‘ਅਕਾਲ ਪੁਰਖ ਕੀ ਫੌਜ’ ਦੇ ਖਿਡਾਰੀਆਂ ਨੇ ਜਿੱਤੇ ਸੋਨੇ ਤੇ ਚਾਂਦੀ ਦੇ ਤਮਗੇ ਅਕਾਲ ਪੁਰਖ ਕੀ ਫੌਜ ਦੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜਿੱਤੇ ਸੋਨੇ ਤੇ ਚਾਂਦੀ ਦੇ ਤਮਗੇ
Publish Date: Wed, 07 Oct 2026 03:37 PM (IST)
Updated Date: Wed, 07 Oct 2026 03:38 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ‘ਅਕਾਲ ਪੁਰਖ ਕੀ ਫੌਜ’ ਗੱਤਕਾ ਕਲੱਬ ਦੇ ਖਿਡਾਰੀਆਂ ਨੇ ਵੱਖ-ਵੱਖ ਗੱਤਕਾ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਮਗੇ ਜਿੱਤ ਕੇ ਕਲੱਬ ਦਾ ਨਾਮ ਰੌਸ਼ਨ ਕੀਤਾ। ਇਹ ਗੱਤਕਾ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ, ਰੂਪਨਗਰ ਵਿਖੇ ਕਰਵਾਏ ਗਏ। ਮੁਕਾਬਲਿਆਂ ਦੌਰਾਨ ‘ਅਕਾਲ ਪੁਰਖ ਕੀ ਫੌਜ’ ਦੇ ਖਿਡਾਰੀਆਂ ਨੇ ਵੱਖ-ਵੱਖ ਵਰਗਾਂ ’ਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਚਾਂਦੀ ਦੇ ਤਮਗੇ ਆਪਣੇ ਨਾਮ ਕੀਤੇ। ਜਿਸ ’ਚ ਅੰਡਰ 14 ਸਿੰਗਲ ਸੋਟੀ ਟੀਮ ਜੇਸਲਪ੍ਰਿੰਸ ਸਿੰਘ,ਹਰਅਸ਼ੀਸ ਸਿੰਘ,ਅਰਸ਼ਦੀਪ ਸਿੰਘ,ਗੁਰਬਾਜ ਸਿੰਘ ਨੇ ਸ਼ੋਨੇ ਦਾ ਤਮਗਾ, ਅੰਡਰ 14 ਫਰੀ ਸੋਟੀ ਟੀਮ ਸਹਿਜਪ੍ਰੀਤ ਸਿੰਘ,ਸਮਰ ਧੀਮਾਨ,ਬਲਜੋਤ ਸਿੰਘ ਨੇ ਸੋਨੇ ਦਾ ਤਮਗਾ, ਅੰਡਰ 14 ਫਰੀ ਸੋਟੀ ਵਿਅਕਤੀਗਤ ਬਲਜੋਤ ਸਿੰਘ ਸੋਨੇ ਦਾ ਤਮਗਾ ;ਅੰਡਰ 14 ਸਿੰਗਲ ਸੋਟੀ ਟੀਮ (ਲੜਕੀਆ) ਸੁਖਮਨ ਕੌਰ,ਕਰਮਜੋਤ ਕੌਰ,ਦਲਜੋਤ ਕੌਰ ਸੋਨੇ ਦਾ ਤਮਗਾ, ਅੰਡਰ 14 ਸਿੰਗਲ ਸੋਟੀ (ਵਿਅਕਤੀਗਤ) ਕਰਮਜੋਤ ਕੌਰ ਸੋਨੇ ਦਾ ਤਮਗਾ ; ਅੰਡਰ 14 ਫਰੀ ਸੋਟੀ ਟੀਮ (ਝੱਲੀਆ) ਕਰਮਜੋਤ ਸਿੰਘ, ਮਨਿੰਦਰ ਸਿੰਘ,ਸਰਬਫਤਿਹ ਸਿੰਘ,ਪਰਮਿੰਦਰ ਸਿੰਘ ਨੇ ਚਾਂਦੀ ਦਾ ਤਮਗਾ, ਅੰਡਰ 14 ਫਰੀ ਸੋਟੀ (ਝੱਲੀਆ) ਵਿਅਕਤੀਗਤ ਮਨਿੰਦਰ ਸਿੰਘ ਚਾਂਦੀ ਦਾ ਤਮਗਾ, ਅੰਡਰ 17 ਸਿੰਗਲ ਸੋਟੀ ਟੀਮ (ਝੱਲੀਆ) ਲੜਕੀਆ ਰਵਨੀਤ ਕੌਰ, ਨਵਨੀਤ ਕੌਰ, ਕੋਮਲਜੀਤ ਕੌਰ ਨੇ ਚਾਂਦੀ ਦਾ ਤਮਗਾ, ਅੰਡਰ 17 ਸਿੰਗਲ ਸੋਟੀ ਵਿਅਕਤੀਗਤ (ਝੱਲੀਆ) ਲੜਕੀਆ ਰਵਨੀਤ ਕੌਰ ਚਾਂਦੀ ਦਾ ਤਮਗਾ ; ਅੰਡਰ 17 ਸਿੰਗਲ ਸੋਟੀ ਟੀਮ ਅਰਮਾਨ ਸਿੰਘ, ਹਰਮਨਦੀਪ ਸਿੰਘ,ਰਮਨਦੀਪ ਸਿੰਘ, ਪ੍ਭਦਿੱਤ ਸਿੰਘ ਕਾਸ਼ੀ ਦਾ ਤਮਗਾ, ਅੰਡਰ 17 ਸਿੰਗਲ ਸੋਟੀ ਵਿਅਕਤੀਗਤ ’ਚ ਪ੍ਭਦਿੱਤ ਸਿੰਘ ਨੇ ਕ਼ਾਸੀ ਦਾ ਤਗਮਾ, ਅੰਡਰ 17 ਸਿਗੰਲ ਸੋਟੀ ਵਿਅਕਤੀਗਤ ਲੜਕੀਆਂ ਏਕਮਪ੍ਰੀਤ ਕ਼ਾਸੀ ਦਾ ਤਮਗਾ, ਅੰਡਰ 21 ਫਰੀ ਸੋਟੀ ਵਿਅਕਤੀਗਤ ਗੁਰਸਿਮਰ ਸਿੰਘ ਕ਼ਾਸੀ ਦਾ ਤਮਗਾ ਜਿੱਤਿਆ, ਅੰਡਰ 31-40 ਪਰਮਿੰਦਰ ਕੌਰ,ਅਵਿਨਾਸ਼ ਕੌਰ,ਜਸਪ੍ਰੀਤ ਕੌਰ,ਜਗਮੀਤ ਕੌਰ ਸੋਨੇ ਦਾ ਤਮਗਾ, ਅੰਡਰ 31-40 ਸਿੰਗਲ ਸੋਟੀ ਵਿਅਕਤੀਗਤ ਪਰਮਿੰਦਰ ਕੌਰ ਸੋਨੇ ਦਾ ਤਮਗਾ ; ਅੰਡਰ 31-40 ਫਰੀ ਸੋਟੀ ਵਿਅਕਤੀਗਤ ਸੰਦੀਪ ਕੌਰ ਸੋਨੇ ਦਾ ਤਮਗਾ ਜਿਤਿਆ। ਇਸ ਮੌਕੇ ਅਕਾਲ ਪੁਰਖ ਕੀ ਫੌਜ ਗੱਤਕਾ ਕਲੱਬ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਵੱਲੋਂ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਅੱਗੇ ਵਧਦੇ ਰਹਿਣ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ। ਇਸ ਮੌਕੇ ਕੌਚ ਸ਼ੈਰੀ ਸਿੰਘ,ਮੀਤ ਪ੍ਰਧਾਨ ਜਸਪਾਲ ਸਿੰਘ ਗੁਰਪ੍ਰੀਤ ਕੌਰ ,ਪ੍ਬੰਧ ਸੱਕਤਰ ਪਰਮਿੰਦਰ ਕੌਰ ਸਮੇਤ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।