ਕਾਲੂ ਸੈਦਪੁਰ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ : ਨੰਬਰਦਾਰ ਸੰਦੀਪ ਸਿੰਘ ਕਲੋਤਾ ਕਾਲੂ ਸੈਦਪੁਰ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਹਾਂ: ਨੰਬਰਦਾਰ ਸੰਦੀਪ ਸਿੰਘ ਕਲੋਤਾ
Publish Date: Tue, 27 Oct 2026 04:35 PM (IST)
Updated Date: Tue, 27 Oct 2026 04:37 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਆਮ ਆਦਮੀ ਪਾਰਟੀ ਦੇ ਹਲਕਾ ਰੋਪੜ ਦੇ ਵਿਧਾਇਕ ਖ਼ਿਲਾਫ਼ ਮਨਜੀਤ ਸਿੰਘ ਨੱਤ ਕਾਲੂ ਸੈਦਪੁਰ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਪਾਈ ਗਈ ਵੀਡੀਓ ਦੇ ਸਬੰਧ ’ਚ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੇ ਪਿੰਡ ਸੈਦਪੁਰ ਵਿਖੇ ਮਨਜੀਤ ਸਿੰਘ ਨੱਤ ਕਾਲੂ ਸੈਦਪੁਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੇ ਕਿਹਾ ਕਿ ਉਹ ਆਪਣੇ ਭਰਾ ਮਨਜੀਤ ਸਿੰਘ ਨੱਤ ਕਾਲੂ ਸੈਦਪੁਰ ਦੇ ਨਾਲ ਹਿੱਕ ਠੋਕ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਭਰਾਵਾਂ ਨੇ ਇਸ ਮਾਮਲੇ ’ਚ ਸਾਥ ਦਿੱਤਾ ਹੈ, ਉਹ ਉਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਦੁੱਖ-ਤਕਲੀਫ਼ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਅਤੇ ਉਨ੍ਹਾਂ ਦੇ ਨਾਲ ਖੜ੍ਹਨ ਲਈ ਹਮੇਸ਼ਾ ਤਿਆਰ ਹਨ। ਇਸ ਮੌਕੇ ਮਨਜੀਤ ਸਿੰਘ ਨੱਤ ਕਾਲੂ ਸੈਦਪੁਰ ਅਤੇ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੇ ਬਿਕਰਮ ਸਿੰਘ ਮਜੀਠੀਆ ਦਾ ਵੀ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਔਖੇ ਸਮੇਂ ’ਚ ਸਾਥ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕਰਨਾ ਸਾਡਾ ਫ਼ਰਜ਼ ਹੈ। ਇਸ ਮੌਕੇ ਸਰਪੰਚ ਰਾਮ ਪਾਲ ਖ਼ੇੜਾ, ਸਰਪੰਚ ਸਤਵੰਤ ਸਿੰਘ ਗੱਗੂ, ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਰਮਨਜੋਤ ਸਿੰਘ ਗੋਨਾ, ਪਾਲੂ ਸ਼ਾਹਪੁਰ, ਪਰਮਜੀਤ ਸਿੰਘ ਪੰਮਾ, ਗੁਰਵਿੰਦਰ ਸਿੰਘ ਕਾਕੂ ਅਤੇ ਹਰਮਿੰਦਰ ਸਿੰਘ ਅਬਿਆਣਾ ਸਮੇਤ ਹੋਰ ਸਾਥੀ ਵੀ ਮੌਜੂਦ ਸਨ।