ਜਦੋਂ ਵੋਟਾਂ ਲੈਣੀਆ ਸੀ ਉਦੋਂ ਕਹਿੰਦੇ ਸੀ ਕਿ ਪਹਿਲੀ ਵਾਰ ਹੀ ਮੰਗਾਂ ਪ੍ਰਵਾਨ ਹੋਣਗੀਆ : ਆਗੂ ਜਦੋਂ ਵੋਟਾਂ ਲੈਣੀਆ ਸੀ ਉਦੋਂ ਕਹਿੰਦੇ ਸੀ ਕਿ ਪਹਿਲੀ ਵਾਰ ਹੀ ਮੰਗਾਂ ਪ੍ਰਵਾਨ ਹੋਣਗੀਆ: ਆਗੂ
Publish Date: Tue, 20 Oct 2026 05:52 PM (IST)
Updated Date: Tue, 20 Oct 2026 05:54 PM (IST)
ਇਨਲਿਸਟਮੈਟ ਆਊਟਸੋਰਸ ਤਾਲਮੇਲ ਕਮੇਟੀ ਨੇ ਪੰਜਾਬ ਸਰਕਾਰ ਦਾ ਅਰਥੀ ਕਰਕੇ ਰੋਸ ਪ੍ਰਦਰਸ਼ਨ 25 ਅਕਤੂਬਰ ਨੂੰ ਮੁੱਖ ਮੰਤਰੀ ਦੇ ਧੂਰੀ ਹਲਕੇ ’ਚ ਆਪੋ ਆਪਣੇ ਪਰਿਵਾਰਾਂ ਸਮੇਤ ਪਹੁੰਚੇ ਕੇ ਕਰਨਗੇ ਰੋਸ ਪ੍ਰਦਰਸ਼ਨ। ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਕਮ ਵਿੱਤ ਮੰਤਰੀ ਨਾਲ 15 ਅਕਤੂਬਰ ਨੂੰ ਹੋਈ ਪੈਨਲ ਮੀਟਿੰਗ ’ਚ ਬਣੀ ਸਹਿਮਤੀ ਮੁਤਾਬਕ ਇਨਲਿਸਟਮੈਟ ਅਤੇ ਆਊਟਸੋਰਸ ਬਿਲ 2026 ਅਧੀਨ ਦੀਵਾਲੀ ਤੋਂ ਪਹਿਲਾਂ ਜੁਆਨਿੰਗ ਪੱਤਰ ਦੇਣ ਮੁਕਰਨ ਦੇ ਰੋਸ਼ ਵਜੋਂ ਮੰਗਲਵਾਰ ਨੂੰ ਇਨਲਿਸਟਮੈਟ ਆਊਟਸੋਰਸ ਤਾਲਮੇਲ ਕਮੇਟੀ ਪੰਜਾਬ ਦੇ ਫੈਸਲੇ ਤਹਿਤ ਦੁਸਿਹਰੇ ਦੇ ਤਿਉਹਾਰ ਮੌਕੇ ਡਵੀਜ਼ਨ ਦਫ਼ਤਰ ਰੂਪਨਗਰ ਠੇਕਾ ਮੁਲਾਜ਼ਮਾਂ ਵਲੋਂ ਬੱਚਤ ਚੌਕ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ। ਇਸ ਮੌਕੇ ’ਤੇ ਬ੍ਰਾਂਚ ਪ੍ਰਧਾਨ ਸੋਹਣ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ ਨੇ ਕਿਹਾ ਕਿ ਵਿੱਤ ਮੰਤਰੀ ਨਾਲ ਮੀਟਿੰਗ ’ਚ ਬਣੀ ਸਹਿਮਤੀ ਮੁਤਾਬਕ ਜਲ ਸਪਲਾਈ ਅਤੇ ਸੈਨੀਟੇਸ਼ਨ,ਮਾਲ ਅਤੇ ਮੁੜ ਵਸੇਬਾ, ਮਾਰਕਫੈੱਡ, ਕੋਆਪਰੇਟਿਵ ਬੈਂਕ, ਸਹਿਕਾਰਤਾ ਵਿਭਾਗ ਵੇਰਕਾ, ਵੇਅਰਹਾਊਸ ,ਪੀਡਬਲਿਊਡੀ ਇਲੈਕਟਰੀਕਲ ਵਿੰਗ ’ਚ ਬਤੌਰ ਇਨਲਿਸਟਮੈਟ ਆਊਟਸੋਰਸ, ਕੰਪਨੀਆਂ, ਸੋਸਾਇਟੀ , ਠੇਕੇਦਾਰਾਂ ,ਵੱਖ-ਵੱਖ ਕੈਟਾਗਰੀਆਂ ਅਧੀਨ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਪੰਜਾਬ ਰਾਜ ਆਊਟਸੋਰਸ ਪਰਸੋਨਲ ਕੰਟਰੈਟੂਅਲ ਇੰਗੈਜਮੈਂਟ ’ਚ ਤਬਦੀਲੀ ਬਿਲ 2026 ਅਧੀਨ ਜੁਆਨਿੰਗ ਪੱਤਰ ਸੰਬੰਧੀ ਅਧਿਕਾਰੀ ਚਿੱਠੀ ਜਾਰੀ ਨਾ ਕਰਕੇ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਲਾਰੇ ਲੱਪੇ ਲਾ ਕੇ ਟਾਈਮ ਟਪਾਈ ਕਰ ਰਹੀ ਹੈ ਅਤੇ ਸਾਨੂੰ ਤਿਖੇ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨਲਿਸਟਮੈਟ ਆਊਟਸੋਰਸ ਪਰਸੋਨਲ ਬਿਲ 2026 ਅਧੀਨ ਬਿਨਾ ਸ਼ਰਤ ਤੁਰੰਤ ਨਿਯੁਕਤੀ ਪੱਤਰ ਦਿਤੇ ਜਾਣ, ਘੱਟੋ ਘੱਟ ਉਜਰਤ ਦੇ ਕਾਨੂੰਨ 1948 ’ਚ 15ਵੀ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਤਨਖਾਹ ਤੈਅ ਕੀਤੀ ਜਾਵੇ, ਈਫੀਐੱਫ ਅਤੇ ਈਸੀਆਈ ਸਹੂਲਤ ਲਾਗੂ ਕਰਨ ਸਮੇਤ ਮੰਗ ਪੱਤਰ ’ਚ ਦਰਜ ਮੰਗਾ ਮਸਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਨਾ ਕੀਤਾ ਗਿਆ ਤਾਂ ਇਨਲਿਸਟਮੈਟ ਆਊਟਸੋਰਸ ਤਾਲਮੇਲ ਕਮੇਟੀ ਦੇ ਬੈਨਰ ਹੇਠ 25 ਅਕਤੂਬਰ 2026 ਨੂੰ ਮੁੱਖ ਮੰਤਰੀ ਦੇ ਧੂਰੀ ਹਲਕੇ ’ਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿ: ਰੂਪਨਗਰ ਮੋਰਿੰਡਾ ਅਤੇ ਚਮਕੌਰ ਸਾਹਿਬ ਦੇ ਆਗੂ ਤੇ ਮੈਂਬਰ ਆਪੋ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰੇਕ ਵਰਗ ਦੇ ਮੁਲਾਜ਼ਮ ਭਾਂਵੇਂ ਉਹ ਪੱਕੇ ਭਾਵੇ ਉਹ ਕੱਚੇ ਹਨ ਨੂੰ ਧਰਨੇ ਪ੍ਰਦਰਸ਼ਨ ਕਰਨ ਲਈ ਮਜਬੂਰ ਕਰ ਰਹੀ ਹੈ। ਊਨ੍ਹਾਂ ਕਿਹਾਕਿ ਸਰਕਾਰ ਆਪ ਹੀ ਬਿਆਨ ਦਿੰਦੀ ਹੈ ਆਪ ਹੀ ਮੁੱਕਰ ਜਾਂਦੀ ਹੈ। ਜਦੋਂ ਵੋਟਾਂ ਲੈਣੀਆ ਸੀ ਉਦੋਂ ਕਹਿੰਦੇ ਸੀ ਕਿ ਪਹਿਲੀ ਵਾਰ ਹੀ ਮੰਗਾਂ ਪ੍ਰਵਾਨ ਹੋਣਗੀਆ ਧਰਨੇ ਲਗਾਉਣ ਦੀ ਲੋੜ ਨਹੀਂ ਰਹਿਣੀ। ਹੁਣ ਉਲਟਾ ਹੋ ਗਿਆ ਹੁਣ ਕੋਈ ਦਿਨ ਅਜਿਹਾ ਨਹੀਂ ਜਦੋਂ ਕਿਸੇ ਨਾ ਕਿਸੇ ਵਿਧਾਨ ਦੇ ਮੁਲਾਜ਼ਮਾਂ ਜਾਂ ਪੈਨਸ਼ਨਰਾਂ ਦੇ ਧਰਨਾਂ ਨਾ ਲਗਾਇਆ ਹੋਵੇ। ਉਨ੍ਹਾਂ ਕਿਹਾ ਕਿ ਅੱਤ ਦੀ ਮਹਿੰਗਾਈ ਦੇ ਜ਼ਮਾਨੇ ’ਚ 10 ਤੋਂ 12 ਹਜ਼ਾਰ ਰੁਪਏ ਲੈਣ ਵਾਲਾ ਕੱਚਾ ਕਾਮਾ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਦਾ ਹੈ, ਅਸੀਂ ਪਤਾ ਨਹੀਂ ਕਿਵੇਂ ਦਿਨ ਕੱਟ ਰਹੇ ਹਾਂ ਸਰਕਾਰ ਸਾਡੀ ਗਰੀਬੀ ਦਾ ਮਜ਼ਾਕ ਬਣਾ ਰਹੀ ਹੈ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਸਮੇਂ ਵੀ ਮੁਲਾਜ਼ਮਾਂ ਦੇ ਹਰੇਕ ਵਰਗ ਨੂੰ ਝੂਠੇ ਲਾਰੇ ਲਗਾ ਕੇ ਮੂਰਖ ਬਣਾਇਆ ਗਿਆ ਸੀ ਤਾਂਹੀ ਅੱਜ ਸੱਤਾਂ ਨੂੰ ਤਰਸ ਰਹੇ ਹਨ। ਇਸ ਮੌਕੇ ਜਸਮਿੰਦਰ ਲਾਡੀ, ਮਨਦੀਪ ਮੜੌਲੀ, ਵਰਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ ਅਤੇ ਵਰਿੰਦਰ ਸਿੰਘ ਭਰਤਗੜ੍ਹ, ਗੁਰਪ੍ਰੀਤ ਗੋਪੀ,ਰਵੀ ਮਸੀਹ ਅਤੇ ਪੀਡਬਲਿਊਡੀ ਇਲੈਕਟਰੀਕਲ ਵਿੰਗ ਵਲੋਂ ਪਰਵਿੰਦਰ ਸਿੰਘ ਭਗਵੰਤ ਪੁਰ, ਰਵਿੰਦਰ ਸਿੰਘ ਅਤੇ ਵਤਨ ਕੁਮਾਰ ਆਦਿ ਕਰਮਚਾਰੀ ਹਾਜ਼ਰ ਸਨ।