ਟਿੱਪਰ ਤੋਂ ਬਚਾਅ ਕਰਦੇ ਹੋਏ ਚਾਵਲਾਂ ਦੀ ਬੋਰੀਆਂ ਦਾ ਟਰੱਕ ਸੂਏ ਵਿਚ ਡਿੱਗਾ ਟਿੱਪਰ ਤੋਂ ਬਚਾਅ ਕਰਦੇ ਹੋਏ ਚਾਵਲਾਂ ਦੀ ਬੋਰੀਆਂ ਦਾ ਟਰੱਕ ਸੂਏ ਵਿਚ ਡਿੱਗਾ, ਲੱਖਾਂ ਦਾ
Publish Date: Mon, 24 Aug 2026 06:44 PM (IST)
Updated Date: Mon, 24 Aug 2026 06:45 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਨਜ਼ਦੀਕੀ ਪਿੰਡ ਡੂਮਛੇੜੀ ਦੀ ਐੱਸਵਾਈਐਲ ਨਹਿਰ ਦੇ ਨੇੜੇ ਇੱਕ ਚਾਵਲ ਦਾ ਭਰਿਆ ਟਰੱਕ ਸਾਹਮਣੇ ਤੋਂ ਆ ਰਹੇ ਟਿੱਪਰ ਤੋਂ ਬਚਾਅ ਕਰਦੇ ਸਮੇਂ ਸੂਏ ਵਿਚ ਜਾ ਡਿੱਗਾ, ਜਿਸ ਨਾਲ ਲੱਖਾਂ ਰੁਪਏ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਾਵਲਾਂ ਦੀ ਬੋਰੀਆਂ ਨਾਲ ਭਰਿਆ ਟਰੱਕ ਬੱਸੀ ਪਠਾਣਾ ਤੋਂ ਮੋਰਿੰਡਾ ਵੱਲ ਜਾ ਰਿਹਾ ਸੀ ਕਿ ਟਿੱਪਰ ਚਾਲਕ ਵੱਲੋਂ ਸੂਏ ’ਤੇ ਨਹਾਉਂਦੇ ਵਿਅਕਤੀਆਂ ਨੂੰ ਬਚਾਉਣ ਲਈ ਟਿੱਪਰ ਦੂਸਰੀ ਸਾਈਡ ਕਰਨਾ ਪਿਆ ਅਤੇ ਟਿੱਪਰ ਤੋਂ ਬਚਾਅ ਕਰਦੇ ਕਰਦਿਆਂ ਟਰੱਕ ਸੂਏ ਵਿਚ ਜਾ ਡਿੱਗਾ ਏ । ਇਸ ਸਬੰਧੀ ਸ਼ੈਲਰ ਤੋਂ ਆਏ ਕਰਮਚਾਰੀ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੈਲਰ ਦਾ ਟਰੱਕ ਬੱਸੀ ਪਠਾਣਾਂ ਤੋਂ ਚਾਵਲ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਡੂਮਛੇੜੀ ਦੀ ਐੱਸਵਾਈਐਲ ਨਹਿਰ ਦੇ ਨਾਲ ਲੱਗਦੇ ਸੂਏ ’ਤੇ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਸੂਏ ’ਤੇ ਮਾਤਾ ਸ੍ਰੀ ਨੈਣਾ ਦੇਵੀ ਜਾਣ ਵਾਲੇ ਸ਼ਰਧਾਲੂ ਨਹਾ ਰਹੇ ਸਨ ਅਤੇ ਕੁਝ ਸੜਕ ’ਤੇ ਖੜੇ ਸਨ, ਜਿਨ੍ਹਾਂ ਨੂੰ ਬਚਾਉਣ ਲਈ ਟਿੱਪਰ ਉਨ੍ਹਾਂ ਦੇ ਟਰੱਕ ਵਾਲੀ ਸਾਈਡ ਆ ਗਿਆ ਤਾਂ ਟਰੱਕ ਚਾਲਕ ਵੱਲੋਂ ਬਚਾਅ ਦੌਰਾਨ ਟਰੱਕ ਕਿਨਾਰੇ ’ਤੇ ਸੂਏ ਵਿਚ ਜਾ ਡਿੱਗਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਲੱਗਭੱਗ 9 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਹਾਦਸੇ ਵਿਚ ਟਰੱਕ ਚਾਲਕ ਦੇ ਸਾਥੀ ਦੇ ਸੱਟਾਂ ਵੀ ਲੱਗੀਆਂ ਜਿਸ ਨੂੰ ਡਾਕਟਰੀ ਸਹਾਇਤਾ ਲਈ ਭੇਜ ਦਿੱਤਾ ਗਿਆ ਜਦ ਕਿ ਟਰੱਕ ਨੂੰ ਹਾਇਡਰਾ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ।