ਪੀਐੱਮ ਪੋਸ਼ਣ ਸਕੀਮ ਦੀ ਬੱਲੇ-ਬੱਲੇ ਕਰਵਾਉਣ ਵਾਲੇ ਅਧਿਆਪਕਾਂ ਦੇ ਸਿਰ ਉਧਾਰ ਦੀ ਪੰਡ ਭਾਰੀ ਉਧਾਰ ਸਮਾਨ ਲੈ ਕੇ ਪੀਐਮ ਪੌਸ਼ਣ ਸਕੀਮ ਰਾਂਹੀ ਵਿਦਿਆਰਥੀਆ ਨੂੰ ਖਾਣਾ ਦੇ ਰਹੇ ਅਧਿਆਪਕ ਢਿੱਡੋ ਦੁਖੀ
Publish Date: Sun, 18 Oct 2026 05:15 PM (IST)
Updated Date: Sun, 18 Oct 2026 05:18 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਆਪਣੀਆ ਜੇਬਾਂ ਵਿਚੋਂ ਪੈਸੇ ਖਰਚ ਕੇ ਪੀਐਮ ਪੋਸ਼ਣ ਸਕੀਮ ਦੀ ਬੱਲੇ ਬੱਲੇ ਕਰਵਾ ਰਹੇ ਅਧਿਆਪਕਾਂ ਦੇ ਸਿਰ ’ਤੇ ਉਧਾਰ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ,ਉੱਧਰ ਵਿਭਾਗ ਨੇ 10 ਸਤੰਬਰ ਨੂੰ ਦਾਅਵਾ ਕੀਤਾ ਸੀ ਕਿ ਜ਼ਿਲ੍ਹੇ ਦੇ 10 ਬਲਾਕਾਂ ’ਚ ਇੱਕ ਕਰੋੜ ਤੋਂ ਵੱਧ ਦੀ ਰਾਸ਼ੀ ਨਵੀਆਂ ਬਣੀਆ ਸਪਰਸ਼ ਆਈਡੀਆ ’ਚ ਪਾ ਦਿੱਤਾ ਜਾਵੇਗਾ ਪ੍ਰੰਤੂ ਹਲਾਤ ਕੁੱਝ ਹੋਰ ਹਨ ਅਧਿਆਪਕ ਵੈਂਡਰਾਂ ਤੇ ਸਬਜ਼ੀਆ ਦੇਣ ਆਉਂਦੇ ਰੇਹੜੀਆ ਵਲਿਆ ਨੂੰ ਅੱਜ ਕੱਲ ਪੈਸੇ ਆਉਣ ਵਾਲੇ ਹਨ ਕਹਿ ਕੇ ਹੰਭ ਚੁੱਕੇ ਹਨ ਜਾਂ ਇਹ ਕਹਿ ਲੇਈਏ ਕਿ ਢਿੱਡੋਂ ਦੁਖੀ ਹਨ। ਮਿੱਡ ਡੇ ਮੀਲ ਦੀ ਰਾਸ਼ੀ ਜਲਦੀ ਜਾਰੀ ਕੀਤੀ ਜਾਵੇ : ਭਾਰਤੀ ਐੱਸਸੀਬੀਸੀ ਅਧਿਆਪਕ ਜਥੇਬੰਦੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਜ਼ਿਲ੍ਹਾ ਇਕਾਈ ਰੂਪਨਗਰ ਦੇ ਪ੍ਰਧਾਨ ਪਰਵਿੰਦਰ ਭਾਰਤੀ ਨੇ ਸਿੱਖਿਆ ਵਿਭਾਗ ਤੋਂ ਸਕੂਲਾਂ ਲਈ ਮਿੱਡ ਡੇ ਮੀਲ ਨੂੰ ਚਲਦਾ ਰੱਖਣ ਲਈ ਜਲਦੀ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ, ਜੋ ਕਿ ਪਿਛਲੇ ਲਗਭੱਗ ਛੇ ਮਹੀਨਿਆਂ ਤੋਂ ਜਾਰੀ ਨਹੀਂ ਕੀਤੇ ਗਏ। ਅਧਿਆਪਕ ਹੁਣ ਆਪਣੀਆਂ ਜੇਬਾਂ ਤੋਂ ਲੱਖਾਂ ਰੁਪਏ ਖਰਚ ਕੇ ਤੇ ਦੁਕਾਨਾਂ ਤੋਂ ਰਾਸ਼ਨ ਉਧਾਰ ਲੈ ਲੈ ਕੇ ਥੱਕ ਚੁੱਕੇ ਹਨ। ਯੂਨੀਅਨ ਆਗੂ ਕੁਲਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਵਿਭਾਗ ਵੱਲੋਂ ਹੁਣ ਐੱਸਐੱਨਏ ਸਪਰਸ਼ ਯੋਜਨਾ ਅਧੀਨ ਬਿਲ ਲੈਣ ਦਾ ਨਵਾਂ ਅਜੀਬ ਡਰਾਮਾ ਸ਼ੁਰੂ ਕੀਤਾ ਹੈ। ਜਿਸ ’ਚ ਦੁੱਧ, ਦਹੀਂ, ਸਬਜੀਆਂ ਤੇ ਫਲਾਂ ਆਦਿ ਦੀਆਂ ਪਹਿਲਾਂ ਤੋਂ ਚਲਦੀਆਂ ਹੱਥੀਂ ਲਿਖਤ ਰਸੀਦਾਂ ਨੂੰ ਰੱਦ ਕਰਦਿਆਂ ਕਿਸੇ ਫਰਮ ਦੇ ਬਿੱਲਾਂ ਦੀ ਮੰਗ ਕੀਤੀ ਜਾ ਰਹੀ ਹੈ। ਜਦ ਕਿ ਰੇਹੜੀਆਂ ਤੇ ਫਲ਼ ਤੇ ਸਬਜੀਆਂ ਆਦਿ ਵੇਚਣ ਵਾਲਿਆਂ ਕੋਲ ਕੋਈ ਬਿਲ ਬੁੱਕ ਨਹੀਂ ਹੁੰਦੀ। ਅਧਿਆਪਕ ਪਰੇਸ਼ਾਨ ਹੋ ਰਹੇ ਹਨ, ਕਈ ਸਕੂਲਾਂ ਦੇ ਬਿਲ ਵਾਰ ਵਾਰ ਰਿਜੈਕਟ ਹੋ ਰਹੇ ਹਨ। ਜਥੇਬੰਦੀ ਦੇ ਆਗੂਆਂ ਕੁਲਵਿੰਦਰ ਸਿੰਘ ਝੱਲੀਆਂ, ਹਰਜਿੰਦਰ ਅਰਜ਼, ਓਂਕਾਰ ਧਮਾਣਾ, ਬਲਜੀਤ ਬੈਂਸ, ਇੰਦਰਜੀਤ ਸਰਪੰਚ, ਅਮਰਜੀਤ ਹੀਰਾ, ਹਰਵਿੰਦਰ ਸਿੰਘ, ਹਰਮਿੰਦਰ ਲਵਲੀ, ਸੰਦੀਪ ਕੌਰ, ਸੰਦੀਪ ਕਟਾਰੀਆ, ਅਵਤਾਰ ਸਿੰਘ, ਮਨਪ੍ਰੀਤ ਲੈਹੜੀਆਂ, ਸੰਜੀਵ ਬਸਾਲੀ, ਗੁਰਜਿੰਦਰ ਸਿੰਘ ਆਦਿ ਨੇ ਸਖਤੀ ਭਰੇ ਰੌਅ ਚ ਕਿਹਾ ਕਿ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਬਿਲ ਲੈਣ ਦਾ ਗੁੰਝਲਦਾਰ ਸਿਸਟਮ ਬਣਾ ਕੇ ਅਧਿਆਪਕਾਂ ਨੂੰ ਪ੍ਰੇਸਾ਼ਨ ਕਰਨਾ ਬੰਦ ਕਰੇ। ਅਧਿਆਪਕ ਤਾਂ ਪਹਿਲਾਂ ਹੀ ਬੀਐੱਲੳ ਡਿਊਟੀ, ਜਨਗਣਨਾ ਡਿਊਟੀ ਤੇ ਬੇਲੋੜੀਆਂ ਗੈਰ ਵਿਦਿਅਕ ਗਤੀਵਿਧੀਆਂ ਕਾਰਨ ਆਪਣਾ ਉੱਚਿਤ ਸਮਾਂ ਆਪਣੇ ਵਿਦਿਆਰਥੀਆਂ ਨੂੰ ਨਹੀਂ ਦੇ ਰਹੇ। ਜਥੇਬੰਦੀ ਦੇ ਸਮੂਹ ਆਗੂਆਂ ਨੇ ਵਿਭਾਗ ਤੇ ਸਰਕਾਰ ਨੂੰ ਕਿਹਾ ਕਿ ਇਹ ਤਾਂ ਅਧਿਆਪਕਾਂ ਦੀ ਮਿਹਰਬਾਨੀ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਰਾਸ਼ੀ ਨਾ ਮਿਲਣ ਦੇ ਬਾਵਜੂਦ ਸਕੂਲ ’ਚ ਬੱਚੇ ਖਾਣਾ ਖਾ ਰਹੇ ਹਨ। ਜਦਕਿ ਵਿਭਾਗ ਤੇ ਸਰਕਾਰ ਤਾਂ ਕਦੋਂ ਦਾ ਇਸ ਸਕੀਮ ਦਾ ਭੋਗ ਪਾ ਚੁੱਕੀ ਹੈ। ਉਨਾਂ ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਹੁਣ ਹੋਰ ਨੀ ਹੋਣਾ। ਜੇਕਰ ਬਣਦੀ ਰਾਸੀ਼ ਜਾਰੀ ਨਾ ਹੋਈ ਤਾਂ ਅਸੀਂ ਖੁਦ ਇਸ ਸਕੀਮ ਨੂੰ ਬੰਦ ਕਰਨ ਲਈ ਮਜਬੂਰ ਹੋਵਾਂਗੇ। ਸਪਰਸ਼ ਆਈਡੀ ’ਚ ਬਲਾਕ ਪੱਧਰ ’ਤੇ ਪਏ ਪੈਸੇ ਕਿਉ ਨਹੀਂ ਪਹੁੰਚੇ 09 ਸਤੰਬਰ 2026 ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੇ ਦਾਅਵਾ ਕੀਤਾ ਸੀ ਕਿ ਪੀਐਮ ਪੋਸ਼ਣ ਸਕੀਮ ਤਹਿਤ ਆਇਆ ਫੰਡ ਨਵੀਆਂ ਆਈਡੀਆ ਸਪਰਸ਼ ’ਚ ਬਲਾਕ ਵਾਈਜ਼ ਪਾ ਦਿੱਤਾ ਗਿਆ ਹੈ ਪ੍ਰੰਤੂ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਅਜੇ ਤੱਕ ਅਧਿਆਪਕਾਂ ਨੂੰ ਪੇਸੈ ਨਾ ਮਿਲਣਾ ਇੱਕ ਸਵਾਲ ਹੈ। ਸਰਕਾਰੀ ਦਾਅਵੇ ਅਨਸਾਰ ਪਾਏ ਪੈਸੇ ਇਸ ਪ੍ਰਕਾਰ ਹਨ : 01: ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ :1882000 02: ਸਿੱਖਿਆ ਬਲਾਕ ਸ੍ਰੀ ਚਮਕੌਰ ਸਾਹਿਬ: 1075080 03: ਸਿੱਖਿਆ ਬਲਾਕ ਸ੍ਰੀ ਕੀਰਤਪੁਰ ਸਾਹਿਬ: 896750 04: ਸਿੱਖਿਆ ਬਲਾਕ ਮੀਆਂਪੁਰ: 748980 05: ਸਿੱਖਿਆ ਬਲਾਕ ਮੋਰਿੰਡਾਂ : 888690 06: ਸਿੱਖਿਆ ਬਲਾਕ ਨੰਗਲ: 1091120 07: ਸਿੱਖਿਆ ਬਲਾਕ ਨੂਰਪੁਰਬੇਦੀ : 1060840 08: ਸਿੱਖਿਆ ਬਲਾਕ ਰੂਪਨਗਰ 2: 2443810 09: ਸਿੱਖਿਆ ਬਲਾਕ ਸਲੋਰਾ: 519050 10: ਸਿੱਖਿਆ ਬਲਾਕ ਤਖ਼ਤਗੜ੍ਹ : 873430