ਫਰੈਸਕੋ-26: ਆਈਈਟੀ ਭੱਦਲ ਵਿਖੇ ਨਵੇਂ ਵਿਦਿਆਰਥੀਆਂ ਦਾ ਸ਼ਾਨਦਾਰ ਸੁਆਗਤ ਫਰੈਸਕੋ-26: ਆਈਈਟੀ ਭੱਦਲ ਟੈਕਨੀਕਲ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਦਾ ਸ਼ਾਨਦਾਰ ਸੁਆਗਤ
Publish Date: Wed, 21 Oct 2026 05:35 PM (IST)
Updated Date: Wed, 21 Oct 2026 05:36 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਟੈਕਨੀਕਲ ਕੈਂਪਸ ਰੂਪਨਗਰ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਪਾਰਟੀ ‘ਫਰੈਸਕੋ-26’ ਦਾ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਕਾਲਜ ਪਰਿਵਾਰ ਵਿਚ ਸੁਆਗਤ ਕਰਨਾ, ਉਨ੍ਹਾਂ ਵਿਚਕਾਰ ਆਪਸੀ ਜਾਣ-ਪਛਾਣ ਵਧਾਉਣਾ ਅਤੇ ਉਨ੍ਹਾਂ ਨੂੰ ਕਾਲਜ ਦੇ ਸੱਭਿਆਚਾਰ ਨਾਲ ਰੂਬਰੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਉਨ੍ਹਾਂ ਦਾ ਤਹਿ ਦਿਲੋਂ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਇਹ ਨਵਾਂ ਪੜਾਅ ਸਿੱਖਣ, ਸਮਝਣ ਅਤੇ ਆਪਣੇ ਹੁਨਰਾਂ ਦਾ ਵਿਕਾਸ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਡਾਇਰੈਕਟਰ ਕੈਂਪਸ ਡਾ. ਐਸਐਸ. ਬਿੰਦਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸਮਾਗਮ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਵਿਚਕਾਰ ਆਪਸੀ ਸਨੇਹ, ਤਾਲਮੇਲ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਡਾਂਸ, ਕੋਰੀਓਗ੍ਰਾਫੀ, ਗੀਤ-ਸੰਗੀਤ, ਗਿੱਧਾ, ਭੰਗੜਾ, ਮਾਡਲਿੰਗ ਅਤੇ ਸਕਿੱਟ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਖ਼ਾਸ ਤੌਰ ’ਤੇ ਮਾਡਲਿੰਗ ਰਾਊਂਡ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ‘ਮਿਸਟਰ ਐਂਡ ਮਿਸ ਫਰੈਸ਼ਰ’ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ। ਜਿਨ੍ਹਾਂ ਵਿੱਚੋਂ ਫਾਰਮੈਸੀ ਦੇ ਅਮਨ ਕੁਮਾਰ ਨੂੰ ਮਿਸਟਰ ਫਰੈਸ਼ਰ ਅਤੇ ਅੰਜਲੀ ਕੁਮਾਰੀ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਬੀਟੈੱਕ ਵਿੱਚੋਂ ਅੰਸ਼ੁਲ ਕੁਮਾਰ ਨੂੰ ਮਿਸਟਰ ਫਰੈਸ਼ਰ ਅਤੇ ਮਹਿਕ ਵਰਮਾਂ ਨੂੰ ਮਿਸ ਫਰੈਸ਼ਰ ਦਾ ਖ਼ਿਤਾਬ ਮਿਲਿਆ। ਬੀ.ਟੈੱਕ ਵਿੱਚੋਂ ਸੰਗਰਾਮ ਸਿੰਘ ਅਤੇ ਅੰਕਿਤਾ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਚੁਣਿਆ ਗਿਆ। ਬੀਸੀਏ. ਵਿੱਚੋਂ ਜਸਪ੍ਰੀਤ ਸਿੰਘ ਅਤੇ ਗੁਰਮਹਿਕ ਕੌਰ, ਬੀਬੀਏ. ਵਿੱਚੋਂ ਰਿਸ਼ਵ ਪ੍ਰਤਾਪ ਸਿੰਘ ਅਤੇ ਕ੍ਰਿਤਿਕਾ, ਐਮਸੀਏ. ਵਿੱਚੋਂ ਅਜੇ ਸ਼ਰਮਾਂ ਅਤੇ ਆਰਤੀ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਐਮਬੀਏ. ਵਿੱਚੋਂ ਪ੍ਰਿਯੰਕਾ ਨੂੰ ਮਿਸ ਫਰੈਸ਼ਰ, ਬੀਐੱਮਐੱਲਐੱਸ. ਵਿੱਚੋਂ ਲਵਲੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਹੋਟਲ ਮੈਨੇਜਮੈਂਟ ਵਿੱਚੋਂ ਤਰੁਸ਼ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ), ਨੇ ਸਮਾਗਮ ਦੇ ਸਫ਼ਲ ਆਯੋਜਨ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੇ ਅੰਤ ਵਿਚ ਡੀਜੇ. ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਨੱਚ-ਗਾ ਕੇ ਖ਼ੁਸ਼ੀ ਦੇ ਪਲਾਂ ਦਾ ਆਨੰਦ ਮਾਣਿਆ। ‘ਫਰੈਸਕੋ-26’ ਨੇ ਨਵੇਂ ਵਿਦਿਆਰਥੀਆਂ ਦੇ ਕਾਲਜ ਜੀਵਨ ਦੀ ਸ਼ੁਰੂਆਤ ਨੂੰ ਖ਼ੁਸ਼ਗਵਾਰ ਅਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ ਡਾ. ਕੰਚਨ ਸ਼ਰਮਾ , ਡਾ. ਨਦੀਮ ਖ਼ਾਨ ਪ੍ਰਿੰਸੀਪਲ, ਫਾਰਮੈਸੀ, ਗੁਰਪ੍ਰੀਤ ਸਿੰਘ (ਫਰੈਸਕੋ-26: ਆਈਈਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਨਵੇਂ ਵਿਦਿਆਰਥੀਆਂ ਦਾ ਸ਼ਾਨਦਾਰ ਸੁਆਗਤ। ਆਈਈਟੀ. ਭੱਦਲ ਟੈਕਨੀਕਲ ਕੈਂਪਸ, ਰੋਪੜ੍ਹ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸੁਆਗਤ ਲਈ ਫਰੈਸ਼ਰ ਪਾਰਟੀ ‘ਫਰੈਸਕੋ-26’ ਦਾ ਰੰਗਾਰੰਗ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਦਾ ਕਾਲਜ ਪਰਿਵਾਰ ਵਿਚ ਸੁਆਗਤ ਕਰਨਾ, ਉਨ੍ਹਾਂ ਵਿਚਕਾਰ ਆਪਸੀ ਜਾਣ-ਪਛਾਣ ਵਧਾਉਣਾ ਅਤੇ ਉਨ੍ਹਾਂ ਨੂੰ ਕਾਲਜ ਦੇ ਸੱਭਿਆਚਾਰ ਨਾਲ ਰੂਬਰੂ ਕਰਵਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਤਜਿੰਦਰ ਸਿੰਘ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ‘ਜੀ ਆਇਆਂ’ ਕਿਹਾ ਅਤੇ ਉਨ੍ਹਾਂ ਦਾ ਤਹਿ ਦਿਲੋਂ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਦਾ ਇਹ ਨਵਾਂ ਪੜਾਅ ਸਿੱਖਣ, ਸਮਝਣ ਅਤੇ ਆਪਣੇ ਹੁਨਰਾਂ ਦਾ ਵਿਕਾਸ ਕਰਨ ਦਾ ਇੱਕ ਸੁਨਹਿਰੀ ਮੌਕਾ ਹੈ। ਡਾਇਰੈਕਟਰ ਕੈਂਪਸ ਡਾ. ਐਸਐਸ. ਬਿੰਦਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਮਾਗਮ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਵਿਚਕਾਰ ਆਪਸੀ ਸਨੇਹ, ਤਾਲਮੇਲ ਅਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਡਾਂਸ, ਕੋਰੀਓਗ੍ਰਾਫੀ, ਗੀਤ-ਸੰਗੀਤ, ਗਿੱਧਾ, ਭੰਗੜਾ, ਮਾਡਲਿੰਗ ਅਤੇ ਸਕਿੱਟ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਖ਼ਾਸ ਤੌਰ ’ਤੇ ਮਾਡਲਿੰਗ ਰਾਊਂਡ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ‘ਮਿਸਟਰ ਐਂਡ ਮਿਸ ਫਰੈਸ਼ਰ’ ਮੁਕਾਬਲੇ ਵੀ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਦੇ ਖ਼ਿਤਾਬਾਂ ਨਾਲ ਨਿਵਾਜਿਆ ਗਿਆ। ਜਿਨ੍ਹਾਂ ਵਿੱਚੋਂ ਫਾਰਮੈਸੀ ਦੇ ਅਮਨ ਕੁਮਾਰ ਨੂੰ ਮਿਸਟਰ ਫਰੈਸ਼ਰ ਅਤੇ ਅੰਜਲੀ ਕੁਮਾਰੀ ਨੂੰ ਮਿਸ ਫਰੈਸ਼ਰ ਚੁਣਿਆ ਗਿਆ। ਬੀ.ਟੈੱਕ. (ਏ.ਆਈ.ਐੱਮ.ਐੱਲ.) ਵਿੱਚੋਂ ਅੰਸ਼ੁਲ ਕੁਮਾਰ ਨੂੰ ਮਿਸਟਰ ਫਰੈਸ਼ਰ ਅਤੇ ਮਹਿਕ ਵਰਮਾਂ ਨੂੰ ਮਿਸ ਫਰੈਸ਼ਰ ਦਾ ਖ਼ਿਤਾਬ ਮਿਲਿਆ। ਬੀ.ਟੈੱਕ. (ਕੰਪਿਊਟਰ ਸਾਇੰਸ ਇੰਜੀਨੀਅਰਿੰਗ) ਵਿੱਚੋਂ ਸੰਗਰਾਮ ਸਿੰਘ ਅਤੇ ਅੰਕਿਤਾ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਚੁਣਿਆ ਗਿਆ। ਬੀਸੀਏ. ਵਿੱਚੋਂ ਜਸਪ੍ਰੀਤ ਸਿੰਘ ਅਤੇ ਗੁਰਮਹਿਕ ਕੌਰ, ਬੀਬੀਏ. ਵਿੱਚੋਂ ਰਿਸ਼ਵ ਪ੍ਰਤਾਪ ਸਿੰਘ ਅਤੇ ਕ੍ਰਿਤਿਕਾ, ਐਮਸੀਏ. ਵਿੱਚੋਂ ਅਜੇ ਸ਼ਰਮਾਂ ਅਤੇ ਆਰਤੀ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦੇ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਐਮ.ਬੀ.ਏ. ਵਿੱਚੋਂ ਪ੍ਰਿਯੰਕਾ ਨੂੰ ਮਿਸ ਫਰੈਸ਼ਰ, ਬੀਐੱਮਐੱਲਐੱਸ. ਵਿੱਚੋਂ ਲਵਲੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਹੋਟਲ ਮੈਨੇਜਮੈਂਟ ਵਿੱਚੋਂ ਤਰੁਸ਼ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ), ਨੇ ਸਮਾਗਮ ਦੇ ਸਫ਼ਲ ਆਯੋਜਨ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਸਮਾਗਮ ਦੇ ਅੰਤ ਵਿੱਚ ਡੀ.ਜੇ. ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਨੱਚ-ਗਾ ਕੇ ਖ਼ੁਸ਼ੀ ਦੇ ਪਲਾਂ ਦਾ ਆਨੰਦ ਮਾਣਿਆ। ‘ਫਰੈਸਕੋ-26’ ਨੇ ਨਵੇਂ ਵਿਦਿਆਰਥੀਆਂ ਦੇ ਕਾਲਜ ਜੀਵਨ ਦੀ ਸ਼ੁਰੂਆਤ ਨੂੰ ਖ਼ੁਸ਼ਗਵਾਰ ਅਤੇ ਯਾਦਗਾਰ ਬਣਾ ਦਿੱਤਾ। ਇਸ ਮੌਕੇ ਡਾ. ਕੰਚਨ ਸ਼ਰਮਾ (ਪ੍ਰਿੰਸੀਪਲ, ਵੋਕੇਸ਼ਨਲ ਸਟੱਡੀਜ਼), ਡਾ. ਨਦੀਮ ਖ਼ਾਨ (ਪ੍ਰਿੰਸੀਪਲ, ਫਾਰਮੈਸੀ), ਗੁਰਪ੍ਰੀਤ ਸਿੰਘ (ਪ੍ਰਿੰਸੀਪਲ, ਆਰਕੀਟੈਕਚਰ), ਉਂਕਾਰ ਸਿੰਘ, ਵਿਸ਼ਾਲ ਅਰੋੜਾ ਅਤੇ ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ। ਪ੍ਰਿੰਸੀਪਲ, ਆਰਕੀਟੈਕਚਰ), ਉਂਕਾਰ ਸਿੰਘ, ਵਿਸ਼ਾਲ ਅਰੋੜਾ ਅਤੇ ਭਵਨਪ੍ਰੀਤ ਕੌਰ ਆਦਿ ਹਾਜ਼ਰ ਸਨ।