀਪ ਸਿੰਘ ਨੰਬਰਦਾਰ, ਗੁਰੂ ਸ਼ੇਰਗਿੱਲ ਐਮ.ਸੀ., ਬਲਜੀਤ ਸਿੰਘ ਮਾਲਵਾ, ਅਵਤਾਰ ਸਿੰਘ ਯੂ.ਕੇ., ਗੁਰਪ੍ਰੀਤ ਸਿੰਘ ਸਰਪੰਚ ਅਮਰਾਲੀ, ਗੁਲਜਾਰ ਸਿੰਘ, ਹੈਪੀ ਫਰੀਦ, ਜੀਤੀ ਭਗਤ, ਕੁਲਤਾਰ ਸਿੰਘ ਡੂਮਛੇੜੀ, ਕੈਪਟਨ ਕਰਮ ਸਿੰਘ, ਸੁਰਿੰਦਰ ਸਿੰਘ ਠੇਕੇਦਾਰ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਤੇ ਆਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਮੀਤ ਸਿੰਘ ਸਾਬਕਾ ਸਰਪੰਚ ਪ੍ਰਧਾਨ, ਬਹਾਦਰ ਸਿੰਘ ਕੈਸ਼ੀਅਰ, ਕੇਸਰ ਸਿੰਘ, ਜਥੇਦਾਰ ਭਾਗ ਸਿੰਘ, ਸੂਬੇਦਾਰ ਕਰਮ ਸਿੰਘ, ਅਮਰੀਕ ਸਿੰਘ, ਮੇਵਾ ਸਿੰਘ, ਸਵਰਨ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਕੈਪਟਨ ਗੁਰਦੀਪ ਸਿੰਘ, ਪਰਮਜੀਤ ਸਿੰਘ ਪੰਚ, ਇਕਬਾਲ ਸਿੰਘ, ਸੁਦਾਗਰ ਸਿੰਘ, ਜਸਵੀਰ ਸਿੰਘ, ਜੋਗਾ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ ਫੌਜੀ, ਮੇਵਾ ਸਿੰਘ, ਦਲਵੀਰ ਸਿੰਘ ਸੋਨਾ, ਅਵਤਾਰ ਸਿੰਘ ਪੰਚ, ਕਰਮ ਸਿੰਘ, ਬਲਵੀਰ ਸਿੰਘ, ਨੇਤਰ ਸਿੰਘ, ਕੁਲਵਿੰਦਰ ਸਿੰਘ, ਰਜਿੰਦਰ ਸਿੰਘ ਬਾਬਾ ਬਲਾਕਾ ਇੰਟਰਲੋਕ ਵਾਲੇ ਸਮੂਹ ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਤੇ ਪਤਵੰਤੇ ਸੱਜਣ ਹਾਜਰ ਸਨ।