ਅੱਠ ਸਾਲਾਂ ਤੋਂ ਪੈਨਸ਼ਨ ਦੀ ਕਰ ਰਹੇ ਹਾਂ ਮੰਗ : ਗੁਰਦੀਪ ਸਿੰਘ ਅਸੀ ਸਰਕਾਰ ਤੋਂ ਬੁਢਾਪਾਂ ਕੱਟਣ ਲਈ ਅੱਠ ਸਾਲਾਂ ਤੋਂ ਪੈਨਸ਼ਨ ਦੀ ਮੰਗ ਕਰ ਰਹੇ ਹਾਂ: ਗੁਰਦੀਪ ਸਿੰਘ
Publish Date: Fri, 14 Aug 2026 03:44 PM (IST)
Updated Date: Fri, 14 Aug 2026 03:47 PM (IST)
ਹੋਮ ਗਾਰਡ ਦੇ ਸੇਵਾਮੁਕਤ ਤੇ ਮੁਲਾਜ਼ਮ 20 ਨੂੰ ਲਾਡੋਵਾਲ ਟੋਲ ਪਲਾਜ਼ਾ ਕਰਨਗੇ ਜਾਮ ਲਖਵੀਰ ਖਾਬੜਾ, ਪੰਜਾਬੀ ਜਾਗਰਣ ਰੂਪਨਗਰ : ਸਾਡੀ ਕਾਹਦੀ ਅਜ਼ਾਦੀ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕਰਨ ਲਈ ਜਾਨਾਂ ’ਤੇ ਖੇਡੇ ਹੋਮਗਾਰਡ ਦੇ ਜਵਾਨ ਦਾ ਸੇਵਾਮੁਕਤ ਹੋਣ ਉਪਰੰਤ ਬੁਢਾਪਾ ਕੱਟਣ ਮੁਸ਼ਕਿਲ ਹੋ ਗਿਆ ਹੈ ਕਿ ਸਰਕਾਰ ਵੱਲੋਂ ਸੇਵਾਮੁਕਤੀ ਤੋਂ ਬਾਅਦ ਕੋਈ ਪੈਨਸ਼ਨ ਨਹੀ ਹੈ। ਇਹ ਜਾਣਕਾਰੀ ਦਿੰਦਿਆ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਯੂਨੀਅਨ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਨੇ ਰੂਪਨਗਰ ਵਿਖੇ ਇੱਕ ਪ੍ਰੈਸ ਨੋਟ ਜਾਰੀ ਕਰਦਿਆ ਦਿੱਤੀ। ਉਨ੍ਹਾਂ ਕਿਹਾਕਿ ਪੰਜਾਬ ਪੁਲਿਸ ਵਾਂਗ ਹੀ ਡਿਊਟੀਆਂ ਦੇ ਰਹੇ 7500 ਦੇ ਕਰੀਬ ਹੋਮਗਾਰਡ ਜਵਾਨਾਂ ਨੂੰ ਆਖਿਰਕਾਰ ਸੇਵਾਮੁਕਤ ਹੋਣ ‘ਤੇ ਘਰ ਨੂੰ ਖਾਲੀ ਹੱਥ ਜਾਣ ਪਵੇਗਾ ਕਿਉਕਿ ਹੋਮ ਗਾਰਡ ਦੇ ਮੁਲਾਜ਼ਮਾਂ ਨੂੰ ਸਿਰਫ਼ 44 ਹਜਾਰ ਰੁਪਏ ਤਨਖਾਹ ਮਿਲਦੀ ਹੈ ਕੋਈ ਫੰਡ ਨਹੀ ਕੱਟਿਆ ਜਾਂਦਾ ਅਸੀ 5 ਹਜਾਰ ਦੇ ਕਰੀਬ ਸੇਵਾਮੁਕਤ ਮੁਲਾਜ਼ਮ ਬੁਢਾਪੇ ਲਈ ਆਪਣੇ ਹੱਕਾਂ ਲਈ 10 ਜੁਲਾਈ 2018 ਤੋਂ ਪੈਨਸ਼ਨ ਤੇ ਹੋਰ ਸਹੂਲਤਾਂ ਲੈਣ ਲਈ ਲਗਾਤਾਰ ਸਮੇਂ ਦੀਆਂ ਸਰਕਾਰਾਂ ਨਾਲ ਲੜਾਈ ਲੜਦੇ ਆ ਰਹੇ ਹਾਂ ਪਰ ਸਰਕਾਰਾਂ ਦੇ ਲਾਰਿਆ ਤੋਂ ਇਲਾਵਾਂ ਕੁੱਝ ਨਹੀ ਮਿਲਿਆ। ਉਨ੍ਹਾਂ ਕਿਹਾਕਿ ਪਿਛਲੇ ਦਿਨੀ ਲੁਧਿਆਣਾ ਵਿਖੇ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਉਪਰੰਤ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ 15 ਅਗਸਤ ਤੱਕ ਪੂਰੀਆ ਨਾਲ ਕੀਤੀਆਂ ਤਾਂ ਅਸੀ 20 ਅਗਸਤ ਨੂੰ ਲਾਡੋਵਾਲ ਟੋਲ ਪਲਾਜਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਾਂਗੇ। ਗੁਰਦੀਪ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲਾ ਪੱਕਾ ਧਰਨਾ ਸੋਲਖੀਆਂ ਟੋਲ ਪਲਾਜ਼ਾ ਦੇ ਚੱਲਦਾ ਰਿਹਾ ਜਿਸ ਦੌਰਾਨ ਕਈ ਵਾਰ ਅਸੀ ਵੱਡੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਫਿਰ ਮੰਤਰੀਆ ਜਾਂ ਉੱਚ ਅਧਿਕਾਰੀਆ ਨਾਲ ਮੀਟਿੰਗਾਂ ਹੁੰਦੀਆ ਰਹੀਆ ਤੇ ਹੁਣ ਵੀ ਹੁੰਦੀਆ ਹਨ ਪਰ ਪਿਛਲੇ 8 ਸਾਲਾ ਵਿਚ ਸਾਡੀਆ ਮੰਗਾਂ ਦਾ ਕੋਈ ਹੱਲ ਨਹੀ ਹੋਇਆ ਬਸ ਭਰੋਸਾ ਦੇਣ ਦਾ ਕੰਮ ਵਿੱਤ ਮੰਤਰੀ ਹਰਪਾਲ ਚੀਮਾਂ ਤੇ ਉੱਚ ਅਧਿਕਾਰੀਆ ਵੱਲੋਂ ਜਾਰੀ ਹੈ ਜਦਕਿ ਇਸੇ ਦੌਰਾਨ ਇੱਕ ਦਰਜਨ ਤੋਂ ਵੱਧ ਸੇਵਾਮੁਕਤ ਹੋਮਗਾਰਡ ਸਵਰਗ ਸੁਧਾਰ ਚੁੱਕੇ ਹਨ। ਉਨ੍ਹਾਂ ਕਿਹਾਕਿ ਜਦੋਂ ਅਸੀ ਪੁਲਿਸ ਮੁਲਾਜ਼ਮ ਵਾਂਗ ਸਰਕਾਰ ਦੀ ਹਰ ਪ੍ਰਕਾਰ ਦੀ ਡਿਊਟੀ ਦੇ ਦਿੰਦੇ ਰਹੇ ਅਤੇ ਹੁਣ ਵੀ ਜਵਾਨ ਦੇ ਰਹੇ ਹਨ ਤਾਂ ਸਰਕਾਰ ਵਿਤਕਰਾਂ ਕਿਉ ਕਰ ਰਹੀ ਹੈ। ਉਨ੍ਹਾਂ ਕਿਹਾਕਿ ਅੱਜ ਮਹਿੰਗਾਈ ਦਾ ਯੁੱਗ ਹੈ ਅਸੀ ਆਪਣੇ ਪੁੱਤਾਂ ਤੋਂ ਪੈਸੇ ਲੈ ਕੇ ਧਰਨਿਆ ਵਿਚ ਜਾ ਰਹੇ ਹਾਂ। ਉਨ੍ਹਾਂ ਕਿਹਾਕਿ ਜੇਕਰ ਸਰਕਾਰ ਨੇ ਸਾਡੀਆ ਮੰਗਾਂ ਨੂੰ ਅਣਗੌਲਿਆ ਕੀਤਾ ਤਾਂ ਅਸੀ ਸਰਕਾਰ ਨਾਲ ਆਰਪਾਰ ਦੀ ਲੜਾਈ ਲੜਣ ਦੀ ਰੂਪ ਰੇਖਾਂ ਤਿਆਰ ਕਰਕੇ ਸੰਘਰਸ਼ ਸ਼ੁਰੂ ਕਰਾਂਗੇ। ਇਸ ਮੌਕੇ ਤੇ ਸੁਰਜੀਤ ਸਿੰਘ, ਮੇਲਾ ਸਿੰਘ, ਨਿਰਮਲ ਸਿੰਘ, ਰਾਜ ਕੁਮਾਰ, ਬੇਅੰਤ ਸਿੰਘ, ਰਾਮਪਾਲ, ਪ੍ਰੀਤਮ ਸਿੰਘ, ਅਮਰ ਸਿੰਘ ਆਦਿ ਹਾਜਰ ਸਨ।